ਫਰਾਂਸ ’ਚ ਕੋਰੋਨਾ ਦੀ ਤੀਜੀ ਲਹਿਰ- ਪੈਰਿਸ ਸਮੇਤ ਕਈ ਇਲਾਕਿਆਂ ’ਚ ਹੋਈ ਤਾਲਾਬੰਦੀ

Friday, Mar 19, 2021 - 01:25 PM (IST)

ਇੰਟਰਨੈਸ਼ਨਲ ਡੈਸਕ : ਦੁਨੀਆ ਦੇ ਕਈ ਦੇਸ਼ਾਂ ਵਿਚ ਕੋਰੋਨਾ ਵਾਇਰਸ ਇਕ ਵਾਰ ਫਿਰ ਤੋਂ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਕਈ ਦੇਸ਼ਾਂ ਨੇ ਆਪਣੇ ਇੱਥੇ ਕੋਰੋਨਾ ਪਾਬੰਦੀਆਂ ਸਖ਼ਤ ਕਰ ਦਿੱਤੀਆਂ ਹਨ। ਉਥੇ ਹੀ ਫਰਾਂਸ ਨੇ ਰਾਜਧਾਨੀ ਪੈਰਿਸ ਅਤੇ ਹੋਰ ਇਲਾਕਿਆਂ ਵਿਚ ਇਕ ਮਹੀਨੇ ਦੀ ਤਾਲਾਬੰਦੀ ਦੀ ਘੋਸ਼ਣਾ ਕੀਤੀ ਹੈ। ਇਸ ਦੌਰਾਨ ਸਕੂਲ ਅਤੇ ਜ਼ਰੂਰੀ ਸਾਮਾਨ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ। ਇਹ ਜਾਣਕਾਰੀ ਫਰਾਂਸੀਸੀ ਮੀਡੀਆ ਦੇ ਹਵਾਲੇ ਤੋਂ ਦਿੱਤੀ ਗਈ ਹੈ। ਖ਼ਬਰ ਮੁਤਾਬਕ ਤਾਲਾਬੰਦੀ ਦੌਰਾਨ ਲੋਕ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਨਹੀਂ ਜਾ ਪਾਉਣਗੇ।

ਇਹ ਵੀ ਪੜ੍ਹੋ: ਭਾਰਤ ਨੇ ਜਮੈਕਾ ਨੂੰ ਭੇਜੀ ਕੋਵਿਡ-19 ਵੈਕਸੀਨ, ਕ੍ਰਿਸ ਗੇਲ ਨੇ PM ਮੋਦੀ ਨੂੰ ਕਿਹਾ ‘ਥੈਂਕ ਯੂ’

PunjabKesari

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਫਰਵਰੀ ਵਿਚ ਵੀ ਫਰਾਂਸ ਦੇ ਉਤਰੀ ਖੇਤਰ ਦੇ ਕੁੱਝ ਸਥਾਨਾਂ ’ਤੇ ਅੰਸ਼ਕ ਤਾਲਾਬੰਦੀ ਲਗਾਈ ਗਈ ਸੀ। ਫਰਾਂਸ ਵਿਚ ਨਵੰਬਰ 2020 ਦੇ ਬਾਅਦ ਫਿਰ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਿਚ ਤੇਜ਼ੀ ਆਉਣ ਲੱਗੀ ਸੀ। ਬ੍ਰਾਜ਼ੀਲ, ਅਮਰੀਕਾ ਅਤੇ ਫਰਾਂਸ ਵਿਚ ਕੋਰੋਨਾ ਦੇ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ। ਫਰਾਂਸ ਕੋਰੋਨਾ ਪ੍ਰਭਾਵਿਤ ਦੇਸ਼ਾਂ ਦੀ ਸੂਚੀ ਵਿਚ 6ਵੇਂ ਸਥਾਂਨ ’ਤੇ ਹੈ। ਜਦੋਂ ਕਿ ਭਾਰਤ ਤੀਜੇ ਨੰਬਰ ’ਤੇ ਹੈ। ਵਰਲਡੋਮੀਟਰ ਦੇ ਅੰਕੜਿਆਂ ਮੁਤਾਬਕ ਫਰਾਂਸ ਵਿਚ ਬੁੱਧਵਾਰ ਨੂੰ 38 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਅਤੇ 241 ਲੋਕਾਂ ਦੀ ਮੌਤ ਹੋਈ।


ਇਹ ਵੀ ਪੜ੍ਹੋ: ਪਹਿਲਵਾਨ ਬਜਰੰਗ ਪੂਨੀਆ ਨੇ ਕੋਵਿਡ-19 ਦਾ ਟੀਕਾ ਲਗਵਾਇਆ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News