ਧਰਤੀ ''ਤੇ ਵੀ ਹੈ ਮੰਗਲ ਗ੍ਰਹਿ ਜਿਹੀ ਥਾਂ, ਜਿਥੇ ਜ਼ਿੰਦਗੀ ਦਾ ਕੋਈ ਨਿਸ਼ਾਨ ਤੱਕ ਨਹੀਂ

Sunday, Nov 24, 2019 - 03:25 PM (IST)

ਧਰਤੀ ''ਤੇ ਵੀ ਹੈ ਮੰਗਲ ਗ੍ਰਹਿ ਜਿਹੀ ਥਾਂ, ਜਿਥੇ ਜ਼ਿੰਦਗੀ ਦਾ ਕੋਈ ਨਿਸ਼ਾਨ ਤੱਕ ਨਹੀਂ

ਅਦੀਸ ਅਬਾਬਾ- ਖੋਜਕਾਰਾਂ ਨੇ ਧਰਤੀ ਉੱਤੇ ਇਕ ਅਜਿਹੇ ਮਾਹੌਲ ਨੂੰ ਖੋਜ ਲਿਆ ਹੈ ਜਿਥੇ ਜੀਵਨ ਦੀ ਕੋਈ ਸੰਭਾਵਨਾ ਤੱਕ ਨਹੀਂ ਹੈ ।  ਇਸ ਖੋਜ ਦਾ ਮਕਸਦ ਜੀਵਨ ਦੀਆਂ ਸੰਭਾਵਨਾਵਾਂ ਨੂੰ ਘੱਟ ਕਰਨ ਵਾਲੇ ਘਟਕ ਬਾਰੇ ਵਿਚ ਸ਼ੁਰੂਆਤੀ ਜਾਣਕਾਰੀ ਹਾਸਲ ਕਰਨਾ ਹੈ ।  ਇਹ ਜਗ੍ਹਾ ਇਥੋਪੀਆ ਦੇ ਡੈਲੋਲ ਵਿਚ ਜੀਓ ਥਰਮਲ ਖੇਤਰ ਦੇ ਗਰਮ ਤੇ ਖਾਰੇ ਤਾਲਾਬਾਂ ਦੀ ਹੈ। ਇਨ੍ਹਾਂ ਤਾਲਾਬਾਂ ਵਿਚ ਕਿਸੇ ਵੀ ਤਰ੍ਹਾਂ  ਦੇ ਸੂਖਮ ਜੀਵ ਤੱਕ ਮੌਜੂਦ ਨਹੀਂ ਪਾਏ ਗਏ । 

‘ਨੇਚਰ ਇਕੋਲਾਜੀ ਐਂਡ ਇਵੋਲਿਊਸ਼ਨ’ ਨਾਮਕ ਜਰਨਲ ਵਿਚ ਪ੍ਰਕਾਸ਼ਿਤ ਇਸ ਸਟੱਡੀ ਤੋਂ ਪਤਾ ਲੱਗਿਆ ਹੈ ਕਿ ਇਥੋਪੀਆ ਵਿਚ ਇਹ ਤਾਲਾਬ ਬਹੁਤ ਜ਼ਿਆਦਾ ਐਸਿਡਿਕ ਹਨ । ਇਸ ਕਾਰਨ ਇੱਥੇ ਜੀਵਨ ਪੂਰੀ ਤਰ੍ਹਾਂ ਨਾਲ ਅਸੰਭਵ ਹੈ। ਸਪੈਨਿਸ਼ ਫਾਊਂਡੇਸ਼ਨ ਫਾਰ ਸਾਇੰਸ ਐਂਡ ਟੇਕਨਾਲੋਜੀ (ਐਫ.ਈ.ਸੀ.ਵਾਈ.ਟੀ.) ਦੇ ਖੋਜਕਾਰ ਵਿਗਿਆਨੀਆਂ ਨੇ ਦੱਸਿਆ ਕਿ ਡੈਲੋਲ ਖੇਤਰ ਲੂਣ ਨਾਲ ਭਰੇ ਜਵਾਲਾਮੁਖੀ ਦੇ ਮੂੰਹ (ਕ੍ਰੇਟਰ) ਉੱਤੇ ਸਥਿਤ ਹੈ । 

ਹਾਇਡ੍ਰੋਥਰਮਲ ਗਤੀਵਿਧੀਆਂ ਦੇ ਚਲਦੇ ਇਸ ਕ੍ਰੇਟਰ ਤੋਂ ਲਗਾਤਾਰ ਉਬਲਦਾ ਪਾਣੀ ਤੇ ਜਹਰੀਲੀਆਂ ਗੈਸਾਂ ਨਿਕਲਦੀਆਂ ਰਹਿੰਦੀਆਂ ਹਨ। ਇਥੋਂ ਤੱਕ ਕਿ ਸਰਦੀਆਂ ਵਿਚ ਵੀ ਇਥੇ ਦਾ ਤਾਪਮਾਨ 45 ਡਿਗਰੀ ਸੇਲਸਿਅਸ ਨਾਲੋਂ ਜ਼ਿਆਦਾ ਹੁੰਦਾ ਹੈ ਤੇ ਇਹ ਧਰਤੀ ਉੱਤੇ ਸਥਿਤ ਸਭ ਤੋਂ ਗਰਮ ਮਾਹੌਲ ਵਾਲੇ ਖੇਤਰਾਂ ਵਿਚੋਂ ਇਕ ਹੈ ।

ਸਿਫਰ ਤੋਂ ਵੀ ਘੱਟ ਹੈ ਪੀ.ਐਚ.
ਖੋਜਕਾਰਾਂ ਮੁਤਾਬਕ ਡੈਲੋਲ ਵਿਚ ਜਿਓ ਥਰਮਲ ਖੇਤਰ ਵਿਚ ਬਹੁਤ ਜ਼ਿਆਦਾ ਖਾਰੇ ਅਤੇ ਅਲਟ੍ਰਾ ਐਸਿਡਿਕ ਤਾਲਾਬਾਂ ਵਿਚ ਸਿਫਰ ਅਲਟ੍ਰਾ ਐਸਿਡਿਕ ਤੋਂ ਲੈ ਕੇ 14 ਉੱਚ ਐਲਕਲਾਇਨ ਦੇ ਮਾਣਕ ਤੱਕ ਪੀ.ਐਚ. ਪੱਧਰ ਸਿਫਰ ਤੋਂ ਵੀ ਘੱਟ ਯਾਨੀ ਨਾਕਾਰਾਤਮਕ ਬਿੰਦੂ ਤੱਕ ਪਹੁੰਚ ਜਾਂਦਾ ਹੈ। ਇਹੀ ਕਾਰਨ ਹੈ ਕਿ ਇਥੇ ਸੂਖਮ ਜੀਵਾਂ ਦੇ ਪਣਪਨ ਦੀ ਸੰਭਾਵਨਾ ਵੀ ਨਾ ਦੇ ਬਰਾਬਰ ਹੈ । 

ਲਾਲ ਗ੍ਰਹਿ ਜਿਹੇ ਹਨ ਹਾਲਾਤ
ਸਟੱਡੀ ਮੁਤਾਬਕ ਇਸ ਸਥਾਨ ਨੂੰ ਮੰਗਲ ਗ੍ਰਹਿ ਵਰਗਾ ਮੰਨਿਆ ਜਾ ਚੁੱਕਿਆ ਹੈ। ਇਸ ਸਟੱਡੀ ਦੀ ਸਹਿ-ਲੇਖਿਕਾ ਲੋਪੇਜ ਗਾਰਸੀਆ ਨੇ ਦੱਸਿਆ ਕਿ ਪਿਛਲੇ ਰਿਸਰਚਾਂ ਦੀ ਤੁਲਨਾ ਵਿਚ ਅਸੀਂ ਇਸ ਵਾਰ ਜ਼ਿਆਦਾ ਨਮੂਨਿਆਂ ਦੀ ਜਾਂਚ ਕੀਤੀ ਤੇ ਪਤਾ ਲੱਗਿਆ ਕਿ ਇਸ ਖਾਰੇ, ਗਰਮ ਤੇ ਅਲਟ੍ਰਾ ਐਸਿਡਿਕ ਤਾਲਾਬਾਂ ਵਿਚ ਸੂਖਮ ਜੀਵਾਂ ਦੇ ਪਣਪਨ ਦੀ ਵੀ ਸੰਭਾਵਨਾ ਸਿਫਰ ਹੈ।


author

Baljit Singh

Content Editor

Related News