ਅਰਵਿੰਦ ਕੇਜਰੀਵਾਲ ਦੀ ਤਰਜ 'ਤੇ ਪਾਕਿ 'ਦੇ ਸਾਬਕਾ ਜਨਰਲ ਨੇ ਬਣਾਈ 'ਆਮ ਆਦਮੀ ਮੂਵਮੈਂਟ' ਪਾਰਟੀ'
Wednesday, Jan 19, 2022 - 06:45 PM (IST)
ਇਸਲਾਮਾਬਾਦ (ਬਿਊਰੋ): ਇਮਰਾਨ ਖਾਨ ਦੀ ਪਾਰਟੀ ਨੂੰ ਪਾਕਿਸਤਾਨ ਦੀ ਸੱਤਾ ਵਿਚ ਆਏ ਹਾਲੇ ਪੰਜ ਸਾਲ ਵੀ ਨਹੀਂ ਹੋਏ ਹਨ ਪਰ ਇੱਥੇ ਵੀ ਵਿਕਲਪਿਕ ਰਾਜਨੀਤੀ ਹੋਣੀ ਸ਼ੁਰੂ ਹੋ ਗਈ ਹੈ। ਪਾਕਿਸਤਾਨ ਵਿਚ ਵੀ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦੀ ਤਰਜ 'ਤੇ ਆਮ ਆਦਮੀ ਮੂਵਮੈਂਟ ਦਾ ਗਠਨ ਕੀਤਾ ਗਿਆ ਹੈ।ਪਾਕਿਸਤਾਨ ਦੇ ਸਾਬਕਾ ਫ਼ੌਜੀ ਸੈਨਾ ਅਧਿਕਾਰੀ ਅਤੇ ਡਿਪਲੋਮੈਟ ਰਿਟਾਇਰਡ ਮੇਜਰ ਜਨਰਲ ਸਾਦ ਖੱਟਕ ਨੇ ਪਾਕਿਸਤਾਨ ਆਮ ਆਦਮੀ ਮੂਵਮੈਂਟ (PAAM) ਬਣਾਉਣ ਦੀ ਘੋਸ਼ਣਾ ਕੀਤੀ ਹੈ। ਖੱਟਕ ਮੁਤਾਬਕ ਇਸ ਪਾਰਟੀ ਦਾ ਉਦੇਸ਼ ਪਰਿਵਾਰਵਾਦ ਦੀ ਰਾਜਨੀਤੀ ਨੂੰ ਖ਼ਤਮ ਕਰਨਾ ਅਤੇ ਆਮਆਦਮੀ ਨੂੰ ਸੱਤਾ ਵਿਚ ਲਿਆਉਣਾ ਹੈ।
ਖੱਟਕ ਸ਼੍ਰੀਲੰਕਾ ਵਿਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਰਹਿ ਚੁੱਕੇ ਹਨ। ਆਪਣੇ 35 ਸਾਲ ਦੇ ਮਿਲਟਰੀ ਕਰੀਅਰ ਦੌਰਾਨ ਖੱਟਕ ਨੇ ਵਿਭਿੰਨ ਆਪਰੇਸ਼ਨਲ ਟਰੇਨਿੰਗ ਲੀਡਰਸ਼ਿਪ ਅਤੇ ਕਈ ਅਸਾਈਨਮੈਂਟ 'ਤੇ ਕੰਮ ਕੀਤਾ। ਉਹ ਬਲੋਚਿਸਤਾਨ ਅਤੇ ਐੱਫ.ਏ.ਟੀ.ਏ. ਵਿਚ ਸੁਰੱਖਿਆ ਅਤੇ ਅੱਤਵਾਦ ਵਿਰੋਧੀ ਮੁਹਿੰਮ ਵਿਚ ਸਰਗਰਮ ਤੌਰ 'ਤੇ ਸ਼ਾਮਲ ਰਹੇ। ਪਾਕਿਸਤਾਨ ਦੇ ਅਖ਼ਬਾਰ ਡਾਨ ਦੀ ਇਕ ਰਿਪੋਰਟ ਮੁਤਾਬਕ ਕਰਾਚੀ ਪ੍ਰੈੱਸ ਕਲੱਬ ਵਿਚ ਆਪਣੀ ਪਾਰਟੀ ਦੇ ਸ਼ੁਰੂਆਤੀ ਸਮਾਰੋਹ ਨੂੰ ਸੰਬੋਧਿਤ ਕਰਦਿਆਂ ਖੱਟਕ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਜਨਤਾ ਦੇ ਸੱਚੇ ਪ੍ਰਤੀਨਿਧੀ ਦਲ ਦੇ ਰੂਪ ਵਿਚ ਉਭਰੇਗੀ ਅਤੇ ਆਮ ਲੋਕਾਂ ਨੂੰ ਸੱਤਾ ਵਿਚ ਲਿਆਵੇਗੀ। ਇਹ ਪਾਰਟੀ ਹੋਰ ਪਾਰਟੀਆਂ ਵਾਂਗ ਆਪਣੇ ਨਿੱਜੀ ਕੰਮਾਂ ਲਈ ਆਮ ਜਨਤਾ ਦੀ ਵਰਤੋਂ ਨਹੀਂ ਕਰੇਗੀ।
ਪੜ੍ਹੋ ਇਹ ਅਹਿਮ ਖ਼ਬਰ- 'ਲਸ਼ਕਰ, ਜੈਸ਼ ਵਰਗੇ ਪਾਕਿਸਤਾਨੀ ਅੱਤਵਾਦੀ ਸੰਗਠਨਾਂ ਨਾਲ ਅਲ-ਕਾਇਦਾ ਦੇ ਸਬੰਧ ਹੋ ਰਹੇ ਮਜ਼ਬੂਤ'
ਉਹਨਾਂ ਨੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਦੇਸ਼ ਦੀ ਸੱਤਾ 'ਤੇ ਬੈਠੇ ਲੋਕਾਂ ਨੇ ਰਾਜਨੀਤੀ ਵਿਚ ਆਮ ਆਦਮੀ ਨੂੰ ਅਪ੍ਰਸੰਗਿਕ ਬਣਾ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਸਮਾਂ ਆ ਗਿਆ ਹੈ ਪਰਿਵਾਰਾਂ ਸਾਮੰਤਾਂ, ਅਤੇ ਪੂੰਜੀਪਤੀਆਂ ਦੇ ਦਬਦਬੇ ਵਾਲੀ ਰਾਜਨੀਤੀ ਨੂੰ ਖ਼ਤਮ ਕਰ ਕੇ ਰਾਜਨੀਤੀ ਵਿਚ ਨਵੇਂ ਲੋਕਾਂ ਨੂੰ ਮੌਕਾ ਦਿੱਤਾ ਜਾਵੇ। ਰਿਟਾਇਰਡ ਜਨਰਲ ਨੇ ਪੀ.ਏ.ਏ.ਐੱਮ. ਨੂੰ ਆਮ ਆਦਮੀ ਨੂੰ ਰਾਜਨੀਤਕ ਮੰਚ ਪ੍ਰਦਾਨ ਕਰਨ ਅਤੇ ਅਮੀਰਾਂ ਦੇ ਦਬਦਬੇ ਨੂੰ ਖ਼ਤਮ ਕਰਨ ਦਾ ਅੰਦੋਲਨ ਕਰਾਰ ਦਿੱਤਾ ਅਤੇ ਕਿਹਾ ਕਿ ਪਾਰਟੀ ਦੇਸ਼ ਵਿਚ ਵਿਵਸਥਾ ਨੂੰ ਬਦਲਣ ਲਈ ਕੋਸ਼ਿਸ਼ ਕਰੇਗੀ।
Speech in party launching at karachi press club on 16 jan 2022. pic.twitter.com/2wjHh3vTxp
— Saad Khattak (@SaadKhtk) January 19, 2022
ਪੜ੍ਹੋ ਇਹ ਅਹਿਮ ਖ਼ਬਰ- ਅਹਿਮ ਖ਼ਬਰ : ਆਸਟ੍ਰੇਲੀਆ ਸਰਕਾਰ ਨੇ ਵਿਦਿਆਰਥੀਆਂ ਅਤੇ ਯਾਤਰੀਆਂ ਲਈ 'ਵੀਜ਼ਾ ਫੀਸ ਰੀਫੰਡ' ਦੀ ਕੀਤੀ ਪੇਸ਼ਕਸ਼
ਖੱਟਕ ਨੇ ਪਾਕਿਸਤਾਨ ਦੀ ਨਿਆਂ ਵਿਵਸਥਾ 'ਤੇ ਵੀ ਸਵਾਲ ਚੁੱਕੇ ਅਤੇ ਕਿਹਾ ਕਿ ਮੌਜੂਦਾ ਨਿਆਂਇਕ ਪ੍ਰਣਾਲੀ ਨਿਆਂ ਦੇਣ ਵਿਚ ਅਸਫਲ ਰਹੀ ਹੈ। ਸਾਡਾ ਉਦੇਸ਼ ਇਕ ਆਧੁਨਿਕ, ਜ਼ਿੰਮੇਵਾਰ ਅਤੇ ਪ੍ਰਭਾਵੀ ਨਿਆਂ ਕਾਇਮ ਕਰਨਾ ਹੈ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਵਾਸਤਵਿਕ ਸੁਧਾਰ ਉਦੋਂ ਆਵੇਗ ਜਦੋਂ ਸ਼ਕਤੀਆਂ ਦੀ ਵੰਡ ਦੁਬਾਰਾ ਸਭ ਤੋਂ ਹੇਠਲੇ ਪੱਧਰ ਤੱਕ ਹੋਵੇਗੀ। ਪਾਰਟੀ ਦਾ ਕਾਰਜਕਾਰੀ ਪ੍ਰਧਾਨ ਇਮਤਿਆਜ਼ ਅਹਿਮਦ ਨੇ ਕਿਹਾ ਕਿ ਪੀ.ਏ.ਏ.ਐੱਮ. ਇਕ ਵਾਸਤਵਿਕ ਲੋਕਤੰਤਰੀ ਪਾਰਟੀ ਦੇ ਰੂਪ ਵਿਚ ਉਭਰੇਗੀ, ਜਿਸ ਵਿਚ ਹਰੇਕ ਕਾਰਕੁਨ ਨੂੰ ਪਾਰਟੀ ਦੇ ਪ੍ਰਮੁੱਖ ਅਹੁਦੇ ਲਈ ਚੋਣ ਲੜਨ ਦਾ ਮੌਕਾ ਮਿਲੇਗਾ। ਇਹ ਉਹਨਾਂ ਨੌਜਵਾਨਾਂ ਅਤੇ ਔਰਤਾਂ ਲਈ ਇਕ ਸਹੀ ਮੰਚ ਹੈ ਜੋ ਰਾਜਨੀਤੀ ਜ਼ਰੀਏ ਤਬਦੀਲੀ ਲਿਆਉਣੀ ਚਾਹੁੰਦੇ ਹਨ। ਇਸ ਦੌਰਾਨ ਪੀ.ਏ.ਏ.ਐੱਮ. ਦੇ ਨੇਤਾਵਾਂ ਨੇ ਪੱਤਰਕਾਰਾਂ ਸਾਹਮਣੇ ਪਾਰਟੀ ਦਾ ਘੋਸ਼ਣਾਪੱਤਰ ਵੀ ਸਾਂਝਾ ਕੀਤਾ। ਘੋਸ਼ਣਾਪੱਤਰ ਈ-ਗਵਰਨਰ, ਸਿੱਖਿਆ ਸਿਹਤ, ਨੌਜਵਾਨਾਂ ਨੂੰ ਮਜ਼ਬੂਤ ਬਣਾਉਣ, ਵਾਤਾਵਰਨ ਅਤੇ ਕਾਨੂੰਨ ਵਿਵਸਥਾ ਅਤੇ ਨਿਆਂ ਪ੍ਰਣਾਲੀ 'ਤੇ ਕੇਂਦਰਿਤ ਹੈ। ਨਵੰਬਰ 2021 ਵਿਚ ਪਾਕਿਸਤਾਨ ਦੇ ਚੋਣ ਕਮਿਸ਼ਨ ਵਿਚ ਪੀ.ਏ.ਏ.ਐੱਮ. ਨੂੰ ਰਜਿਸਟਰ ਕਰਾਇਆ ਗਿਆ ਸੀ ਪਰ ਇਸ ਦਾ ਲਾਂਚਿੰਗ ਸਮਾਰੋਹ ਐਤਵਾਰ ਨੂੰ ਆਯੋਜਿਤ ਕੀਤਾ ਗਿਆ ਸੀ।