ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਗ੍ਰਿਫਤਾਰ

07/18/2019 3:54:38 PM

ਇਸਲਾਮਾਬਾਦ— ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਅੱਬਾਸੀ ਨੂੰ ਰਾਸ਼ਟਰੀ ਜਵਾਬਦੇਹੀ ਬਿਊਰੋ ਨੇ ਗ੍ਰਿਫਤਾਰ ਕਰ ਲਿਆ ਹੈ। ਦੱਸ ਦਈਏ ਕਿ ਪਾਕਿਸਤਾਨ ਦੀ ਫੈਡਰਲ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਬੀਤੇ ਦਸ ਸਾਲਾਂ 'ਚ ਦੇਸ਼ 'ਤੇ ਸ਼ਾਸਨ ਕਰਨ ਵਾਲਿਆਂ ਨੇ ਜਿਸ ਤਰ੍ਹਾਂ ਖਰਚੇ ਕੀਤੇ, ਉਸ ਦੀ ਉਨ੍ਹਾਂ ਤੋਂ ਵਸੂਲੀ ਕੀਤੀ ਜਾਵੇਗੀ। ਇਸ ਨੂੰ ਲੈ ਕੇ ਕੈਬਨਿਟ ਦੀ ਬੈਠਕ 'ਚ ਫੈਸਲਾ ਲਿਆ ਗਿਆ ਸੀ ਤੇ ਇਸ ਦੀ ਜਾਣਕਾਰੀ ਮੀਡੀਆ ਨੂੰ ਪ੍ਰਧਾਨ ਮੰਤਰੀ ਦੀ ਸੂਚਨਾ ਤੇ ਪ੍ਰਸਾਰਣ ਮਾਮਲਿਆਂ ਦੀ ਸਲਾਹਕਾਰ ਫਿਰਦੌਸ ਆਸ਼ਿਕ ਅਵਾਨ ਤੇ ਸੰਚਾਰ ਮੰਤਰੀ ਮੁਰਾਦ ਸਈਦ ਨੇ ਦਿੱਤੀ। 

ਅਵਾਨ ਨੇ ਕਿਹਾ ਕਿ ਕੈਬਨਿਟ ਨੇ ਬੀਤੇ 10 ਸਾਲਾਂ 'ਚ ਕਰਜ਼ 'ਚ ਡੁੱਬੇ ਦੇਸ਼ ਦੇ ਸਾਬਕਾ ਸ਼ਾਸਕਾਂ, ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ, ਮਮਨੂਨ ਹੂਸੈਨ ਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ, ਯੂਸੁਫ ਰਜ਼ਾ ਗਿਲਾਨੀ, ਰਾਜਾ ਪਰਵੇਜ਼ ਅਸ਼ਰਫ ਤੇ ਸ਼ਾਹਿਦ ਖਾਕਾਨ ਅੱਬਾਸੀ ਦੀ ਸੁਰੱਖਿਆ, ਮਨੋਰੰਜਨ ਤੇ ਕੈਂਪ ਦਫਤਰਾਂ 'ਤੇ ਆਮ ਲੋਕਾਂ ਦੇ ਪੈਸਿਆਂ ਦੀ ਬਰਬਾਦੀ 'ਤੇ ਗਹਿਰੀ ਚਿੰਤਾ ਜਤਾਈ ਸੀ। ਕੈਬਨਿਟ ਨੇ ਫੈਸਲਾ ਲਿਆ ਹੈ ਕਿ ਇਨ੍ਹਾਂ ਸ਼ਾਸਕਾਂ ਦੀਆਂ ਫਜ਼ੂਲ ਖਰਚੀਆਂ 'ਤੇ ਇਸਤੇਮਾਲ ਹੋਏ ਜਨਤਾ ਦੇ ਪੈਸੇ ਦੀ ਵਸੂਲੀ ਇਨ੍ਹਾਂ ਤੋਂ ਹੀ ਕੀਤੀ ਜਾਵੇਗੀ।


Baljit Singh

Content Editor

Related News