ਕ੍ਰਿਕਟਰ ਅਫਰੀਦੀ ਤੋਂ ਬਾਅਦ ਹੁਣ ਪਾਕਿ ਦੇ ਸਾਬਕਾ ਪੀ.ਐੱਮ. ਗਿਲਾਨੀ ਨੂੰ ਵੀ ਹੋਇਆ ਕੋਰੋਨਾ

06/13/2020 10:18:56 PM

ਇਸਲਾਮਾਬਾਦ (ਏ.ਐੱਨ.ਆਈ.) : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ ਵੀ ਕੋਰੋਨਾ ਪਾਜ਼ੇਟਿਵ ਹੋ ਗਏ ਹਨ। ਇਸ ਤੋਂ ਪਹਿਲਾਂ 9 ਜੂਨ ਨੂੰ ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖਕਾਨ ਅੱਬਾਸੀ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਹੁਣ ਸ਼ਨੀਵਾਰ ਨੂੰ ਯੂਸੁਫ ਰਜ਼ਾ ਗਿਲਾਨੀ ਦੀ ਟੈਸਟ ਰਿਪੋਰਟ ਵੀ ਪਾਜ਼ੇਟਿਵ ਆਈ ਹੈ ਭਾਵ 4 ਦਿਨ 'ਚ ਪਾਕਿਸਤਾਨ ਦੇ 2 ਸਾਬਕਾ ਪ੍ਰਧਾਨ ਮੰਤਰੀ ਪਾਜ਼ੇਟਿਵ ਪਾਏ ਗਏ ਹਨ। ਗਿਲਾਨੀ ਦੇ ਬੇਟੇ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੇ ਪਿਤਾ ਨੈਸ਼ਨਲ ਅਕਾਊਂਟੇਬਿਲਿਟੀ ਬਿਊਰੋ ਭਾਵ ਨੈਬ ਕਾਰਣ ਪੀੜਤ ਹੋਏ। ਖਾਸ ਗੱਲ ਇਹ ਹੈ ਕਿ ਨੈਬ ਗਿਲਾਨੀ ਅਤੇ ਅੱਬਾਸੀ ਦੋਨਾਂ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਹੈ।

ਉਥੇ ਹੀ ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਕੋਵਿਡ-19 ਜਾਂਚ 'ਚ ਪਾਜ਼ੇਟਿਵ ਪਾਏ ਗਏ ਹਨ, ਜਿਸ ਦੇ ਨਾਲ ਉਹ ਇਸ ਖਤਰਨਾਕ ਵਾਇਰਸ ਤੋਂ ਪੀੜਤ ਹੋਣ ਵਾਲੇ ਪਹਿਲੇ ‘ਹਾਈ-ਪ੍ਰੋਫਾਇਲ’ ਕ੍ਰਿਕਟਰ ਬਣ ਗਏ ਹਨ। ਅਫਰੀਦੀ ਨੇ ਟਵਿੱਟਰ 'ਤੇ ਖੁਦ ਦੇ ਕੋਵਿਡ-19 ਪਾਜ਼ੇਟਿਵ ਹੋਣ ਦੀ ਜਾਣਕਾਰੀ ਦਿੱਤੀ।
 


Inder Prajapati

Content Editor

Related News