ਸਾਬਕਾ ਪਾਕਿ ਪ੍ਰਧਾਨ ਮੰਤਰੀ ਨੂੰ ਮਿਲੀ ਹਸਪਤਾਲ ਤੋਂ ਛੁੱਟੀ, ਮਰੀਅਮ ਵੀ ਜੇਲ ''ਚੋਂ ਰਿਹਾਅ

11/06/2019 9:05:54 PM

ਲਾਹੌਰ— ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰਫ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਅਦਾਲਤ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਉਨ੍ਹਾਂ ਦੀ ਬੇਟੀ ਮਰੀਅਮ ਨਵਾਜ਼ ਨੂੰ ਵੀ ਰਿਹਾਅ ਕਰ ਦਿੱਤਾ ਗਿਆ ਹੈ। ਸ਼ਰੀਫ ਨੂੰ ਮੰਗਲਵਾਰ ਨੂੰ ਹੀ ਛੁੱਟੀ ਮਿਲ ਗਈ ਸੀ ਪਰ ਉਨ੍ਹਾਂ ਨੇ ਬੇਟੀ ਮਰੀਅਮ ਦੇ ਬਿਨਾਂ ਘਰ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਹਸਪਤਾਲ 'ਚ ਦਾਖਲ ਮਰੀਅਮ ਨੇ ਕੋਰਟ ਦੇ ਹੁਕਮ ਮੁਤਾਬਕ ਜ਼ਮਾਨਤ ਰਾਸ਼ੀ ਤੇ ਪਾਸਪੋਰਟ ਕੋਰਟ 'ਚ ਜਮਾ ਨਹੀਂ ਕਰਵਾਏ ਸਨ, ਇਸ ਕਾਰਨ ਉਨ੍ਹਾਂ ਦੀ ਜ਼ਮਾਨਤ 'ਚ ਦੇਰੀ ਹੋਈ ਸੀ।

ਘਰ 'ਤੇ ਨਿੱਜੀ ਡਾਕਟਰ ਕਰਨਗੇ ਦੇਖਭਾਲ
ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੀ ਬੁਲਾਰਨ ਮਰੀਅਮ ਔਰੰਗਜ਼ੇਬ ਨੇ ਦੱਸਿਆ ਕਿ ਤਿੰਨ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਸ਼ਰੀਫ ਆਪਣੇ ਘਰੇ ਹੀ ਰਹਿਣਗੇ, ਜਿਥੇ ਨਿੱਜੀ ਡਾਕਟਰ ਡਾ. ਅਦਨਾਨ ਮਲਿਕ ਉਨ੍ਹਾਂ ਦੀ ਦੇਖਭਾਲ ਕਰਨਗੇ। ਅਦਨਾਨ ਦੀ ਦੇਖਰੇਖ 'ਚ ਘਰੇ ਹੀ ਆਈ.ਸੀ.ਯੂ. ਯੂਨਿਟ ਸਥਾਪਿਕ ਕੀਤੀ ਗਈ ਹੈ। ਭ੍ਰਿਸ਼ਟਾਚਾਰ ਦੇ ਮਾਮਲੇ 'ਚ ਸੱਤ ਸਾਲ ਦੀ ਜੇਲ ਦੀ ਸਜ਼ਾ ਕੱਟ ਰਹੇ ਸ਼ਰੀਫ ਨੂੰ ਲਾਹੌਰ ਹਾਈ ਕੋਰਟ ਨੇ ਸਿਹਤ ਸਬੰਧੀ ਕਾਰਨਾਂ ਦੇ ਕਰਕੇ ਜ਼ਮਾਨਤ ਦਿੱਤੀ ਹੈ।


Baljit Singh

Content Editor

Related News