ਕੈਂਸਰ ਨਾਲ ਜੂਝ ਰਹੀ ਯੂਟਿਊਬ ਦੀ ਸਾਬਕਾ ਸੀ.ਈ.ੳ ਸੂਜ਼ਨ ਵੋਜਸਿਚ ਦਾ ਦਿਹਾਂਤ

Sunday, Aug 11, 2024 - 01:52 PM (IST)

ਨਿਊਯਾਰਕ (ਰਾਜ ਗੋਗਨਾ)- ਬੀਤੇ ਦਿਨ ਸਾਬਕਾ ਯੂਟਿਊਬ ਦੀ ਸੀ.ਈ.ੳ ਸੂਜ਼ਨ ਵੋਜਿਕੀ ਦਾ ਦਿਹਾਂਤ ਹੋ ਗਿਆ। ਉਹ 56 ਸਾਲ ਦੀ ਸੀ। ਸੂਜ਼ਨ ਵਿਜਿਕੀ ਦੀ ਮੌਤ ਦੀ ਖ਼ਬਰ ਦੀ ਪੁਸ਼ਟੀ ਉਸ ਦੇ ਪਤੀ ਡੇਨਿਸ ਟ੍ਰੌਪਰ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕੀਤੀ। ਸੂਜ਼ਨ ਦੀ ਮੌਤ ਸਬੰਧੀ ਇੱਕ ਭਾਵੁਕ ਪੋਸਟ ਪਾਈ ਗਈ ਹੈ। 

ਪੜ੍ਹੋ ਇਹ ਅਹਿਮ ਖ਼ਬਰ-'ਗੈਰਕਾਨੂੰਨੀ ਇਮੀਗ੍ਰੇਸ਼ਨ' ਦਾ ਮੁੱਦਾ, ਬਾਈਡੇਨ ਦੇ ਫ਼ੈਸਲੇ ਵਿਰੁੱਧ 15 ਰਾਜਾਂ ਨੇ ਕੀਤਾ 'ਮੁਕੱਦਮਾ'

ਉਸ ਦਾ ਪਤੀ ਡੇਨਿਸ ਟਰੌਪਰ ਬਹੁਤ ਭਾਵੁਕ ਸੀ ਕਿਉਂਕਿ ਉਸ ਦੀ ਪਤਨੀ ਸੂਜ਼ਨ ਪਿਛਲੇ ਦੋ ਸਾਲਾਂ ਤੋਂ ਫੇਫੜਿਆਂ ਦੇ ਕੈਂਸਰ ਨਾਲ ਲੜ ਰਹ ਸੀ। ਸੂਜ਼ਨ ਦਾ ਬੀਤੀ ਸਵੇਰ ਨੂੰ ਦਿਹਾਂਤ ਹੋ ਗਿਆ। ਸੂਜ਼ਨ ਨੇ 2014 ਤੋਂ 2023 ਤੱਕ ਯੂਟਿਊਬ ਦੀ ਸੀ.ਈ.ੳ ਵਜੋਂ ਕੰਮ ਕੀਤਾ ਸੀ। ਇਸ ਤੋਂ ਪਹਿਲਾਂ ਉਹ ਗੂਗਲ 'ਚ ਕੰਮ ਕਰਦੀ ਸੀ। ਇਸ ਸੰਦਰਭ 'ਚ ਗੂਗਲ ਦੇ ਭਾਰਤੀ ਮੂਲ ਦੇ ਸੀ.ਈ.ਓ ਸੁੰਦਰ ਪਿਚਾਈ ਨੇ ਸੂਜ਼ਨ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ। ਅਤੇ ਕਿਹਾ ਕਿ ਉਹ ਇੱਕ ਸ਼ਾਨਦਾਰ ਮਿਹਨਤੀ ਔਰਤ ਸੀ। ਉਸਦੇ ਬਿਨਾਂ ਇਸ ਸੰਸਾਰ ਦੀ ਕਲਪਨਾ ਕਰਨਾ ਔਖਾ ਹੈ। ਇਸ ਦੌਰਾਨ ਸੂਜ਼ਨ ਨੇ ਗੂਗਲ ਵਿੱਚ ਇੱਕ ਪ੍ਰਮੁੱਖ ਵਿਅਕਤੀ ਵਜੋਂ ਕੰਮ ਕੀਤਾ। ਸੁੰਦਰ ਪਿਚਾਈ ਨੇ ਖੁਲਾਸਾ ਕੀਤਾ ਕਿ ਸੂਜ਼ਨ ਨੇ ਇੰਟਰਨੈੱਟ ਬਣਾਉਣ 'ਚ ਵੀ ਅਹਿਮ ਭੂਮਿਕਾ ਨਿਭਾਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News