ਪਾਕਿ ''ਚ ਤਾਲਿਬਾਨ ਦੇ ਚੋਟੀ ਦੇ ਕਮਾਂਡਰ ਸਮੇਤ 4 ਅੱਤਵਾਦੀ ਢੇਰ

Wednesday, Jan 16, 2019 - 04:10 PM (IST)

ਪਾਕਿ ''ਚ ਤਾਲਿਬਾਨ ਦੇ ਚੋਟੀ ਦੇ ਕਮਾਂਡਰ ਸਮੇਤ 4 ਅੱਤਵਾਦੀ ਢੇਰ

ਪੇਸ਼ਾਵਰ— ਪਾਕਿਸਤਾਨ 'ਚ ਸੁਰੱਖਿਆ ਫੋਰਸਾਂ ਨੇ ਬੁੱਧਵਾਰ ਤਾਲਿਬਾਨ ਦੇ ਇਕ ਚੋਟੀ ਦੇ ਕਮਾਂਡਰ ਸਮੇਤ 4 ਅੱਤਵਾਦੀਆਂ ਨੂੰ ਮੁਕਾਬਲੇ ਦੌਰਾਨ ਢੇਰ ਕਰ ਦਿੱਤਾ। ਮਾਰਿਆ ਗਿਆ ਤਾਲਿਬਾਨੀ ਕਮਾਂਡਰ ਪਿਛਲੇ ਸਾਲ ਖੈਬਰ ਪਖਤੁਨਖਵਾ ਸੂਬੇ 'ਚ ਹੋਏ ਇਕ ਸ਼ਕਤੀਸ਼ਾਲੀ ਬੰਬ ਧਮਾਕੇ ਦਾ ਮਾਸਟਰਮਾਈਂਡ ਸੀ। ਉਕਤ ਹਮਲੇ 'ਚ 3 ਸਿੱਖਾਂ ਸਮੇਤ 31 ਵਿਅਕਤੀ ਮਾਰੇ ਗਏ ਸਨ।

ਮਾਰੇ ਗਏ ਸਾਰੇ ਅੱਤਵਾਦੀਆਂ ਕੋਲੋਂ ਵੱਡੀ ਗਿਣਤੀ 'ਚ ਹਥਿਆਰ ਅਤੇ ਗੋਲੀ-ਸਿੱਕਾ ਮਿਲਿਆ ਹੈ। ਦੋ ਹੋਰ ਮ੍ਰਿਤਕ ਅੱਤਵਾਦੀਆਂ ਦੀ ਪਛਾਣ ਇਸਲਾਮ ਅਤੇ ਮੋਹਿਬੁੱਲਾ ਵਜੋਂ ਹੋਈ ਹੈ। ਮੁਕਾਬਲੇ ਦੌਰਾਨ ਉਸ ਮਕਾਨ ਦਾ ਮਾਲਿਕ ਵੀ ਮਾਰਿਆ ਗਿਆ, ਜਿਥੇ ਉਕਤ ਅੱਤਵਾਦੀਆਂ ਨੇ ਸ਼ਰਨ ਲਈ ਹੋਈ ਸੀ। ਮਾਲਿਕ ਮਕਾਨ ਵੀ ਅੱਤਵਾਦੀਆਂ ਦੀ ਹਮਾਇਤੀ ਦੱਸਿਆ ਗਿਆ ਹੈ।


author

Baljit Singh

Content Editor

Related News