ਫਰਾਂਸ : ਭੀੜ ’ਤੇ ਚਾਕੂ ਨਾਲ ਹਮਲਾ, ਇਕ ਦੀ ਮੌਤ ਤੇ 8 ਜ਼ਖਮੀ
Sunday, Sep 01, 2019 - 09:42 AM (IST)
ਪੈਰਿਸ (ਬਿਊਰੋ)— ਫਰਾਂਸ ਦੇ ਲਿਓਨ ਸ਼ਹਿਰ ਦੇ ਇਕ ਸਬਵੇਅ ਸਟਾਪ ’ਤੇ ਬੀਤੀ ਸ਼ਾਮ ਚਾਕੂ ਨਾਲ ਹਮਲਾ ਹੋਇਆ। ਇਸ ਹਮਲੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ 8 ਲੋਕ ਜ਼ਖਮੀ ਹੋਏ ਹਨ। ਇਹ ਜਾਣਕਾਰੀ ਸਥਾਨਕ ਮੀਡੀਆ ਰਿਪੋਰਟਾਂ ਵਿਚ ਦਿੱਤੀ ਗਈ। 8 ਜ਼ਖਮੀਆਂ ਵਿਚੋਂ ਤਿੰਨ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਸ ਸੂਤਰਾਂ ਮੁਤਾਬਕ ਪਹਿਲਾਂ ਸਟੇਸ਼ਨ ਹੈੱਡ ਨੇ ਕਿਹਾ ਸੀ ਕਿ 9 ਲੋਕ ਜ਼ਖਮੀ ਹੋਏ ਹਨ ਪਰ ਬਾਅਦ ਵਿਚ ਇਹ ਗਿਣਤੀ 8 ਦੱਸੀ ਗਈ।
ਮਿ੍ਰਤਕ 19 ਸਾਲ ਦੀ ਇਕ ਨੌਜਵਾਨ ਸੀ। ਲਿਓਨ ਮੇਅਰ ਹੇਰਾਰਡ ਕੋਲੰਬ ਮੁਤਾਬਕ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਸ਼ੱਕੀ ਦੀ ਉਮਰ 33 ਸਾਲ ਦੇ ਕਰੀਬ ਹੈ, ਜੋ ਕਿ ਇਕ ਅਫਗਾਨ ਸ਼ਰਨਾਰਥੀ ਹੈ। ਹਮਲੇ ਦੇ ਪਿੱਛੇ ਦੇ ਉਦੇਸ਼ ਦੇ ਬਾਰੇ ਵਿਚ ਪਤਾ ਨਹੀਂ ਚੱਲ ਪਾਇਆ ਹੈ। ਮੇਅਰ ਦਾ ਕਹਿਣਾ ਹੈ,‘‘ਲਿਓਨ ਏਰੀਆ ਵਿਚ ਹੋਏ ਇਸ ਹਮਲੇ ਨੂੰ ਲੈ ਕੇ ਮੈਂ ਹੈਰਾਨ ਹਾਂ, ਜਿਸ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋਏ ਹਨ।’’
ਪੁਲਸ ਫਿਲਹਾਲ ਅਧਿਕਾਰੀਆਂ ਤੋਂ ਸ਼ੱਕੀ ਦੇ ਬਾਰੇ ਵਿਚ ਜਾਣਕਾਰੀ ਲੈ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅੱਤਵਾਦ ਨੂੰ ਨਾ ਤਾਂ ਖਾਰਿਜ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਪੁਸ਼ਟੀ ਕੀਤੀ ਜਾਂਦੀ ਹੈ। ਫਰਾਂਸ ਦੇ ਮੰਤਰੀ ਕਿ੍ਰਸਟੋਫੀ ਕਾਸਟਨਰ ਨੇ ਮਿ੍ਰਤਕ ਦੇ ਦੋਸਤਾਂ ਅਤੇ ਪਰਿਵਾਰ ਦੇ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ। ਘਟਨਾ ਸ਼ਨੀਵਾਰ ਸ਼ਾਮ ਕਰੀਬ 4:30 ਵਜੇ ਦੀ ਹੈ। ਘਟਨਾ ਦੀ ਸੂੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚ ਗਈ ਸੀ। ਇਹ ਇਕ ਅਜਿਹੀ ਜਗ੍ਹਾ ਸੀ ਜਿੱਥੇ ਵੱਡੀ ਗਿਣਤੀ ਵਿਚ ਲੋਕ ਆਉਂਦੇ ਹਨ। ਇਸ ਜਗ੍ਹਾ ਨੂੰ ਕਾਫੀ ਸੁਰੱਖਿਅਤ ਅਤੇ ਸ਼ਾਂਤ ਮੰਨਿਆ ਜਾਂਦਾ ਹੈ। ਇੰਨੀ ਵੱਡੀ ਘਟਨਾ ਦਾ ਅਚਾਨਕ ਵਾਪਰਨਾ ਕਿਸੇ ਨੂੰ ਵੀ ਹੈਰਾਨ ਕਰ ਸਕਦਾ ਹੈ।