ਮੰਗੋਲੀਆ ''ਚ ਪ੍ਰੋਸੈਸਡ ਕੋਲੇ ਦੀ ਵਰਤੋਂ ਕਾਰਨ ਹੋਈ 4 ਲੋਕਾਂ ਦੀ ਮੌਤ

Sunday, Oct 06, 2019 - 02:13 PM (IST)

ਮੰਗੋਲੀਆ ''ਚ ਪ੍ਰੋਸੈਸਡ ਕੋਲੇ ਦੀ ਵਰਤੋਂ ਕਾਰਨ ਹੋਈ 4 ਲੋਕਾਂ ਦੀ ਮੌਤ

ਉਲਾਨ ਬਾਤੋਰ (ਮੰਗੋਲੀਆ)— ਮੰਗੋਲੀਆ 'ਚ ਖੁਦ ਨੂੰ ਗਰਮ ਰੱਖਣ ਲਈ ਪ੍ਰੋਸੈਸਡ ਕੋਲੇ ਦੀ ਵਰਤੋਂ ਕਾਰਨ ਸ਼ਨੀਵਾਰ ਨੂੰ ਚਾਰ ਲੋਕਾਂ ਦੀ ਮੌਤ ਹੋ ਗਈ। ਇਸ ਦੀ ਜਾਣਕਾਰੀ ਉਲਾਨ ਬਾਤੋਰ ਦੇ ਗਵਰਨਰ ਦਫਤਰ ਨੇ ਐਤਵਾਰ ਨੂੰ ਪੱਤਰਕਾਰਾਂ ਨਾਲ ਗੱਲ ਕਰਦਿਆਂ ਦਿੱਤੀ।

ਗਵਰਨਰ ਦਫਤਰ ਨੇ ਆਪਣੇ ਬਿਆਨ 'ਚ ਕਿਹਾ ਕਿ ਸ਼ੁੱਕਰਵਾਰ ਸ਼ਾਮ ਵੱਖ-ਵੱਖ ਪਰਿਵਾਰਾਂ ਦੇ 16 ਮੈਂਬਰਾਂ ਨੂੰ ਪ੍ਰੋਸੈਸਡ ਕੋਲੇ ਦੀ ਵਰਤੋਂ ਤੋਂ ਬਾਅਦ ਹਸਪਤਾਲ ਦਾਖਲ ਕਰਵਾਇਆ ਗਿਆ। ਬਦਕਿਸਮਤੀ ਨਾਲ ਉਨ੍ਹਾਂ 'ਚੋਂ 2 ਬੱਚਿਆਂ ਸਣੇ 4 ਲੋਕਾਂ ਦੀ ਸ਼ਨੀਵਾਰ ਨੂੰ ਮੌਤ ਹੋ ਗਈ ਹੈ। ਰਾਜਧਾਨੀ ਸ਼ਹਿਰ ਦੇ ਮੇਅਰ ਸੇਨਬੁਆਨ ਅਮਰਸੇਖਾਨ ਨੇ ਘਟਨਾ ਦੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ।

ਸਿਨਹੂਆ ਪੱਤਰਕਾਰ ਏਜੰਸੀ ਨੇ ਦੱਸਿਆ ਉਲਾਨ ਬਾਤੋਰ, ਜੋ ਕਿ ਮੰਗੋਲੀਆ ਅੱਧੀ ਤੋਂ ਵਧੇਰੇ ਆਬਾਦੀ ਦਾ ਘਰ ਹੈ, 'ਚ ਸਰਦੀਆਂ ਦੇ ਮੌਸਮ 'ਚ ਹਵਾ ਪ੍ਰਦੂਸ਼ਣ ਦੀ ਦਿੱਕਤ ਵਧ ਜਾਂਦੀ ਹੈ। ਰਾਜਧਾਨੀ ਸ਼ਹਿਰ ਨੇ 15 ਮਈ ਨੂੰ ਇਲਾਕੇ 'ਚ ਪ੍ਰਦੂਸ਼ਣ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਕੱਚੇ ਕੋਲੇ ਦੀ ਵਰਤੋਂ 'ਤੇ ਰੋਕ ਲਗਾ ਦਿੱਤੀ ਸੀ। ਇਸ ਦੀ ਬਜਾਏ ਲੋਕਾਂ ਨੂੰ ਪ੍ਰੋਸੈਸਡ ਕੋਲਾ ਸਪਲਾਈ ਕੀਤਾ ਜਾ ਰਿਹਾ ਹੈ।


author

Baljit Singh

Content Editor

Related News