ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨੂੰ ਹੋਈ ਹਰਨੀਆਂ ਦੀ ਸ਼ਿਕਾਇਤ

Saturday, Nov 02, 2019 - 09:19 PM (IST)

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨੂੰ ਹੋਈ ਹਰਨੀਆਂ ਦੀ ਸ਼ਿਕਾਇਤ

ਇਸਲਾਮਾਬਾਦ— ਜੇਲ 'ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅਬਾਸੀ ਨੂੰ ਹਰਨੀਆਂ ਦੇ ਦਰਦ ਦੀ ਸ਼ਿਕਾਇਤ ਤੋਂ ਬਾਅਦ ਇਥੇ ਪਾਕਿਸਤਾਨ ਇੰਸਟੀਚਿਊਟ ਆਫ ਮੈਡੀਕਲ ਸਾਈਂਸ ਲਿਜਾਇਆ ਗਿਆ। ਮੀਡੀਆ 'ਚ ਆਈਆਂ ਖਬਰਾਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ।

ਜਿਓ ਨਿਊਜ਼ ਦੀ ਖਬਰ ਮੁਤਾਬਤ ਹਸਪਤਾਲ ਦੇ ਬੁਲਾਰੇ ਡਾਕਟਰ ਵਸੀਮ ਨੇ ਕਿਹਾ ਕਿ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਨੇਤਾ ਅਬਾਸੀ ਦੇ ਹਰਨੀਆਂ, ਦਿਲ ਤੇ ਫੇਫੜੇ ਦੀ ਜਾਂਚ ਕੀਤੀ ਗਈ। ਦ ਐਕਸਪ੍ਰੈੱਸ ਟ੍ਰਿਬਿਊਨ ਦੀ ਖਬਰ ਮੁਤਾਬਕ ਇਕ ਮੈਡੀਕਲ ਬੋਰਡ ਨੇ ਸੋਮਵਾਰ ਨੂੰ ਐੱਲਪੀਜੀ ਘੋਟਾਲੇ 'ਚ ਆਡਿਆਲਾ ਜੇਲ 'ਚ ਬੰਦ ਸਾਬਕਾ ਪ੍ਰਧਾਨ ਮੰਤਰੀ ਨੂੰ ਤਬੀਅਤ ਵਿਗੜਨ 'ਤੇ ਜੇਲ ਤੋਂ ਹਸਪਤਾਲ ਲਿਜਾਣ ਦਾ ਸੁਝਾਅ ਦਿੱਤਾ ਸੀ। ਡਾਕਟਰਾਂ ਨੇ ਅਬਾਸੀ ਨੂੰ ਹਰਨੀਆਂ ਦਾ ਆਪ੍ਰੇਸ਼ਨ ਕਰਾਉਣ ਦੀ ਸਲਾਹ ਦਿੱਤੀ ਪਰ ਪਾਰਟੀ ਇਸ ਦੇ ਲਈ ਤਿਆਰ ਨਹੀਂ ਹੋਈ। ਉਹ ਅਗਸਤ 2017 ਤੋਂ ਮਈ 2018 ਤੱਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਰਹੇ ਹਨ।


author

Baljit Singh

Content Editor

Related News