ਚੀਨ ''ਚ ਚਾਰ ਬ੍ਰਿਟਿਸ਼ ਨਾਗਰਿਕ ਸਣੇ 16 ਵਿਦੇਸ਼ੀ ਗ੍ਰਿਫਤਾਰ

07/12/2019 7:34:11 PM

ਬੀਜਿੰਗ (ਏਜੰਸੀ)- ਚੀਨ ਦੇ ਜਿਆਂਗਸੂ ਸੂਬੇ ਵਿਚ ਚਾਰ ਬ੍ਰਿਟਿਸ਼ ਨਾਗਰਿਕਾਂ ਸਣੇ 16 ਵਿਦੇਸ਼ੀਆੰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹੋਰ ਵਿਦੇਸ਼ੀਆਂ ਦੀ ਨਾਗਰਿਕਤਾ ਅਜੇ ਸਪੱਸ਼ਟ ਨਹੀਂ ਹੋਈ ਹੈ। ਚੀਨ ਦੀ ਪੁਲਸ ਦਾ ਕਹਿਣਾ ਹੈ ਕਿ ਸਾਰੇ ਵਿਦੇਸ਼ੀ ਡਰੱਗਜ਼ ਟੈਸਟ ਵਿਚ ਪਾਜ਼ੀਟਿਵ ਪਾਏ ਗਏ ਹਨ। ਪੁਲਸ ਨੇ ਹਾਲਾਂਕਿ ਇਹ ਨਹੀਂ ਦੱਸਿਆ ਕਿ ਉਨ੍ਹਾਂ ਨੇ ਕਿਹੜੀ ਡਰੱਗਜ਼ ਲਈ ਸੀ।
ਨਿਊਜ਼ ਚੈਨਲ ਮੁਤਾਬਕ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ 16 ਲੋਕਾਂ ਵਿਚੋਂ 9 ਵਿਦਿਆਰਥੀ ਅਤੇ 7 ਟ੍ਰੇਨਰ ਹਨ। ਇਹ ਸਾਰੇ ਕੌਮਾਂਤਰੀ ਪੱਧਰ ਦੇ ਇਕ ਲੈਂਗਵੇਜ ਸਕੂਲ ਐਜੂਕੇਸ਼ਨ ਫਰਸਟ ਨਾਲ ਜੁੜੇ ਦੱਸੇ ਗਏ ਹਨ। ਚੀਨ ਦੀ ਰਾਜਧਾਨੀ ਬੀਜਿੰਗ ਸਥਿਤ ਬ੍ਰਿਟਿਸ਼ ਸਫਾਰਤਖਾਨੇ ਨੇ ਸ਼ੁੱਕਰਵਾਰ ਨੂੰ ਆਪਣੇ ਚਾਰ ਨਾਗਰਿਕਾਂ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਪੁਸ਼ਟੀ ਕੀਤੀ।
ਬ੍ਰਿਟਿਸ਼ ਸਫਾਰਤਖਾਨੇ ਨੇ ਕਿਹਾ ਹੈ ਕਿ ਆਪਣੇ ਨਾਗਰਿਕਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਉਹ ਚੀਨ ਦੇ ਅਧਿਕਾਰੀਆਂ ਦੇ ਸੰਪਰਕ ਵਿਚ ਹੈ। ਗ੍ਰਿਫਤਾਰ ਕੀਤੇ ਗਏ ਬ੍ਰਿਟਿਸ਼ ਨਾਗਰਿਕਾਂ ਨੂੰ ਕੌਂਸਲਰ ਦੀ ਮਦਦ ਪਹੁੰਚਾਈ ਜਾ ਰਹੀ ਹੈ। 


Sunny Mehra

Content Editor

Related News