ਇਟਲੀ : ਯਾਦਗਾਰੀ ਹੋ ਨਿਬੜਿਆ ਲਾਇਨਸ ਆਫ ਪੰਜਾਬ ਆਜੋਲਾ ਵੱਲੋਂ ਕਰਵਾਇਆ ਚੌਥਾ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ

Thursday, Jul 20, 2023 - 11:43 AM (IST)

ਰੋਮ (ਕੈਂਥ,ਟੇਕ ਚੰਦ): ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲਾਇਨਸ ਆਫ ਪੰਜਾਬ ਆਜੋਲਾ ਵੱਲੋਂ ਚੌਥਾ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ ਕਾਜਲੋਲਦੋ ਵਿਖੇ ਕਰਵਾਇਆ ਗਿਆ। ਜਿਸ ਵਿਚ 18 ਟੀਮਾਂ ਨੇ ਭਾਗ ਲਿਆ। ਜਿਨ੍ਹਾਂ ਵਿੱਚੋਂ ਸੈਮੀਫ਼ਾਈਨਲ ਮੁਕਾਬਲਾ ਬੈਰਗਾਮੋ ਦਾ ਮਾਨਤੋਵਾ ਨਾਲ ਅਤੇ ਫਾਬਰੀਕੋ ਦਾ ਵੀਆਦਾਨਾ ਨਾਲ ਹੋਇਆ। ਅਤੇ ਫਾਈਨਲ ਮੁਕਾਬਲੇ ਬੈਰਗਾਮੋ ਅਤੇ ਫਾਬਰੀਕੋ ਟੀਮਾਂ ਵਿਚਕਾਰ ਹੋਏ। ਫਾਈਨਲ ਮੁਕਾਬਲਾ ਦਰਸ਼ਕਾਂ ਵਾਸਤੇ ਬਹੁਤ ਹੀ ਰੋਮਾਂਚਕ ਰਿਹਾ। ਦੋਨੋਂ ਟੀਮਾਂ ਨੇ ਫਾਈਨਲ ਵਿੱਚ ਬਹੁਤ ਹੀ ਸੋਹਣਾ ਪ੍ਰਦਰਸ਼ਨੀ ਕੀਤਾ। ਜ਼ੀਰੋ-ਜ਼ੀਰੋ 'ਤੇ ਰਹਿੰਦੀਆਂ ਹੋਈਆਂ ਦੋਵੇਂ ਟੀਮਾਂ ਅੰਤ ਇਹ ਮੈਚ ਪਨਲਟੀਆ 'ਤੇ ਜਾ ਕੇ ਖ਼ਤਮ ਹੋਇਆ।

ਅੰਤ ਫਾਬਰੀਕੋ ਦੀ ਟੀਮ ਫਾਈਨਲ ਵਿੱਚ ਜੇਤੂ ਰਹੀ। ਫਾਈਨਲ ਵਿਚ ਜੇਤੂ ਰਹੀ ਟੀਮ ਨੂੰ ਟਰਾਫੀ ਅਤੇ 1 ਹਜ਼ਾਰ ਯੂਰੋ ਨਾਲ ਸਨਮਾਨਿਤ ਕੀਤਾ ਗਿਆ। ਅਤੇ ਦੂਜੇ ਸਥਾਨ 'ਤੇ ਰਹੀ ਬੈਰਗਾਮੋ ਦੀ ਟੀਮ ਨੂੰ ਟਰਾਫੀ ਅਤੇ 800 ਯੂਰੋ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਬੈਸਟ ਗੋਲਕੀਪਰ ਫਾਬਰੀਕੋ, ਬੈਸਟ ਪਲੇਅਰ ਮਾਨਵ, ਬੈਸਟ ਸਕੋਰਰ ਸੌਰਵ ਵੀਆਦਾਨਾ ਐਲਾਨੇ ਗਏ। ਅਤੇ ਉਨ੍ਹਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਜੇਤੂ ਰਹੀ ਟੀਮ ਨੂੰ ਪਹਿਲਾ ਇਨਾਮ ਜਸਵੀਰ ਸਿੰਘ, ਬਿਕਰਮ ਸਿੰਘ,ਦਲਜੀਤ ਸਿੰਘ ਵੱਲੋਂ ਦਿੱਤਾ ਗਿਆ ਅਤੇ ਦੂਸਰੇ ਸਥਾਨ 'ਤੇ ਆਉਣ ਵਾਲੀ ਟੀਮ ਨੂੰ ਮਨਪ੍ਰੀਤ ਸਿੰਘ ਸਟੂਡੀਓ ਮੁਲਤੀਪਰਾਤੀਕੇ ਮਨੈਰਵੀਓ, ਹਰਦੀਪ ਸਿੰਘ ਨਿਊ ਓਪਨਿਕ ਸਟੂਡੀਓ ਮੁਲਤੀਪਰਾਤੀਕੇ ਆਜੋਲਾ ਵੱਲੋਂ ਦਿੱਤਾ ਗਿਆ। 

ਪੜ੍ਹੋ ਇਹ ਅਹਿਮ ਖ਼ਬਰ-ਹੈਰਾਨੀਜਨਕ! ਰਿਕਾਰਡ ਬਣਾਉਣ ਲਈ 7 ਦਿਨ ਤੱਕ ਰੋਂਦਾ ਰਿਹਾ ਸ਼ਖ਼ਸ, ਅਸਥਾਈ ਤੌਰ 'ਤੇ ਹੋਇਆ 'ਨੇਤਰਹੀਣ'

ਟਰੌਫੀਆਂ ਅਤੇ ਗਰਾਊਂਡ ਦੀ ਭੂਮਿਕਾ ਸਪੌਂਸਰ ਵਜੋਂ ਅਮਨਦੀਪ ਚੱਠਾ ਅਤੇ ਤਲਵਿੰਦਰ ਸਿੰਘ ਨੇ ਨਿਭਾਈ। ਟੂਰਨਾਮੈਂਟ ਦਾ ਸਾਰਾ ਪ੍ਰੋਗਰਾਮ ਕਲਤੂਰਾ ਸਿੱਖ ਚੈਨਲ 'ਤੇ ਲਾਈਵ ਦਿਖਾਇਆ ਗਿਆ। ਲੰਗਰ ਦੀ ਸੇਵਾ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਬਸਾਨੋ ਬ੍ਰੇਸ਼ੀਆਨੋ ਵੱਲੋਂ ਕੀਤੀ ਗਈ। ਇਟਲੀ ਵਿੱਚ ਸਿੱਖ ਧਰਮ ਦਾ ਪ੍ਰਚਾਰ ਕਰਨ ਵਾਸਤੇ ਹਮੇਸ਼ਾ ਹੀ ਅੱਗੇ ਵੱਧ ਕੇ ਯੋਗਦਾਨ ਪਾਉਂਦੀ ਸੰਸਥਾ ਕਲਤੂਰਾ ਸਿੱਖ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਲਾਇਨਸ ਆਫ ਪੰਜਾਬ ਦੀ ਸਮੁੱਚੀ ਟੀਮ ਵੱਲੋਂ ਆਏ ਹੋਏ ਦਰਸ਼ਕਾਂ ਅਤੇ ਪਹੁੰਚੀਆਂ ਸਮੁੱਚੀਆਂ ਸ਼ਖਸੀਅਤਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News