ਪਲੇਬੁਆਏ ਦੀ ਸਾਬਕਾ ਮਾਡਲ ਨੇ ਕਿਹਾ, ''ਟਰੰਪ ਨੇ ਸੈਕਸ ਲਈ ਪੈਸੇ ਦੇਣ ਦੀ ਕੀਤੀ ਸੀ ਕੋਸ਼ਿਸ਼''

03/23/2018 9:19:01 PM

ਵਾਸ਼ਿੰਗਟਨ— ਪੋਰਨ ਸਟਾਰ ਸਟਾਰਮੀ ਡੈਨੀਅਲ ਤੋਂ ਬਾਅਦ ਹੁਣ ਪਲੇਬੁਆਏ ਮੈਗਜ਼ੀਨ ਦੀ ਸਾਬਕਾ ਮਾਡਲ ਰਹਿ ਚੁੱਕੀ ਕੈਰਨ ਮੈਕਡੁਗਲ ਅਮਰੀਕੀ ਰਾਸ਼ਟਪਤੀ ਡੋਨਾਲਡ ਟਰੰਪ ਨਾਲ ਕਈ ਮਹੀਨੇ ਤਕ ਅਫੇਅਰ ਰਹਿਣ ਦਾ ਦਾਅਵਾ ਕੀਤਾ ਹੈ। ਇੰਨਾ ਹੀ ਨਹੀਂ ਮੈਕਡੁਗਲ ਨੇ 'ਸੀ.ਐੱਨ.ਐੱਨ.' ਨੂੰ ਦਿੱਤੇ ਗਏ ਇੰਟਰਵਿਊ 'ਚ ਇਹ ਵੀ ਕਿਹਾ ਹੈ ਕਿ ਟਰੰਪ ਨੇ ਉਸ ਨਾਲ ਸੈਕਸ ਲਈ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਸੀ।
ੈਕੈਰਨ ਨੇ ਸਾਲ 2016 'ਚ ਅਮਰੀਕੀ ਮੀਡੀਆ ਕੰਪਨੀ ਨਾਲ ਇਕ ਡੀਲ ਕੀਤੀ ਸੀ, ਕਿ ਉਹ ਆਪਣੀ ਜ਼ਿੰਦਗੀ ਨਾਲ ਜੁੜੇ ਰਾਜ ਕਿਸੇ ਨਾਲ ਸਾਂਝਾ ਨਹੀਂ ਕਰੇਗੀ। ਹੁਣ ਕੈਰਨ ਨੇ ਇਸ ਡੀਲ ਤੋਂ ਆਜ਼ਾਦੀ ਦੀ ਮੰਗ ਕੀਤੀ ਹੈ। ਮੈਕਡੁਗਲ ਨੇ ਸੀ.ਐੱਨ.ਐੱਨ. ਤੋਂ ਟਰੰਪ ਨਾਲ ਆਪਣੇ ਪਹਿਲੇ ਸੈਕਸ਼ੁਅਲ ਐਨਕਾਉਂਟਰ ਨੂੰ ਲੈ ਕੇ ਕਿਹਾ, 'ਜਦੋਂ ਅਸੀਂ ਕਰੀਬ ਆਏ ਤਾਂ ਟਰੰਪ ਨੇ ਮੈਨੂੰ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਤੇ ਮੈਨੂੰ ਬਿਲਕੁਲ ਸਮਝ ਨਹੀਂ ਸੀ ਆ ਰਿਹਾ ਕਿ ਇਸ ਦਾ ਕੀ ਮਤਲਬ ਸਮਝਾ।'
ਮੈਕਡੁਗਲ ਨੇ ਦੱਸਿਆ, 'ਮੈਂ ਟਰੰਪ ਨੂੰ ਵੇਖਿਆ ਤੇ ਕਿਹਾ, ਇਹ ਮੈਂ ਨਹੀਂ, ਮੈਂ ਇਹੋ ਜਿਹੀ ਕੁੜੀ ਨਹੀਂ ਹਾਂ ਤੇ ਫਿਰ ਟਰੰਪ ਨੇ ਮੈਨੂੰ ਦੇਖ ਕੇ ਕਿਹਾ, 'ਓਹ, ਤੁਸੀਂ ਸੱਚਮੁੱਚ ਖਾਸ ਹੋ।' ਮੈਕਡੁਗਲ ਨੇ ਦੱਸਿਆ ਕਿ ਸ਼ੁਰੂਆਤ 'ਚ ਉਨ੍ਹਾਂ ਨੇ ਸੋਚਿਆ ਸੀ ਕਿ ਉਹ ਟਰੰਪ ਨੂੰ ਮੁੜ ਕਦੇ ਨਹੀਂ ਮਿਲੇਗੀ ਪਰ ਉਹ ਕਾਫੀ ਸਮਾਂ ਇਕੱਠੇ ਬਿਤਾਉਣ ਲੱਗ ਗਏ ਸਨ ਤੇ ਫੋਨ 'ਤੇ ਵੀ ਲਗਾਤਾਰ ਗੱਲ ਕਰ ਰਹੇ ਸਨ।


Related News