ਬ੍ਰਿਟੇਨ ਦੇ ਸਾਬਕਾ ਮੰਤਰੀ ਮਾਈਕਲ ਗੋਵ ਨੇ ਪ੍ਰਧਾਨ ਮੰਤਰੀ ਅਹੁਦੇ ਲਈ ਰਿਸ਼ੀ ਸੁਨਕ ਦਾ ਕੀਤਾ ਸਮਰਥਨ

08/20/2022 9:07:28 PM

ਲੰਡਨ-ਕੰਜ਼ਰਵੇਟਿਵ ਪਾਰਟੀ ਦੇ ਇਕ ਸੀਨੀਅਰ ਸੰਸਦ ਮੈਂਬਰ ਅਤੇ ਸਾਬਕਾ ਮੰਤਰੀ ਨੇ 'ਟੋਰੀ' ਨੇਤਾ ਦੇ ਤੌਰ 'ਤੇ ਬੋਰਿਸ ਜਾਨਸਨ ਦਾ ਸਥਾਨ ਲੈਣ ਲਈ ਰਿਸੀ ਸੁਨਕ ਦਾ ਸ਼ਨੀਵਾਰ ਨੂੰ ਸਮਰਥਨ ਕਰਦੇ ਹੋਏ ਕਿਹਾ ਕਿ ਸਾਬਕਾ ਵਿੱਤ ਮੰਤਰੀ (ਸੁਨਕ) 'ਚ ਇਸ ਚੋਟੀ ਦੇ ਅਹੁਦੇ ਲਈ ਜ਼ਰੂਰੀ ਸਾਰੀਆਂ ਚੀਜ਼ਾਂ ਹਨ। ਜਾਨਸਨ ਵੱਲੋਂ ਨਾਟਕੀ ਢੰਗ ਨਾਲ ਮੰਤਰੀ ਮੰਡਲ ਤੋਂ ਬਰਖਾਸਤ ਕਰਦ ਦਿੱਤੇ ਗਏ ਮਾਈਕਲ ਗੋਵ ਨੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ 'ਚ ਅੱਗੇ ਚੱਲ ਰਹੀ ਵਿਦੇਸ਼ ਮੰਤਰੀ ਲਿਜ ਟ੍ਰਸ ਦੇ ਟੈਕਸ 'ਚ ਕਟੌਤੀ ਦੀ ਯੋਜਨਾ ਨੂੰ ਸੱਚਾਈ ਤੋਂ ਕਿਤੇ ਦੂਰ ਦੱਸਿਆ ਹੈ।

ਇਹ ਵੀ ਪੜ੍ਹੋ : J&K : ਪ੍ਰਸ਼ਾਸਨ ਨੇ 25 ਲੱਖ ਵਾਧੂ ਵੋਟਰਾਂ ਦੀਆਂ ਖਬਰਾਂ 'ਤੇ ਕਿਹਾ-ਤੱਥਾਂ ਨੂੰ ਗਲਤ ਢੰਗ ਨਾਲ ਕੀਤਾ ਗਿਆ ਪੇਸ਼

ਉਨ੍ਹਾਂ ਕਿਹਾ ਕਿ ਲੀਡਰਸ਼ਿਪ ਦੇ ਮੁਕਾਬਲੇ 'ਚ ਸੁਨਕ ਹੀ ਇਕ ਵਿਅਕਤੀ ਹਨ ਜੋ ਸਹੀ ਤਰਕ ਦੇ ਰਹੇ ਹਨ ਅਤੇ ਵੋਟਰਾਂ ਨੂੰ ਸੱਚ ਦੱਸ ਰਹੇ ਹਨ। ਗੋਵ ਨੇ ਇਕ ਸਮਾਚਾਰ ਪੱਤਰ ਨੂੰ ਕਿਹਾ ਕਿ ਮੈਂ ਜਾਣਦਾ ਹਾਂ ਕਿ ਇਸ ਅਹੁਦੇ ਲਈ ਕੀ ਜ਼ਰੂਰੀ ਹੈ ਅਤੇ ਰਿਸ਼ੀ 'ਚ ਉਹ ਚੀਜ਼ਾਂ ਹਨ। ਸੀਨੀਅਰ ਨੇਤਾ ਟੋਰੀ ਨੇ ਕਿਹਾ ਕਿ ਇਸ ਤੋਂ ਵੀ ਕਿਤੇ ਜ਼ਿਆਦਾ ਮਹੱਤਵਪੂਰਨ ਇਹ ਹੈ ਕਿ ਅਗਲੀ ਸਰਕਾਰ ਆਪਣੀ ਕੇਂਦਰੀ ਆਰਥਿਕ ਯੋਜਨਾ 'ਚ ਕੀ ਅਪਣਾਏਗੀ ਅਤੇ ਇਥੇ ਮੈਂ ਇਸ ਨੂੰ ਲੈ ਕੇ ਬਹੁਤ ਚਿੰਤਤ ਹਾਂ ਕਿ ਕਈ ਲੋਕਾਂ ਵੱਲੋਂ ਲੀਡਰਸ਼ਿਪ 'ਤੇ ਬਹਿਸ ਸੱਚਾਈ ਤੋਂ ਕਿਤੇ ਦੂਰ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੂੰ ਘੇਰਦਿਆਂ ਪ੍ਰਤਾਪ ਬਾਜਵਾ ਤੇ ਰਾਜਾ ਵੜਿੰਗ ਨੇ ਪ੍ਰੈੱਸ ਕਾਨਫਰੰਸ ਕਰ ਕਹੀਆਂ ਇਹ ਗੱਲਾਂ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 

 

 


Karan Kumar

Content Editor

Related News