ਫਰਾਂਸ ਨੇ 5 ਦਹਾਕਿਆਂ ਤੋਂ ਇਟਲੀ ਨੂੰ ਲੋੜੀਂਦੇ 7 ਅੱਤਵਾਦੀ ਕੀਤੇ ਕਾਬੂ

Thursday, Apr 29, 2021 - 10:38 AM (IST)

ਫਰਾਂਸ ਨੇ 5 ਦਹਾਕਿਆਂ ਤੋਂ ਇਟਲੀ ਨੂੰ ਲੋੜੀਂਦੇ 7 ਅੱਤਵਾਦੀ ਕੀਤੇ ਕਾਬੂ

ਰੋਮ (ਦਲਵੀਰ ਕੈਂਥ): ਯੂਰਪ ਦੇ ਕਿਸੇ ਨਾ ਕਿਸੇ ਦੇਸ਼ ਵਿੱਚ ਅੱਤਵਾਦੀ ਸੰਗਠਨਾਂ ਦੁਆਰਾ ਕੋਈ ਨਾ ਕੋਈ ਅਣਸੁਖਾਵੀਂ ਘਟਨਾ ਨੂੰ ਅੰਜਾਮ ਦੇਣ ਦੀ ਤਾਂਘ ਲੱਗੀ ਹੀ ਰਹਿੰਦੀ ਹੈ, ਜਿਸ ਨੂੰ ਪੁਲਸ ਪ੍ਰਸ਼ਾਸਨ ਨਾਕਾਮ ਕਰਨ ਲਈ ਪੂਰੀ ਤਰ੍ਹਾਂ ਚੌਕੰਨਾਂ ਰਹਿੰਦਾ ਹੈ।ਇਸੇ ਲੜੀ ਵਿੱਚ ਫਰਾਂਸ ਦੀ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋ ਪੈਰਿਸ ਵਿਚ ਰੈਡ ਬ੍ਰਿਗੇਡਜ਼ (ਬੀ.ਆਰ.) ਦੇ ਸਾਬਕਾ ਮੈਂਬਰਾਂ ਸਣੇ ਸੱਤ ਅੱਤਵਾਦੀ ਗ੍ਰਿਫ਼ਤਾਰ ਕੀਤੇ ਗਏ। 

PunjabKesari

ਰੋਮ ਲੰਬੇ ਸਮੇਂ ਤੋਂ ਪੈਰਿਸ ‘ਤੇ ਦਬਾਅ ਬਣਾ ਰਿਹਾ ਸੀ ਕਿ ਉਹ ਫ੍ਰਾਂਸ ਵਿਚ ਇਟਾਲੀਅਨ ਨਿਆਂ ਤੋਂ ਪਨਾਹ ਲੈਣ ਵਾਲੇ ਇਕ ਲੰਬੀ ਸੂਚੀ ਵਾਲੇ ਸਾਬਕਾ ਅੱਤਵਾਦੀਆਂ ਨੂੰ ਗ੍ਰਿਫਤਾਰ ਕਰੇ। ਬੀ.ਆਰ. ਨੇ 1970 ਅਤੇ 80 ਵਿਆਂ ਵਿੱਚ ਇਟਲੀ ਦੀ ਰਾਜਨੀਤਿਕ ਹਿੰਸਾ ਦੀ ਅਗਵਾਈ ਦੇ ਸਾਲਾਂ ਦੌਰਾਨ ਬਹੁਤ ਸਾਰੇ ਅੱਤਿਆਚਾਰ ਕੀਤੇ, ਜਿਸ ਵਿੱਚ 1978 ਵਿੱਚ ਸਾਬਕਾ ਪ੍ਰੀਮੀਅਰ ਆਲਦੋ ਮੋਰੋ ਦਾ ਅਪਹਰਣ ਅਤੇ ਕਤਲ ਸ਼ਾਮਲ ਸੀ।

ਪੜ੍ਹੋ ਇਹ ਅਹਿਮ ਖਬਰ- ਬਾਈਡੇਨ ਨੇ ਅਮਰੀਕੀ ਲੋਕਾਂ ਨੂੰ ਐਂਟੀ ਕੋਵਿਡ-19 ਟੀਕਾ ਲਗਵਾਉਣ ਦੀ ਕੀਤੀ ਅਪੀਲ

ਫ੍ਰੈਂਚ ਪੁਲਸ ਦੀ ਐਸ.ਡੀ.ਏ.ਟੀ. ਅੱਤਵਾਦ ਰੋਕੂ ਇਕਾਈ ਦੁਆਰਾ ਕ੍ਰਿਮੀਨਲਪੋਲ ਅਤੇ ਇਟਲੀ ਦੀ ਪੁਲਸ ਦੇ ਸਹਿਯੋਗ ਨਾਲ ਚਲਾਈ ਗਈ ਇਹ ਕਾਰਵਾਈ ਬੀਆਰ ਦੇ ਸਾਬਕਾ ਮੈਂਬਰਾਂ ਦੀ ਗ੍ਰਿਫ਼ਤਾਰੀ ਦਾ ਕਾਰਨ ਬਣੀ ਅਤੇ ਇਸ ਗਰੁੱਪ ਦੇ ਤਿੰਨ ਸਾਥੀ ਫਰਾਰ ਹੋ ਗਏ।ਸਾਰੇ 10 ਵਿਅਕਤੀਆਂ ਨੂੰ ਅੱਤਵਾਦ ਨਾਲ ਜੁੜੇ ਅਪਰਾਧਾਂ ਲਈ ਦੋਸ਼ੀ ਠਹਿਰਾਇਆ ਗਿਆ ਹੈ ਪਰ ਫਰਾਂਸ ਪੁਲਸ ਵੱਲੋ ਗ੍ਰਿਫ਼ਤਾਰ ਕੀਤੇ ਇਹ ਅੱਤਵਾਦੀ ਇਟਲੀ ਹਵਾਲੇ ਨਹੀ ਕੀਤੇ ਗਏ। ਫਰਾਂਸ ਦੀ ਇਸ ਕਾਰਵਾਈ ਲਈ ਪ੍ਰਧਾਨ ਮੰਤਰੀ ਮਾਰੀਓ ਦਰਾਗੀ ਨੇ ਨਿੱਘਾ ਸਵਾਗਤ ਕੀਤਾ ਹੈ।


author

Vandana

Content Editor

Related News