ਪੁਲਾੜ ਸਟੇਸ਼ਨ ''ਤੇ 6 ਮਹੀਨੇ ਰਹਿਣ ਮਗਰੋਂ ''ਸਪੇਸ ਐਕਸ'' ਕੈਪਸੂਲ ਰਾਹੀਂ ਧਰਤੀ ''ਤੇ ਪਰਤੇ 4 ਪੁਲਾੜ ਯਾਤਰੀ

Monday, Sep 04, 2023 - 02:14 PM (IST)

ਪੁਲਾੜ ਸਟੇਸ਼ਨ ''ਤੇ 6 ਮਹੀਨੇ ਰਹਿਣ ਮਗਰੋਂ ''ਸਪੇਸ ਐਕਸ'' ਕੈਪਸੂਲ ਰਾਹੀਂ ਧਰਤੀ ''ਤੇ ਪਰਤੇ 4 ਪੁਲਾੜ ਯਾਤਰੀ

ਕੇਪ ਕੈਨਵਰਲ/ਅਮਰੀਕਾ (ਭਾਸ਼ਾ)- ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈ. ਐੱਸ. ਐੱਸ.) 'ਤੇ 6 ਮਹੀਨੇ ਰਹਿਣ ਦੇ ਬਾਅਦ ਸੋਮਵਾਰ ਤੜਕੇ 4 ਪੁਲਾੜ ਯਾਤਰੀ ਧਰਤੀ 'ਤੇ ਪਰਤ ਆਏ। ਉਨ੍ਹਾਂ ਦਾ 'ਸਪੇਸ ਐਕਸ' ਕੈਪਸੂਲ ਫਲੋਰੀਡਾ ਦੇ ਤੱਟ ਤੋਂ ਦੂਰ ਅਟਲਾਂਟਿਕ ਮਹਾਂਸਾਗਰ ਵਿੱਚ ਪੈਰਾਸ਼ੂਟ ਰਾਹੀਂ ਉਤਰਿਆ। ਨਾਸਾ ਦੇ ਪੁਲਾੜ ਯਾਤਰੀ ਸਟੀਫਨ ਬੋਵੇਨ ਅਤੇ ਵਾਰੇਨ 'ਵੁਡੀ' ਹੋਬਰਗ, ਰੂਸ ਦੇ ਆਂਦਰੇਈ ਫੇਦਾਏਵ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਸੁਲਤਾਨ ਅਲ-ਨਿਆਦੀ ਇਸ ਪੁਲਾੜ ਮਿਸ਼ਨ ਨੂੰ ਪੂਰਾ ਕਰਨ ਤੋਂ ਬਾਅਦ ਧਰਤੀ 'ਤੇ ਪਰਤ ਆਏ ਹਨ। ਅਲ-ਨਿਆਦੀ ਅਰਬ ਜਗਤ ਦੇ ਪਹਿਲੇ ਵਿਅਕਤੀ ਹਨ, ਜਿਨ੍ਹਾਂ ਨੇ ਇੰਨਾ ਲੰਮਾ ਸਮਾਂ ਪੰਧ ਵਿੱਚ ਬਿਤਾਇਆ ਹੈ।

ਇਹ ਵੀ ਪੜ੍ਹੋ: ਭਾਰਤੀ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਬਣੇ ਪਿਤਾ, ਪਤਨੀ ਨੇ ਦਿੱਤਾ ਪੁੱਤਰ ਨੂੰ ਜਨਮ

ਪੁਲਾੜ ਸਟੇਸ਼ਨ ਤੋਂ ਰਵਾਨਾ ਹੋਣ ਤੋਂ ਪਹਿਲਾਂ, ਉਨ੍ਹਾਂ ਕਿਹਾ ਕਿ ਮਾਰਚ ਵਿੱਚ ਆਈ.ਐੱਸ.ਐੱਸ. 'ਤੇ ਪਹੁੰਚਣ ਤੋਂ ਬਾਅਦ, ਉਹ ਗਰਮ ਪਾਣੀ ਨਾਲ ਇਸ਼ਨਾਨ, ਗਰਮ ਕੌਫੀ ਨਾਲ ਭਰੇ ਕੱਪ ਅਤੇ ਸਮੁੰਦਰੀ ਹਵਾਵਾਂ ਲਈ ਤਰਸ ਰਿਹਾ ਸਨ। ਹਾਲਾਂਕਿ ਖਰਾਬ ਮੌਸਮ ਕਾਰਨ ਉਨ੍ਹਾਂ ਦੀ ਵਾਪਸੀ ਇਕ ਦਿਨ ਦੀ ਦੇਰੀ ਨਾਲ ਹੋਈ। 'ਸਪੇਸ ਐਕਸ' ਨੇ ਇਕ ਹਫ਼ਤਾ ਪਹਿਲਾਂ ਇਨ੍ਹਾਂ ਪੁਲਾੜ ਯਾਤਰੀਆਂ ਦੀ ਜਗ੍ਹਾ ਲੈਣ ਵਾਲੇ ਹੋਰ ਪੁਲਾੜ ਯਾਤਰੀਆਂ ਨੂੰ ਆਈ.ਐੱਸ.ਐੱਸ. ਭੇਜਿਆ ਸੀ। ਇਸ ਮਹੀਨੇ ਦੇ ਅੰਤ ਵਿੱਚ ਆਈ.ਐੱਸ.ਐੱਸ. ਦੇ ਚਾਲਕ ਦਲ ਵਿੱਚ ਇੱਕ ਹੋਰ ਤਬਦੀਲੀ ਹੋਵੇਗੀ, ਜਿਸ ਤਹਿਤ 2 ਰੂਸੀ ਅਤੇ 1 ਅਮਰੀਕੀ ਵਿਗਿਆਨੀ ਦੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਵਾਪਸੀ ਹੋਵੇਗੀ, ਜੋ ਪੂਰਾ ਸਾਲ ਪੁਲਾੜ ਸਟੇਸ਼ਨ 'ਤੇ ਰਹੇ ਹਨ।

ਇਹ ਵੀ ਪੜ੍ਹੋ: ਕੀ ਤੁਸੀਂ ਵੀ ਸੋਸ਼ਲ ਮੀਡੀਆ 'ਤੇ ਵੇਖ ਕੇ ਘਰੇਲੂ ਨੁਸਖਿਆਂ ਦੀ ਕਰਦੇ ਹੋ ਵਰਤੋਂ? ਤਾਂ ਪੜ੍ਹੋ ਇਹ ਖ਼ਬਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News