ਸਾਬਕਾ PM ਨਵਾਜ਼ ਸ਼ਰੀਫ ਦਾ ਪਾਸਪੋਰਟ ਰੀਨਿਊ ਨਹੀਂ ਕਰੇਗੀ ਪਾਕਿ ਸਰਕਾਰ

03/26/2021 5:01:46 PM

ਇਸਲਾਮਾਬਾਦ : ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦਾ ਪਾਸਪੋਰਟ ਰੀਨਿਊ ਕਰਨ ਤੋਂ ਇਨਕਾਰ ਪਾਕਿ ਦੀ ਇਮਰਾਨ ਸਰਕਾਰ ਨੇ ਕਰਦਿਆਂ ਉਸ ਨੂੰ ਦੇਸ਼ ’ਚ ਵਾਪਸ ਆਉਣ ਲਈ ਕਿਹਾ ਹੈ। ਪਿਛਲੇ 16 ਮਹੀਨਿਆਂ ਤੋਂ ਨਵਾਜ਼ ਲੰਡਨ ’ਚ ਇਲਾਜ ਕਰਾ ਰਿਹਾ ਹੈ। ਉਸ ਨੂੰ ਇਲਾਜ ਲਈ ਵਿਦੇਸ਼ ਯਾਤਰਾ ਦੀ ਇਜਾਜ਼ਤ ਦਿੱਤੀ ਸੀ। ਇਮਰਾਨ ਦੇ ਪਾਸਪੋਰਟ ਦੀ ਮਿਆਦ 16 ਫਰਵਰੀ ਨੂੰ ਖਤਮ ਹੋ ਗਈ ਸੀ। ਉਸ ਨੇ ਪਾਕਿਸਤਾਨ ਦੇ ਉੱਚ ਕਮਿਸ਼ਨ ਨੂੰ ਚਿੱਠੀ ਲਿਖ ਕੇ ਨਵਾਂ ਪਾਸਪੋਰਟ ਜਾਰੀ ਕਰਨ ਦੀ ਬੇਨਤੀ ਕੀਤੀ ਸੀ। ਇਸ ਮੁੱਦੇ ’ਤੇ ਉੱਚ ਕਮਿਸ਼ਨ ਨੇ ਸਲਾਹ ਲਈ ਵਿਦੇਸ਼ ਮੰਤਰਾਲਾ ਨਾਲ ਸੰਪਰਕ ਕਰਨ ਦੇ ਨਾਲ ਹੀ ਚਿੱਠੀ ਗ੍ਰਹਿ ਮੰਤਰਾਲਾ ਨੂੰ ਭੇਜ ਦਿੱਤੀ।

ਨਵਾਜ਼ ਸ਼ਰੀਫ ਨੇ ਆਪਣੀ ਬੀਮਾਰੀ ਨਾਲ ਜੁੜੇ ਸਾਰੇ ਦਸਤਾਵੇਜ਼ ਵੀ ਮੁਹੱਈਆ ਕਰਵਾਏ ਪਰ ਗ੍ਰਹਿ ਮੰਤਰਾਲਾ ਨੇ ਵਿਦੇਸ਼ ਮੰਤਰਾਲਾ ਨੂੰ ਹੁਕਮ ਦਿੰਦਿਆਂ ਕਿਹਾ ਕਿ ਕਿਉਂਕਿ ਪ੍ਰਧਾਨ ਮੰਤਰੀ ਨੂੰ ਇਸਲਾਮਾਬਾਦ ਹਾਈਕੋਰਟ ਅਤੇ ਰਾਸ਼ਟਰੀ ਜਵਾਬਦੇਹੀ ਬਿਊਰੋ ਨੇ ਫਰਾਰ ਐਲਾਨਿਆ ਹੋਇਆ ਹੈ, ਇਸ ਲਈ ਉਸ ਦਾ ਪਾਸਪੋਰਟ ਰੀਨਿਊੁ ਨਹੀਂ ਕੀਤਾ ਜਾ ਸਕਦਾ। ਗ੍ਰਹਿ ਮੰਤਰਾਲਾ ਨੇ ਉਸ ਨੂੰ ਅਦਾਲਤ ’ਚ ਪੇਸ਼ ਹੋਣ ਲਈ ਦੇਸ਼ ਪਰਤਣ ਨੂੰ ਕਿਹਾ ਹੈ।

ਜ਼ਿਕਰਯੋਗ ਹੈ ਕਿ ਵਿਰੋਧੀ ਧਿਰ ਦੇ ਨੇਤਾ ਅਤੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਬੇਟੀ ਮਰੀਅਮ ਨਵਾਜ਼ ’ਤੇ ਸਰਕਾਰ ਏਜੰਸੀਆਂ ਦਾ ਸ਼ਿਕੰਜਾ ਕੱਸਣ ਲੱਗਾ ਹੈ। ਮਰੀਅਮ ਖ਼ਿਲਾਫ਼ ਮਨੀ ਲਾਂਡਰਿੰਗ ਦਾ ਕੇਸ ਫਿਰ ਖੋਲ੍ਹ ਦਿੱਤਾ ਗਿਆ ਹੈ। ਉਸ ਨੂੰ ਐੱਨ. ਬੀ. ਮਤਲਬ ਰਾਸ਼ਟਰੀ ਜਵਾਬਦੇਹੀ ਬਿਊਰੋ ਨੇ 26 ਮਾਰਚ ਨੂੰ ਹਾਜ਼ਰ ਹੋਣ ਦੇ ਹੁਕਮ ਦਿੱਤੇ ਹਨ। 47 ਸਾਲਾ ਮਰੀਅਮ ਨਵਾਜ਼ ’ਤੇ ਐੱਨ. ਬੀ. ਵਲੋਂ ਚੌਧਰੀ ਸ਼ੂਗਰ ਮਿੱਲਜ਼ ਵਿਚ ਨਿਵੇਸ਼ ਦੇ ਮਾਮਲੇ ਵਿਚ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਗਿਆ ਹੈ।  
 


Anuradha

Content Editor

Related News