ਬ੍ਰਿਟਿਸ਼ ਪਾਬੰਦੀਆਂ ਦੀ ਉਲੰਘਣਾ ਕਰਨ ਦੇ ਦੋਸ਼ੀ ਰੂਸ ਦੇ ਸਾਬਕਾ ਮੰਤਰੀ ਨੂੰ 40 ਮਹੀਨੇ ਦੀ ਜੇਲ

Saturday, Apr 12, 2025 - 01:26 AM (IST)

ਬ੍ਰਿਟਿਸ਼ ਪਾਬੰਦੀਆਂ ਦੀ ਉਲੰਘਣਾ ਕਰਨ ਦੇ ਦੋਸ਼ੀ ਰੂਸ ਦੇ ਸਾਬਕਾ ਮੰਤਰੀ ਨੂੰ 40 ਮਹੀਨੇ ਦੀ ਜੇਲ

ਲੰਡਨ-ਬ੍ਰਿਟਿਸ਼ ਪਾਬੰਦੀਆਂ ਦੀ ਉਲੰਘਣਾ ਕਰਕੇ ਆਪਣੇ ਪਰਿਵਾਰਕ ਮੈਂਬਰਾਂ ਤੋਂ ਮਹੱਤਵਪੂਰਨ ਵਿੱਤੀ ਸਹਾਇਤਾ ਪ੍ਰਾਪਤ ਕਰਨ ਦੇ ਦੋਸ਼ੀ ਰੂਸ ਦੇ ਇਕ ਸਾਬਕਾ ਮੰਤਰੀ ਨੂੰ ਸ਼ੁੱਕਰਵਾਰ ਨੂੰ ਇੱਥੇ ਇਕ ਅਦਾਲਤ ਨੇ 40 ਮਹੀਨੇ ਦੀ ਜੇਲ ਦੀ ਸਜ਼ਾ ਸੁਣਾਈ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਦਮਿਤਰੀ ਓਵਸਿਆਨੀਕੋਵ ਨੂੰ ਕਰੀਮੀਆ ਦੇ ਸੇਵਸਤੋਪੋਲ ਦਾ ਗਵਰਨਰ ਨਿਯੁਕਤ ਕੀਤਾ ਸੀ। ਰੂਸ ਨੇ 2014 ’ਚ ਯੂਕ੍ਰੇਨ ਤੋਂ ਕਰੀਮੀਆ ਨੂੰ ਖੋਹ ਕੇ ਆਪਣੇ ਨਾਲ ਮਿਲਾ ਲਿਆ। ਓਵਸਿਆਨੀਕੋਵ ਕਰੀਮੀਆ ’ਤੇ ਰੂਸੀ ਕਬਜ਼ੇ ਖਿਲਾਫ ਬ੍ਰਿਟੇਨ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਦੀ ਉਲੰਘਣਾ ਕਰਨ ਦੇ ਮਾਮਲੇ ’ਚ ਦੋਸ਼ੀ ਠਹਿਰਾਏ ਜਾਣ ਵਾਲੇ ਪਹਿਲੇ ਵਿਅਕਤੀ ਬਣ ਗਏ ਹਨ।

ਸਰਕਾਰੀ ਵਕੀਲਾਂ ਨੇ ਦੱਸਿਆ ਕਿ ਉਸਨੇ ਆਪਣੀ ਪਤਨੀ ਤੋਂ ਗੈਰ-ਕਾਨੂੰਨੀ ਤੌਰ ’ਤੇ ਹਜ਼ਾਰਾਂ ਪੌਂਡ ਪ੍ਰਾਪਤ ਕਰਨ ਲਈ ਇਕ ਬ੍ਰਿਟਿਸ਼ ਬੈਂਕ ’ਚ ਖਾਤਾ ਖੋਲ੍ਹਿਆ ਅਤੇ ਆਪਣੇ ਭਰਾ ਤੋਂ ਤੋਹਫ਼ੇ ਅਤੇ ਭੁਗਤਾਨ ਸਵੀਕਾਰ ਕੀਤਾ। ਓਵਸਿਆਨੀਕੋਵ (48) ਨੂੰ ਬੁੱਧਵਾਰ ਨੂੰ ਸਾਊਥਵਰਕ ਕ੍ਰਾਊਨ ਕੋਰਟ ’ਚ ਫਰਵਰੀ 2023 ਅਤੇ ਜਨਵਰੀ 2024 ਦਰਮਿਆਨ ਪਾਬੰਦੀਆਂ ਦੀ ਉਲੰਘਣਾ ਕਰਨ ਦੇ 7 ’ਚੋਂ 6 ਦੋਸ਼ਾਂ ’ਚ ਦੋਸ਼ੀ ਠਹਿਰਾਇਆ ਗਿਆ। ਉਸ ਨੂੰ ਮਨੀ ਲਾਂਡਰਿੰਗ ਦਾ ਵੀ ਦੋਸ਼ੀ ਠਹਿਰਾਇਆ ਗਿਆ ਹੈ।


author

DILSHER

Content Editor

Related News