ਪਾਕਿਸਤਾਨ ''ਚ ਪੋਲੀਓ ਦੇ 4 ਨਵੇਂ ਮਾਮਲੇ ਆਏ ਸਾਹਮਣੇ
Wednesday, Oct 09, 2024 - 03:25 PM (IST)
ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਵਿਚ ਪੋਲੀਓ ਦੇ ਘੱਟੋ-ਘੱਟ 4 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਇਸ ਸਾਲ ਸਾਹਮਣੇ ਆਏ ਮਾਮਲਿਆਂ ਦੀ ਗਿਣਤੀ ਵੱਧ ਕੇ 32 ਹੋ ਗਈ ਹੈ। ਇਹ ਜਾਣਕਾਰੀ ਇੱਕ ਅਧਿਕਾਰਤ ਬਿਆਨ ਵਿੱਚ ਦਿੱਤੀ ਗਈ। ਸਾਹਮਣੇ ਆਏ 4 ਨਵੇਂ ਮਾਮਲਿਆਂ ਵਿੱਚੋਂ 3 ਸਿੰਧ ਸੂਬੇ ਦੇ ਅਤੇ 1 ਖੈਬਰ ਪਖਤੂਨਖਵਾ ਸੂਬੇ ਤੋਂ ਹੈ। ਅਧਿਕਾਰਤ ਅੰਕੜਿਆਂ ਅਨੁਸਾਰ, “ਇਸ ਸਾਲ ਹੁਣ ਤੱਕ ਬਲੋਚਿਸਤਾਨ ਤੋਂ 16, ਸਿੰਧ ਤੋਂ 10, ਖੈਬਰ ਪਖਤੂਨਖਵਾ ਤੋਂ 4 ਅਤੇ ਪੰਜਾਬ ਅਤੇ ਇਸਲਾਮਾਬਾਦ ਤੋਂ 1-1 ਮਾਮਲੇ ਸਾਹਮਣੇ ਆਏ ਹਨ।
ਮੌਜੂਦਾ ਸਮੇਂ ਵਿੱਚ 7 ਵਿੱਚੋਂ ਸਿਰਫ਼ ਦੋ ਖੇਤਰ, ਯਾਨੀ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਅਤੇ ਗਿਲਗਿਤ-ਬਾਲਟਿਸਤਾਨ ਪੋਲੀਓ ਮੁਕਤ ਹਨ। 'ਡਾਨ' ਅਖਬਾਰ ਨੇ ਸਿਹਤ ਮੰਤਰਾਲਾ ਦੇ ਇਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਪਾਕਿਸਤਾਨ ਪੋਲੀਓ ਖਾਤਮਾ ਪ੍ਰੋਗਰਾਮ ਦੇ ਤਹਿਤ ਇਸ ਸਾਲ ਸਤੰਬਰ ਵਿੱਚ ਦੇਸ਼ ਵਿਆਪੀ ਮੁਹਿੰਮ ਦੌਰਾਨ 5 ਸਾਲ ਤੋਂ ਘੱਟ ਉਮਰ ਦੇ ਲਗਭਗ 3.3 ਕਰੋੜ ਬੱਚਿਆਂ ਦਾ ਟੀਕਾਕਰਨ ਕੀਤਾ ਗਿਆ। ਇਸ ਦੇ ਨਾਲ ਹੀ 28 ਅਕਤੂਬਰ ਤੋਂ ਦੂਜਾ ਟੀਕਾਕਰਨ ਪ੍ਰੋਗਰਾਮ ਸ਼ੁਰੂ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, ਪਾਕਿਸਤਾਨ ਅਤੇ ਅਫਗਾਨਿਸਤਾਨ ਦੁਨੀਆ ਦੇ ਅਜਿਹੇ ਦੇਸ਼ ਹਨ ਜਿੱਥੇ ਪੋਲੀਓ ਅਜੇ ਵੀ ਇੱਕ ਮਹਾਂਮਾਰੀ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ: ਹੱਦ ਹੀ ਹੋ ਗਈ; ਨੇਤਾ ਜੀ ਨੇ ਚੋਣ ਪ੍ਰਚਾਰ ਲਈ ਦੋਸਤ ਤੋਂ 'ਉਧਾਰ' ਮੰਗੀ ਪਤਨੀ ਤੇ ਬੱਚੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8