ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬੁਸ਼ ਨੇ ਅੱਤਵਾਦੀ ਹਮਲਿਆਂ 'ਚ ਜਾਨ ਗੁਆਉਣ ਵਾਲਿਆਂ ਨੂੰ ਦਿੱਤੀ ਸ਼ਰਧਾਂਜਲੀ

Saturday, Sep 11, 2021 - 10:27 PM (IST)

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬੁਸ਼ ਨੇ ਅੱਤਵਾਦੀ ਹਮਲਿਆਂ 'ਚ ਜਾਨ ਗੁਆਉਣ ਵਾਲਿਆਂ ਨੂੰ ਦਿੱਤੀ ਸ਼ਰਧਾਂਜਲੀ

ਸ਼ੈਂਕਸਵਿਲੇ-ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਰਜ ਡਬਲਯੂ ਬੁਸ਼ ਨੇ ਪੈਂਸਲਵੇਨੀਆ 'ਚ 'ਫਲਾਈਟ-93 ਨੈਸ਼ਨਲ ਮੈਮੋਰੀਅਲ' 'ਚ ਲੋਕਾਂ ਨੂੰ ਕਿਹਾ ਕਿ ਅਮਰੀਕੀਆਂ ਨੇ 11 ਸਤੰਬਰ ਦੇ ਦਿਨ ਆਮਣੇ ਬਾਰੇ 'ਚ ਬਹੁਤ ਕੁਝ ਸਿਖਿਆ। ਬੁਸ਼ ਨੇ ਸ਼ਨੀਵਾਰ ਨੂੰ ਅੱਤਵਾਦੀ ਹਮਲਿਆਂ ਦੀ 20ਵੀਂ ਬਰਸੀ 'ਤੇ ਸ਼ਰਧਾਂਜਲੀ ਸਮਾਰੋਹ 'ਚ ਕਿਹਾ ਕਿ ਅਮਰੀਕਾ ਦੇ ਲੋਕਾਂ ਨੇ ਬਹਾਦੁਰੀ ਦਿਖਾਈ ਅਤੇ ਮੌਤ ਦੇ ਸਾਹਮਣੇ ਡੱਟ ਕੇ ਮੁਕਾਬਲਾ ਕਰਨ ਦੇ ਬਾਰੇ 'ਚ ਜਾਣਿਆ।

ਇਹ ਵੀ ਪੜ੍ਹੋ : ਨਿਊਯਾਰਕ ਦੇ ਗ੍ਰਾਊਂਡ ਜ਼ੀਰੋ 'ਤੇ 9/11 ਦੀ ਬਰਸੀ 'ਤੇ ਪ੍ਰੋਗਰਾਮ ਸ਼ੁਰੂ

ਜਾਰਜ ਡਬਲਯੂ. ਬੁਸ਼ ਅੱਤਵਾਦੀ ਹਮਲਿਆਂ ਦੇ ਸਮੇਂ ਅਮਰੀਕਾ ਦੇ ਰਾਸ਼ਟਰਪਤੀ ਸਨ। ਉਨ੍ਹਾਂ ਨੇ ਫਲਾਈਟ-93 ਦੇ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਦੇ ਸਾਹਸ ਦੀ ਸ਼ੰਘਾਲਾ ਕੀਤੀ ਜਿਨ੍ਹਾਂ ਦੇ ਬਾਰੇ 'ਚ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਨੇ ਕੈਪਿਟਲ 'ਤੇ ਹਮਲੇ ਦੀ ਸਾਜਿਸ਼ ਨੂੰ ਨਾਕਾਮ ਕਰ ਦਿੱਤਾ ਸੀ। ਉਹ ਜਹਾਜ਼ ਪੇਂਡੂ ਪੈਂਸੀਲਵੇਨੀਆ ਖੇਤਰ 'ਚ ਹਾਦਸਾਗ੍ਰਸਤ ਹੋਇਆ ਸੀ। ਬੁਸ਼ ਨੇ ਕਿਹਾ ਕਿ ਜਹਾਜ਼ 'ਚ ਸਵਾਰ 33 ਯਾਤਰੀ ਅਤੇ ਚਾਲਕ ਦਲ ਦੇ ਸੱਤ ਮੈਂਬਰਾਂ ਨੇ ਅਦਭੁਤ ਸਾਹਸ ਦਿਖਾਇਆ ਅਤੇ ਉਹ ਅਮਰੀਕਾ ਦੇ ਲਈ ਇਕਜੁਟ ਹੋ ਗਏ।

ਇਹ ਵੀ ਪੜ੍ਹੋ : ਕਾਬੁਲ ਹਮਲੇ 'ਚ ਮਾਰੇ ਗਏ ਅਮਰੀਕੀ ਸੈਨਿਕਾਂ ਦਾ ਕੀਤਾ 'ਪਰਪਲ ਹਾਰਟਜ਼' ਮੈਡਲ ਨਾਲ ਸਨਮਾਨ

ਬੁਸ਼ ਨੇ ਕਿਹਾ ਕਿ ਅੱਤਵਾਦੀਆਂ ਨੂੰ ਜਲਦ ਹੀ ਅੰਦਾਜ਼ਾ ਹੋ ਗਿਆ ਕਿ ਅਮਰੀਕਾ ਦੇ ਇਹ ਲੋਕ ਸਧਾਰਨ ਨਹੀਂ ਸਗੋਂ ਵਿਸ਼ੇਸ਼ ਲੋਕਾਂ ਦਾ ਸਮੂਹ ਹੈ। ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ 'ਫਲਾਈਟ-93 ਨੈਸ਼ਨਲ ਮੈਮੋਰੀਅਲ' 'ਤੇ 11 ਸਤੰਬਰ ਨੂੰ ਜਾਨ ਗੁਆਉਣ ਵਾਲੇ ਲੋਕਾਂ ਨੂੰ ਯਾਦ ਕਰਦੇ ਹੋਏ ਆਪਣਾ ਸੰਬੋਧਨ ਸ਼ੁਰੂ ਕੀਤਾ। ਹੈਰਿਸ ਨੇ ਕਿਹਾ ਕਿ ਸਾਡੇ ਦੇਸ਼ 'ਚ ਇਨ੍ਹਾਂ ਲੰਘੇ 20 ਸਾਲਾ 'ਚ ਕਈ ਲੋਕਾਂ ਨੇ ਡੂੰਘਾ ਦੁਖ ਮਹਿਸੂਸ ਕੀਤਾ। ਅਸੀਂ ਹਮੇਸ਼ਾ ਤੁਹਾਡੇ ਸਾਰਿਆਂ ਨਾਲ ਖੜ੍ਹੇ ਹਾਂ।

ਇਹ ਵੀ ਪੜ੍ਹੋ : 21 ਅਮਰੀਕੀ ਨਾਗਰਿਕਾਂ ਨੂੰ ਅਫਗਾਨਿਸਤਾਨ ਤੋਂ ਸੁਰੱਖਿਅਤ ਕੱਢਿਆ ਗਿਆ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News