ਸੋਮਾਲੀਆ 'ਚ ਆਤਮਘਾਤੀ ਬੰਬ ਧਮਾਕਾ, 4 ਲੋਕਾਂ ਦੀ ਮੌਤ
Wednesday, May 11, 2022 - 06:29 PM (IST)
ਮੋਗਾਦਿਸ਼ੂ-ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ 'ਚ ਹਵਾਈ ਅੱਡੇ ਦੇ ਨੇੜੇ ਇਕ ਜਾਂਚ ਸਥਾਨ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਆਤਮਘਾਤੀ ਬੰਬ ਧਮਾਕੇ 'ਚ ਘਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀ ਅਲੀ ਹਸਨ ਨੇ ਕਿਹਾ ਕਿ ਮੈਂ ਮੌਕੇ 'ਤੇ ਚਾਰ ਲੋਕਾਂ ਨੂੰ ਮ੍ਰਿਤਕ ਦੇਖਿਆ। ਇਨ੍ਹਾਂ 'ਚੋਂ ਦੋ ਸਰਕਾਰੀ ਫੌਜੀ ਸਨ ਜਿਨ੍ਹਾਂ ਦੀ ਹਮਲੇ ਦੇ ਤੁਰੰਤ ਬਾਅਦ ਮੌਤ ਹੋ ਗਈ।
ਇਹ ਵੀ ਪੜ੍ਹੋ :- ਚੀਨ 'ਚ ਲਾਲ ਆਸਮਾਨ ਦੇਖ ਸਹਿਮੇ ਲੋਕ, ਜਾਣੋ ਖੂਨੀ ਆਸਮਾਨ ਦੀ ਸੱਚਾਈ (ਵੀਡੀਓ)
ਇਕ ਚਸ਼ਮਦੀਦ ਹਮਦੀ ਨੂਰ ਨੇ ਕਿਹਾ ਕਿ ਕਈ ਲੋਕਾਂ ਨੂੰ ਐਂਬੂਲੈਂਸ 'ਚ ਲਿਜਾਇਆ ਗਿਆ। ਹੋਰ ਮ੍ਰਿਤਕਾਂ ਦੇ ਬਾਰੇ 'ਚ ਕੋਈ ਜਾਣਕਾਰੀ ਉਪਲੱਬਧ ਨਹੀਂ ਹੋ ਸਕੀ। ਸੋਮਾਲੀਆ 'ਚ ਐਤਵਾਰ ਨੂੰ ਰਾਸ਼ਟਰਪਤੀ ਅਹੁਦੇ ਦੀ ਚੋਣ ਲਈ ਵੋਟਿੰਗ ਹੋਣੀ ਸੀ ਅਤੇ ਇਸ ਦੇ ਲਈ ਹਵਾਈ ਅੱਡੇ ਨੇੜੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ। ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਹਵਾਈ ਅੱਡੇ ਖੇਤਰ ਵੱਲ ਵਧ ਰਹੇ ਸਨ ਤਾਂ ਧਮਾਕਾ ਹੋਇਆ। ਇਸਲਾਮੀ ਕੱਟੜਪੰਥੀ ਸੰਗਠਨ ਅਲ-ਸ਼ਬਾਬ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਇਹ ਵੀ ਪੜ੍ਹੋ :- DRI ਟੀਮ ਵੱਲੋਂ ਸਾਹਨੇਵਾਲ ਵਿਖੇ ਛਾਪੇਮਾਰੀ, ਭਾਰੀ ਮਾਤਰਾ 'ਚ ਨਸ਼ੀਲਾ ਪਦਾਰਥ ਬਰਾਮਦ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ