ਫਰਾਂਸ ਵਿਖੇ ਕਿਸਾਨ ਅੰਦੋਲਨ ਦੀ ਹਮਾਇਤ ''ਚ ਹੋਇਆ ਵਿਸ਼ਾਲ ਰੋਸ ਮੁਜ਼ਾਹਰਾ
Sunday, Dec 13, 2020 - 06:01 PM (IST)
ਰੋਮ (ਕੈਂਥ): ਭਾਰਤ ਦੀ ਰਾਜਧਾਨੀ ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਦੀ ਹਮਾਇਤ ਲਈ ਫਰਾਂਸ ਦੀ ਰਾਜਧਾਨੀ ਪੈਰਿਸ ਵਿਖੇ ਬਹੁਤ ਹੀ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ। ਇਸ ਵਿਚ ਹਜਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਹਿੱਸਾ ਲਿਆ। ਇਸ ਮਾਰਚ ਦਾ ਆਯੋਜਨ ਫਰਾਂਸ ਦੇ ਸਮੂਹ ਗੁਰੂ ਘਰਾਂ ਦੀਆ ਪ੍ਰਬੰਧਕ ਕਮੇਟੀਆਂ ਵਲੋਂ ਅਤੇ ਹੋਰ ਸਮਾਜਿਕ ਜਥੇਬੰਦੀਆਂ ਵਲੋਂ ਸਾਂਝੇ ਤੌਰ 'ਤੇ ਕੀਤਾ ਗਿਆ। ਇਹ ਮਾਰਚ ਆਈਫਲ ਟਾਵਰ ਤੋਂ ਸ਼ੁਰੂ ਹੋ ਕੇ ਭਾਰਤੀ ਅੰਬੈਸੀ ਦੇ ਸਾਹਮਣੇ ਜਾ ਕੇ ਸਮਾਪਤ ਹੋਇਆ।
ਵੱਡੀ ਗਿਣਤੀ ਵਿਚ ਲੋਕ ਜਿਸ ਬੀਬੀਆਂ, ਬਜ਼ੁਰਗ, ਨੌਜਵਾਨ ਸ਼ਾਮਿਲ ਸਨ ਦੇ ਚਿਹਰਿਆਂ 'ਤੇ ਭਾਰੀ ਰੋਸ ਨਜਰ ਆ ਰਿਹਾ ਸੀ। ਹੱਥਾਂ ਵਿਚ ਤਖਤੀਆਂ ਫੜ੍ਹ ਜ਼ੋਰਦਾਰ ਨਾਹਰਿਆ ਦੀ ਗੂੰਜ ਨਾਲ ਮੋਦੀ ਸਰਕਾਰ ਦੇ ਖਿਲਾਫ਼ ਅਵਾਜ਼ ਨੂੰ ਬੁਲੰਦ ਕੀਤਾ ਗਿਆ।ਜਿਵੇਂ ਹੀ ਰੋਸ ਪ੍ਰਦਰਸ਼ਨ ਭਾਰਤੀ ਅੰਬੈਸੀ ਦੇ ਨਜ਼ਦੀਕ ਪੁੱਜਾ ਤਾਂ ਫਰਾਂਸੀਸੀ ਪੁਲਸ ਵੱਲੋਂ 100 ਮੀਟਰ ਦੀ ਦੂਰੀ ਬੈਰੀਕੇਟਿੰਗ ਕਰ ਕੇ ਉਹਨਾਂ ਨੂੰ ਰੋਕ ਦਿੱਤਾ ਗਿਆ ਅਤੇ ਮੰਗ ਲੈਣ ਤੋਂ ਕੋਰਾ ਇਨਕਾਰ ਕਰ ਦਿੱਤਾ।ਇਸ ਮੌਕੇ ਫਰਾਂਸ ਦੀਆ ਵੱਖ ਵੱਖ ਜਥੇਬੰਦੀਆਂ ਦੇ ਆਗੂ ਸਾਹਿਬਾਨ ਵਲੋਂ ਦਿੱਲੀ ਵਿਚ ਚੱਲ ਰਹੇ ਕਿਸਾਨ ਮਜਦੂਰ ਏਕਤਾ ਅੰਦੋਲਨ ਦੇ ਹੱਕ ਆਪਣੇ ਵਿਚਾਰ ਪੇਸ਼ ਕੀਤੇ ਗਏ।
ਭਾਰਤ ਸਰਕਾਰ ਵੱਲੋਂ ਅਸੰਵਿਧਾਨਕ ਤਰੀਕੇ ਨਾਲ ਪਾਸ ਕੀਤੇ ਤਿੰਨੋ ਕਾਲੇ ਕ਼ਾਨੂਨਾਂ ਨੂੰ ਰੱਦ ਕਰਨ ਦੀ ਜ਼ੋਰਦਾਰ ਮੰਗ ਕੀਤੀ ਗਈ।ਇਸ ਮੌਕੇ 'ਤੇ ਵਿਚਾਰ ਪੇਸ਼ ਕਰਨ ਵਾਲਿਆਂ ਆਗੂਆਂ ਵਿਚ ਭਾਈ ਰਘਵੀਰ ਸਿੰਘ ਜੀਕੋਹਾੜ, ਪਰਮਿੰਦਰ ਸਿੰਘ ਜੀ ਪੱਦੀ ਖਾਲਸਾ, ਬਸੰਤ ਸਿੰਘ ਜੀ ਪੰਜਹੱਥਾ, ਸਤਨਾਮ ਸਿੰਘ ਜੀ ਖ਼ਾਲਸਾ ਇਕਬਾਲ ਸਿੰਘ ਜੀ ਭੱਟੀ ਰਣਜੀਤ ਸਿੰਘ ਕੌਂਸਲਰ ਬੋਬਿੰਨੀ, ਕੁਲਦੀਪ ਸਿੰਘ ਜੀ ਖਾਲਸਾ, ਰਾਜ ਕੌਲ ਜੀ, ਚੈਨ ਸਿੰਘ ਜੀ ਰਾਜ ਸਿੰਘ ਜੀ, ਪ੍ਰਥੀਪਾਲ ਸਿੰਘ ਜੀ, ਗੁਰਿੰਦਰ ਸਿੰਘ ਜੀ ਪਰਮਜੀਤ ਸਿੰਘ ਜੀ ਸੋਹਲ, ਗੁਰਮੀਤ ਸਿੰਘ ਜੀ ਬੋਨਦੀ ਅਤੇ ਮਨਦੀਪ ਸਿੰਘ ਜੀ ਨੇ ਵਿਚਾਰ ਪੇਸ਼ ਕੀਤੇ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਖਾਲਿਸਤਾਨ ਸਮਰਥਕਾਂ ਨੇ ਮਹਾਤਮਾ ਗਾਂਧੀ ਦੀ ਮੂਰਤੀ ਦਾ ਕੀਤਾ ਅਪਮਾਨ
ਇਸ ਮੌਕੇ ਉਘੇ ਸਮਾਜ ਸੇਵੀ ਖੇਡ ਜਗਤ ਵਿਚ ਯੂਰਪ ਦੀ ਸ਼ਾਨ,ਧਾਰਮਿਕ ਸੇਵਾਵਾਂ ਲਈ ਤਤਪਰ ਰਹਿਣ ਵਾਲੇ ਸਾਥੀ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਫਰਾਂਸ ਵਿਚ ਭਾਰਤੀ ਅੰਬੈਸੀ ਵਲੋਂ ਮੋਦੀ ਸਰਕਾਰ ਦੇ ਕਾਲੇ ਕ਼ਾਨੂਨਾਂ ਨੂੰ ਰੱਦ ਕਰਨ ਲਈ ਮੰਗ ਪੱਤਰ ਲੈਣ ਤੋਂ ਇਨਕਾਰ ਕਰਨਾ ਬਹੁਤ ਮੰਦਭਾਗੀ ਗੱਲ ਹੈ। ਇਸ ਦਾ ਲੋਕਾਂ ਵਿਚ ਭਾਰੀ ਰੋਸ ਹੈ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜਰ ਹੋਈਆਂ ਜਿਸ ਵਿਚ ਤਜਿੰਦਰ ਜੋਸ਼ਨ, ਬਲਵਿੰਦਰ ਸਿੰਘ, ਮਨਜੀਤ ਸਿੰਘ ਗੋਰਸ਼ੀਆਂ, ਬਲਵਿੰਦਰ ਸਿੰਘ ਸਰਹਾਲੀ, ਕਸ਼ਮੀਰ ਸਿੰਘ, ਸੋਢੀ ਸਿੰਘ, ਮਲਕੀਤ ਬੰਗਾ, ਲਾਲ ਸਿੰਘ, ਮੁਖਤਿਆਰ ਕੌਲ, ਅਮਰਜੀਤ ਕੈਲੇ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।