ਪਾਕਿ ''ਚ ਸੁਰੱਖਿਆ ਚੌਕੀ ''ਤੇ ਅੱਤਵਾਦੀ ਹਮਲਾ, 4 ਫੌਜੀਆਂ ਦੀ ਮੌਤ
Saturday, Feb 13, 2021 - 12:32 AM (IST)
ਪੇਸ਼ਾਵਰ-ਉੱਤਰ-ਪੱਛਮੀ ਪਾਕਿਸਤਾਨ 'ਚ ਇਕ ਕਬਾਇਲੀ ਜ਼ਿਲੇ 'ਚ ਇਕ ਸੁਰੱਖਿਆ ਚੌਕੀ 'ਤੇ ਅੱਤਵਾਦੀਆਂ ਹਮਲੇ ਤੋਂ ਬਾਅਦ ਹੋਏ ਮੁਕਾਬਲੇ 'ਚ ਚਾਰ ਫੌਜੀ ਅਤੇ ਚਾਰ ਅੱਤਵਾਦੀ ਮਾਰੇ ਗਏ। ਇਸ ਇਲਾਕੇ ਨੂੰ ਪਹਿਲੇ ਤਾਲਿਬਾਨ ਦਾ ਗੜ੍ਹ ਮੰਨਿਆ ਜਾਂਦਾ ਸੀ। ਫੌਜ ਦੀ ਸੰਚਾਰ ਸ਼ਾਖਾ, ''ਇੰਟਰ-ਸਰਵਿਸੇਜ਼ ਪਬਲਿਕ ਰਿਲੇਸ਼ੰਸ' (ਆਈ.ਐੱਸ.ਪੀ.ਆਰ.) ਨੇ ਦੱਸਿਆ ਕਿ ਹਮਲਾ ਅਫਗਾਨਿਸਤਾਨ ਨਾਲ ਲੱਗਦੀ ਸਰਹੱਦ ਨੇੜੇ ਦੱਖਣੀ ਵਜੀਰਿਸਤਾਨ ਜ਼ਿਲੇ ਦੇ ਮਕੀਨ ਇਲਾਕੇ 'ਚ ਹੋਇਆ।
ਇਹ ਵੀ ਪੜ੍ਹੋ -ਬਾਈਡੇਨ ਪ੍ਰਸ਼ਾਸਨ ਪਨਾਹ ਲਈ 25,000 ਲੋਕਾਂ ਨੂੰ ਅਮਰੀਕਾ ਆਉਣ ਦੀ ਦੇਵੇਗਾ ਇਜਾਜ਼ਤ
ਫੌਜੀਆਂ ਨੇ ਵੀ ਜਵਾਬੀ ਕਾਰਵਾਈ ਕੀਤੀ। ਉਸ ਨੇ ਕਿਹਾ ਕਿ ਹਮਲੇ 'ਚ ਘਟੋ-ਘੱਟ ਚਾਰ ਫੌਜੀ ਮਾਰੇ ਗਏ। ਖੈਬਰ ਪਖਤੂਨਖਵਾ ਸੂਬੇ ਦੇ ਰਾਜਪਾਲ ਸ਼ਾਹ ਫਰਮਾਨ ਨੇ ਹਮਲੇ ਦੀ ਨਿੰਦਾ ਕੀਤੀ ਹੈ। ਅਜੇ ਤੱਕ ਕਿਸੇ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਹਾਲਾਂਕਿ ਪਾਕਿਸਤਾਨੀ ਤਾਬਿਲਾਨ ਇਲਾਕੇ 'ਚ ਪਹਿਲਾਂ ਕਈ ਹਮਲਿਆਂ ਦੀ ਜ਼ਿੰਮੇਵਾਰੀ ਲੈ ਚੁੱਕਿਆ ਹੈ।
ਇਹ ਵੀ ਪੜ੍ਹੋ -ਜਰਮਨੀ 'ਚ ਬੱਚੇ ਵੱਲੋਂ ਮੰਚ 'ਤੇ ਪ੍ਰਦਰਸ਼ਨ, ਪਿਤਾ ਨੂੰ ਹੋਇਆ ਜੁਰਮਾਨਾ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।