ਅਮਰੀਕਾ ਦੇ ਡਲਾਸ ਸ਼ਹਿਰ ''ਚ ਗੋਲੀਬਾਰੀ, 4 ਲੋਕਾਂ ਦੀ ਮੌਤ
Monday, Mar 13, 2023 - 12:01 PM (IST)

ਡਲਾਸ (ਭਾਸ਼ਾ)- ਅਮਰੀਕਾ ਦੇ ਟੈਕਸਾਸ ਸੂਬੇ ਦੇ ਡਲਾਸ ਸ਼ਹਿਰ ਵਿਚ ਇਕ ਰਿਹਾਇਸ਼ੀ ਇਮਾਰਤ ਵਿਚ ਹੋਈ ਗੋਲੀਬਾਰੀ ਵਿਚ 4 ਲੋਕਾਂ ਦੀ ਮੌਤ ਹੋ ਗਈ। ਇਕ ਟੈਲੀਵਿਜ਼ਨ ਚੈਨਲ ਦੀ ਰਿਪੋਰਟ ਵਿਚ ਇਹ ਜਾਣਕਾਰੀ ਮਿਲੀ ਹੈ। ਟੈਲੀਵਿਜ਼ਨ ਸਮਾਚਾਰ ਚੈਨਲ ਡਬਲਯੂ.ਐੱਫ.ਏ.ਏ.-ਟੀ.ਵੀ. ਦੀ ਰਿਪੋਰਟ ਮੁਤਾਬਕ ਗੋਲੀਬਾਰੀ ਦੀ ਇਹ ਘਟਨਾ ਐਤਵਾਰ ਦੀ ਰਾਤ ਨੂੰ ਵਾਪਰੀ।
ਪੁਲਸ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਸ਼ਾਮ ਕਰੀਬ 7 ਵਜ ਕੇ 10 ਮਿੰਟ 'ਤੇ ਉੱਤਰ-ਪੱਛਮੀ ਡਲਾਸ ਇਲਾਕੇ ਵਿਚ ਗੋਲੀਬਾਰੀ ਹੋਈ। ਪੁਲਸ ਮੁਤਾਬਕ ਘਟਨਾ ਸਥਾਨ 'ਤੇ 4 ਲੋਕਾਂ ਨੂੰ ਗੋਲੀਆਂ ਲੱਗੀਆਂ, ਜਿਨ੍ਹਾਂ ਦੇ ਮੌਕੇ 'ਤੇ ਹੀ ਮੌਤ ਹੋ ਗਈ। ਇਸ ਘਟਨਾ ਵਿਚ ਮਾਰੇ ਗਏ ਲੋਕਾਂ ਦੇ ਬਾਰੇ ਵਿਚ ਤੁਰੰਤ ਕੋਈ ਜਾਣਕਾਰੀ ਉਪਲੱਬਧ ਨਹੀਂ ਹੋ ਸਕੀ ਹੈ।