ਇੰਡੋਨੇਸ਼ੀਆ ''ਚ ਹੜ੍ਹ ਕਾਰਨ ਚਾਰ ਲੋਕਾਂ ਦੀ ਮੌਤ

Wednesday, Jan 01, 2020 - 05:57 PM (IST)

ਇੰਡੋਨੇਸ਼ੀਆ ''ਚ ਹੜ੍ਹ ਕਾਰਨ ਚਾਰ ਲੋਕਾਂ ਦੀ ਮੌਤ

ਜਕਾਰਤਾ- ਜਕਾਰਤਾ ਵਿਚ ਭਿਆਨਕ ਹੜ੍ਹ ਦੇ ਕਾਰਨ ਨਵੇਂ ਸਾਲ ਦਾ ਜਸ਼ਨ ਮਾਹਤਮ ਵਿਚ ਤਬਦੀਲ ਹੋ ਗਿਆ। ਹੜ੍ਹ ਕਾਰਨ ਘੱਟ ਤੋਂ ਘੱਟ ਚਾਰ ਲੋਕਾਂ ਦੀ ਮੌਤ ਹੋ ਗਈ ਤੇ ਸੈਂਕੜੇ ਹੋਰ ਲੋਕ ਬੇਘਰ ਹੋ ਗਏ। ਇਸ ਦੌਰਾਨ ਘਰੇਲੂ ਹਵਾਈ ਅੱਡੇ ਨੂੰ ਵੀ ਬੰਦ ਕਰਨਾ ਪਿਆ।

ਰਾਸ਼ਟਰੀ ਆਪਦਾ ਘਟਾਉਣ ਵਾਲੀ ਏਜੰਸੀ ਦੇ ਬੁਲਾਰੇ ਅਗੂਸ ਵਿਬੋਵੋ ਨੇ ਬੁੱਧਵਾਰ ਨੂੰ ਕਿਹਾ ਕਿ ਮਾਨਸੂਨ ਦੀ ਵਰਖਾ ਤੇ ਨਦੀਆਂ ਵਿਚ ਆਏ ਪਾਣੀ ਦੇ ਉਫਾਨ ਕਾਰਨ ਕਰੀਬ 90 ਇਲਾਕਿਆਂ ਵਿਚ ਪਾਣੀ ਦਾਖਲ ਹੋ ਗਿਆ। ਨਾਗਰ ਐਵੀਏਸ਼ਨ ਦੇ ਡਾਇਰੈਕਟਰ ਜਨਰਲ ਪੋਲਾਨਾ ਪ੍ਰਮੇਸਤੀ ਨੇ ਕਿਹਾ ਕਿ ਹੜ੍ਹ ਕਾਰਨ ਜਕਾਰਤਾ ਹਲੀਮ ਪੇਰਡਾਨਾਕੁਸਮਾਹ ਘਰੇਲੂ ਹਵਾਈ ਅੱਡੇ ਦਾ ਰਨਵੇ ਡੁੱਬ ਗਿਆ ਤੇ ਅਧਿਕਾਰੀਆਂ ਨੂੰ ਇਸ ਨੂੰ ਬੰਦ ਕਰਨਾ ਪਿਆ।


author

Baljit Singh

Content Editor

Related News