ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਸ਼ੈੱਫ ਦੀ ਸ਼ੱਕੀ ਹਾਲਾਤ 'ਚ ਮੌਤ,ਓਬਾਮਾ ਹੋਏ ਭਾਵੁਕ
Tuesday, Jul 25, 2023 - 12:28 PM (IST)
ਵਾਸ਼ਿੰਗਟਨ (ਰਾਜ ਗੋਗਨਾ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਓਬਾਮਾ ਨੇ ਆਪਣੇ ਨਿੱਜੀ ਸ਼ੈੱਫ ਦੀ ਮੌਤ 'ਤੇ ਗਹਿਰਾ ਦੁੱਖ ਪ੍ਰਗਟ ਕੀਤਾ। ਜਿਸ ਦੀ ਲਾਸ਼ ਬੀਤੇ ਦਿਨ ਇਕ ਛੱਪੜ ਵਿੱਚੋਂ ਮਿਲੀ। ਪੁਲਸ ਉਸ ਦੀ ਭੇਦਭਰੀ ਹੋਈ ਮੌਤ ਦੇ ਇਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ। ਅਮਰੀਕਾ ਦੇ ਮੈਸੇਚਿਉਸੇਟਸ ਸੂਬੇ ਦੇ ਇਲਾਕੇ ਦੀ ਪੁਲਸ ਨੇ ਸੈੱਫ ਦਾ ਨਾਂ ਟੈਫਾਰੀ ਕੈਂਪਬੈਲ ਸੀ, ਜਿਸ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਪੁਲਸ ਦਾ ਕਹਿਣਾ ਹੈ ਕਿ ੳਬਾਮਾ ਦਾ ਸੈੱਫ (ਰਸੋਈਏ) ਜਿਸ ਦੀ ਲਾਸ਼ ਮਾਰਥਾ ਦੇ ਵਾਈਨਯਾਰਡ ਨੇੜੇ ਇੱਕ ਛੱਪੜ ਕੋਲ ਮਿਲੀ ਹੈ, ਪੁਲਸ ਵੱਲੋਂ ਪੂਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਸਥਾਨਕ ਪੁਲਸ ਵੱਲੋਂ ਜਾਰੀ ਬਿਆਨ ਮੁਤਾਬਕ 45 ਸਾਲਾ ਟੈਫਾਰੀ ਕੈਂਪਬੈਲ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਲਈ ਕੰਮ ਕਰਦਾ ਸੀ। ਉਹ ਮਾਰਥਾ ਦੇ ਵਿਨਯਾਰਡ ਨੂੰ ਦੇਖਣ ਆਇਆ ਸੀ ਅਤੇ ਲੰਘੇ ਐਤਵਾਰ ਸ਼ਾਮ ਤੋਂ ਲਾਪਤਾ ਸੀ। ਇਸ ਦੌਰਾਨ ਉਹ ਪਾਣੀ ਦੇ ਹੇਠਾਂ ਚਲਾ ਗਿਆ, ਉਸ ਨੇ ਕੁਝ ਸੰਘਰਸ਼ ਕੀਤਾ ਪਰ ਉਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਇਸ ਦੌਰਾਨ ਝੀਲ 'ਚ ਮੌਜੂਦ ਹੋਰ ਲੋਕਾਂ ਨੇ ਸੈੱਫ ਟੈਫਾਰੀ ਕੈਂਪਬੈਲ ਨੂੰ ਡੁੱਬਦੇ ਦੇਖਿਆ। ਪਾਣੀ 'ਚ ਸਰਫਿੰਗ ਕਰਨ ਗਏ ਟੈਫਾਰੀ ਕੈਂਪਬੈਲ ਨੇ ਉਸ ਸਮੇਂ ਲਾਈਫ ਜੈਕੇਟ ਵੀ ਨਹੀਂ ਪਾਈ ਹੋਈ ਸੀ।
ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨੀ ਮੂਲ ਦੇ ਬ੍ਰਿਟਿਸ਼ ਕੱਟੜਪੰਥੀ ਪ੍ਰਚਾਰਕ ’ਤੇ ਅੱਤਵਾਦ ਸਬੰਧੀ ਦੋਸ਼
ਸੋਮਵਾਰ ਨੂੰ ਪੁਲਸ ਨੇ ਝੀਲ ਦੇ ਅੰਦਰੋਂ ਟੈਫਾਰੀ ਕੈਂਪਬੈਲ ਦੀ ਲਾਸ਼ ਬਰਾਮਦ ਕੀਤੀ। ਬਰਾਕ ਅਤੇ ਮਿਸ਼ੇਲ ਓਬਾਮਾ ਨੇ ਆਪਣੇ ਸ਼ੈੱਫ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਪਹਿਲੀ ਮੁਲਾਕਾਤ ਵ੍ਹਾਈਟ ਹਾਊਸ 'ਚ ਹੋਈ ਸੀ, ਟੈਫਾਰੀ ਕੈਂਪਬੈਲ ਆਪਣਾ ਅੱਠ ਸਾਲ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਵੀ ਉਨ੍ਹਾਂ ਦੇ ਨਾਲ ਹੀ ਰਿਹਾ। ਓਬਾਮਾ ਪਰਿਵਾਰ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਉਹ ਸਾਡੇ ਪਰਿਵਾਰ ਦਾ ਇਕ ਹਿੱਸਾ ਸੀ, ਜਦੋਂ ਅਸੀਂ ਮਿਲੇ ਤਾਂ ਉਹ ਸੂਸ ਸ਼ੈੱਫ ਸਨ। ਉਸ ਦੇ ਸਿਰਜਣਾਤਮਕ ਭੋਜਨ ਅਤੇ ਵਿਚਾਰਾਂ ਨੇ ਵ੍ਹਾਈਟ ਹਾਊਸ ਵਿਚ ਹਰ ਕਿਸੇ ਨੂੰ ਰੁਝੇ ਰੱਖਿਆ, ਉਸ ਤੋਂ ਬਾਅਦ ਅਸੀਂ ਸੰਪਰਕ ਵਿਚ ਰਹੇ ਅਤੇ ਉਸ ਨੂੰ ਚੰਗੀ ਤਰ੍ਹਾਂ ਜਾਣਿਆ। ਜਦੋਂ ਅਸੀਂ ਵ੍ਹਾਈਟ ਹਾਊਸ ਛੱਡਿਆ ਅਤੇ ਅਸੀਂ ਉਸ ਨੂੰ ਕੰਮ ਕਰਨ ਲਈ ਕਿਹਾ ਜੋ ਸਾਡੇ ਲਈ ਕੰਮ ਕਰਦਾ ਰਿਹਾ।
ਸਥਾਨਕ ਪੁਲਸ ਅਜੇ ਵੀ ਟੈਫਾਰੀ ਕੈਂਪਬੈਲ ਦੀ ਮੌਤ ਦੀ ਜਾਂਚ ਕਰ ਰਹੀ ਹੈ ਅਤੇ ਅਜੇ ਤੱਕ ਕੋਈ ਠੋਸ ਕਾਰਨ ਨਹੀਂ ਦੱਸਿਆ ਗਿਆ ਹੈ। ਟੈਫਾਰੀ ਕੈਂਪਬੈਲ ਆਪਣੇ ਪਿੱਛੇ ਪਤਨੀ ਅਤੇ ਦੋ ਜੁੜਵਾਂ ਬੱਚੇ ਛੱਡ ਗਿਆ ਹੈ।ਇਥੇ ਦੱਸਣਯੋਗ ਹੈ ਕਿ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ 2008 ਤੋਂ 2016 ਤੱਕ ਅਮਰੀਕਾ ਦੇ ਰਾਸ਼ਟਰਪਤੀ ਰਹੇ ਸਨ, ਜਿਸ ਦੌਰਾਨ ਟੈਫਾਰੀ ਕੈਂਪਬੈਲ ਨੇ ਉਨ੍ਹਾਂ ਨਾਲ ਕੰਮ ਕੀਤਾ ਸੀ। 2016 ਤੋਂ ਬਾਅਦ ਵੀ ਉਹ ਨਿੱਜੀ ਪੱਧਰ 'ਤੇ ਓਬਾਮਾ ਪਰਿਵਾਰ ਨਾਲ ਉਹਨਾਂ ਦੇ ਘਰ ਵਿੱਚ ਕੰਮ ਕਰ ਰਿਹਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।