ਘਰ ਪਰਤ ਰਹੇ ਪਰਿਵਾਰ ਦੀ ਬਰਫ਼ ''ਚ ਫਸੀ ਕਾਰ, 2 ਬੱਚਿਆਂ ਸਣੇ ਇਕੋ ਪਰਿਵਾਰ ਦੇ 4 ਜੀਆਂ ਦੀ ਮੌਤ
Friday, Jan 12, 2024 - 04:51 PM (IST)
ਉਲਾਨਬਟੋਰ (ਵਾਰਤਾ)- ਪੂਰਬੀ ਮੰਗੋਲੀਆ 'ਚ ਭਾਰੀ ਬਰਫ਼ਬਾਰੀ ਕਾਰਨ ਕਾਰ 'ਚ ਫਸ ਜਾਣ ਕਾਰਨ 2 ਬੱਚਿਆਂ ਸਮੇਤ 4 ਲੋਕਾਂ ਦੀ ਮੌਤ ਹੋ ਗਈ। ਦੇਸ਼ ਦੀ ਰਾਸ਼ਟਰੀ ਐਮਰਜੈਂਸੀ ਪ੍ਰਬੰਧਨ ਏਜੰਸੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਏਜੰਸੀ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਇੱਕ ਕਾਰ ਵਿੱਚ ਸਫ਼ਰ ਕਰ ਰਹੇ ਇੱਕੋ ਪਰਿਵਾਰ ਦੇ ਚਾਰੇ ਮੈਂਬਰ ਮੰਗਲਵਾਰ ਨੂੰ ਸੁਖਬਾਤਰ ਸੂਬੇ ਦੇ ਦਰਿਗੰਗਾ ਸੂਮ ਤੋਂ ਇੱਕ ਪੇਂਡੂ ਖੇਤਰ ਵਿੱਚ ਆਪਣੇ ਘਰ ਪਰਤਦੇ ਸਮੇਂ ਬਰਫ਼ ਵਿੱਚ ਫਸ ਗਏ। ਇਨ੍ਹਾਂ ਸਾਰਿਆਂ ਦੀਆਂ ਲਾਸ਼ਾਂ ਵੀਰਵਾਰ ਦੁਪਹਿਰ ਨੂੰ ਉਨ੍ਹਾਂ ਦੀ ਕਾਰ ਵਿੱਚੋਂ ਮਿਲੀਆਂ।
ਇਹ ਵੀ ਪੜ੍ਹੋ: ਕੀ ਤੁਸੀਂ ਵੀ ਪੀਂਦੇ ਹੋ ਬੋਤਲਬੰਦ ਪਾਣੀ, ਅਧਿਐਨ 'ਚ ਹੋਇਆ ਇਹ ਖ਼ੁਲਾਸਾ
ਦੇਸ਼ ਦੀ ਮੌਸਮ ਨਿਗਰਾਨੀ ਏਜੰਸੀ ਦੇ ਅਨੁਸਾਰ, ਮੰਗੋਲੀਆ ਦੇ ਲਗਭਗ ਸਾਰੇ ਸੂਬੇ ਇਸ ਸਰਦੀਆਂ ਵਿੱਚ ਬਹੁਤ ਖ਼ਰਾਬ ਮੌਸਮੀ ਸਥਿਤੀਆਂ ਦਾ ਸਾਹਮਣਾ ਕਰ ਰਹੇ ਹਨ। ਮੰਗੋਲੀਆਈ ਖੇਤਰ ਦਾ ਲਗਭਗ 90 ਫ਼ੀਸਦੀ ਹਿੱਸਾ ਅਜੇ ਵੀ ਬਰਫ਼ ਨਾਲ ਢੱਕਿਆ ਹੋਇਆ ਹੈ। ਮੌਸਮ ਏਜੰਸੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਦੇਸ਼ ਦੇ ਵੱਡੇ ਹਿੱਸਿਆਂ 'ਚ ਭਾਰੀ ਬਰਫਬਾਰੀ ਅਤੇ ਬਰਫੀਲਾ ਤੂਫ਼ਾਨ ਆਉਣ ਦੀ ਸੰਭਾਵਨਾ ਹੈ ਅਤੇ ਹਵਾ ਦੀ ਔਸਤ ਰਫ਼ਤਾਰ 18 ਤੋਂ 24 ਮੀਟਰ ਪ੍ਰਤੀ ਸਕਿੰਟ ਤੱਕ ਪਹੁੰਚਣ ਦੀ ਸੰਭਾਵਨਾ ਹੈ। ਮੌਸਮ ਏਜੰਸੀ ਨੇ ਲੋਕਾਂ, ਖਾਸ ਤੌਰ 'ਤੇ ਖਾਨਾਬਦੋਸ਼ ਪਸ਼ੂ ਪਾਲਕਾਂ ਅਤੇ ਵਾਹਨ ਚਾਲਕਾਂ ਨੂੰ ਸੰਭਾਵਿਤ ਆਫ਼ਤਾਂ ਦੇ ਵਿਰੁੱਧ ਵਾਧੂ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ: Indian ਪਾਸਪੋਰਟ ਦੀ ਵਧੀ ਤਾਕਤ, ਬਿਨਾਂ ਵੀਜ਼ਾ ਦੁਨੀਆ ਦੇ ਇਨ੍ਹਾਂ 62 ਦੇਸ਼ਾਂ 'ਚ ਜਾ ਸਕਦੇ ਹਨ ਭਾਰਤੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8