ਚੇਕ ਗਣਰਾਜ ਦੇ ਹਸਪਤਾਲ ਵਿਚ ਗੋਲੀਬਾਰੀ, 6 ਹਲਾਕ

Tuesday, Dec 10, 2019 - 05:56 PM (IST)

ਚੇਕ ਗਣਰਾਜ ਦੇ ਹਸਪਤਾਲ ਵਿਚ ਗੋਲੀਬਾਰੀ, 6 ਹਲਾਕ

ਪਰਾਗ- ਚੇਕ ਗਣਰਾਜ ਦੇ ਪੂਰਬ ਵਿਚ ਸਥਿਤ ਓਸਤ੍ਰੋਵਾ ਸ਼ਹਿਰ ਵਿਚ ਇਕ ਬੰਦੂਕਧਾਰੀ ਨੇ ਇਕ ਹਸਪਤਾਲ ਵਿਚ ਗੋਲੀਬਾਰੀ ਕੀਤੀ, ਜਿਸ ਵਿਚ 6 ਲੋਕਾਂ ਦੀ ਮੌਤ ਹੋ ਗਈ ਤੇ ਦੋ ਹੋਰ ਲੋਕ ਗੰਭੀਰ ਜ਼ਖਮੀ ਹੋ ਗਏ। ਪ੍ਰਧਾਨ ਮੰਤਰੀ ਆਂਦ੍ਰੇਜ ਬੇਬਿਸ ਨੇ ਚੇਕ ਪਬਲਿਕ ਟੈਲੀਵਿਜ਼ਨ ਨੂੰ ਦੱਸਿਆ ਕਿ ਵੇਟਿੰਗ ਰੂਮ ਵਿਚ ਗੋਲੀਬਾਰੀ ਦੀ ਘਟਨਾ ਹੋਈ ਹੈ। ਹਮਲਾਵਰ ਨੇ ਨੇੜੇਓਂ ਲੋਕਾਂ 'ਤੇ ਗੋਲੀਆਂ ਚਲਾਈਆਂ।

ਪੁਲਸ ਨੇ ਇਕ ਟਵੀਟ ਵਿਚ ਕਿਹਾ ਕਿ ਹਸਪਤਾਲ ਵਿਚ ਗੋਲੀਬਾਰੀ ਕਰਨ ਵਾਲਾ ਸ਼ੱਕੀ ਮ੍ਰਿਤ ਮਿਲਿਆ ਹੈ। ਉਸ ਨੇ ਆਪਣੇ ਸਿਰ ਵਿਚ ਖੁਦ ਗੋਲੀ ਮਾਰ ਲਈ। ਪੁਲਸ ਨੇ ਦੱਸਿਆ ਕਿ ਬੰਦੂਕਧਾਲੀ ਦਾ ਪਤਾ ਲੱਗ ਗਿਆ ਹੈ। ਪੁਲਸ ਹਰਕਤ ਵਿਚ ਆਉਂਦੀ ਇਸ ਤੋਂ ਪਹਿਲਾਂ ਹੀ ਉਸ ਨੇ ਖੁਦ ਨੂੰ ਗੋਲੀ ਮਾਰ ਲਈ। ਗੋਲੀਬਾਰੀ ਦੀ ਘਟਨਾ ਓਸਤ੍ਰੋਵਾ ਸ਼ਹਿਰ ਦੇ ਯੂਨੀਵਰਸਿਟੀ ਹਸਪਤਾਲ ਵਿਚ ਮੰਗਲਵਾਰ ਸਵੇਰੇ 7 ਵਜੇ ਦੇ ਨੇੜੇ ਹੋਈ। ਇਹ ਸ਼ਹਿਰ ਪਰਾਗ ਤੋਂ ਪੂਰਬ ਵਿਚ 350 ਕਿਲੋਮੀਟਰ ਦੂਰ ਹੈ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਕਲੀਨਿਕ ਤੋਂ ਲੋਕਾਂ ਨੂੰ ਬਾਹਰ ਕੱਢਿਆ ਗਿਆ। ਦੇਸ਼ ਵਿਚ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ।


author

Baljit Singh

Content Editor

Related News