ਇਮਰਾਨ ਖਾਨ ਦੇ ਜਹਾਜ਼ ’ਚ ਆਈ ਖਰਾਬੀ, ਕਰਨੀ ਪਈ ਐਮਰਜੈਂਸੀ ਲੈਂਡਿੰਗ

Monday, Sep 12, 2022 - 09:37 AM (IST)

ਇਮਰਾਨ ਖਾਨ ਦੇ ਜਹਾਜ਼ ’ਚ ਆਈ ਖਰਾਬੀ, ਕਰਨੀ ਪਈ ਐਮਰਜੈਂਸੀ ਲੈਂਡਿੰਗ

ਇਸਲਾਮਾਬਾਦ (ਏ. ਐੱਨ. ਆਈ.)- ਪਾਕਿਸਤਾਨ ਦੇ ਸਾਬਕਾ ਪੀ. ਐੱਮ. ਇਮਰਾਨ ਖਾਨ ਇਕ ਰੈਲੀ ’ਚ ਸ਼ਾਮਲ ਹੋਣ ਜਾ ਰਹੇ ਸਨ ਕਿ ਉਨ੍ਹਾਂ ਦੇ ਜਹਾਜ਼ ’ਚ ਤਕਨੀਕੀ ਖ਼ਰਾਬੀ ਆ ਗਈ। ਇਸ ਜਹਾਜ਼ ਨੇ ਇਸਲਾਮਾਬਾਦ ਤੋਂ ਉਡਾਣ ਭਰੀ ਸੀ ਪਰ 5 ਮਿੰਟ ਬਾਅਦ ਉਨ੍ਹਾਂ ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਦੇ ਪ੍ਰਧਾਨ ਇਮਰਾਨ ਖ਼ਾਨ ਨੇ ਗੁਜਰਾਂਵਾਲਾ ’ਚ ਰੈਲੀ ਕਰਨੀ ਸੀ ਪਰ ਉਨ੍ਹਾਂ ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਤੋਂ ਬਾਅਦ ਉਨ੍ਹਾਂ ਨੂੰ ਸੜਕ ਰਸਤੇ ਗੁਜਰਾਂਵਾਲਾ ਜਾਣਾ ਪਿਆ।

ਗੁਜਰਾਂਵਾਲਾ ’ਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਇਮਰਾਨ ਨੇ ਕਿਹਾ ਕਿ ਇਹ ਸਰਕਾਰ ਦੇਸ਼ ਅਤੇ ਅਰਥਵਿਵਸਥਾ ਨੂੰ ਹੇਠਾਂ ਵੱਲ ਲਿਜਾ ਰਹੀ ਹੈ ਪਰ ਸਰਕਾਰ ਦੇ ਲੋਕ ਜਨਤਾ ਨੂੰ ਇਸ ਦੇ ਲਈ ਜ਼ਿੰਮੇਵਾਰ ਠਹਿਰਾ ਰਹੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪਾਕਿਸਤਾਨ ’ਚ ਜਦੋਂ ਆਜ਼ਾਦ ਅਤੇ ਨਿਰਪੱਖ ਚੋਣਾਂ ਹੋਣਗੀਆਂ ਤਾਂ ਹੀ ਉਸ ਨੂੰ ਮੰਨਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਨਿਰਪੱਖ ਚੋਣਾਂ ਨਹੀਂ ਹੋਣਗੀਆਂ ਤਾਂ ਪੀ. ਟੀ. ਆਈ. ਵਰਕਰ ਸੜਕਾਂ ’ਤੇ ਉਤਰਨਗੇ। ਫਿਰ ਵੀ ਜੇਕਰ ਪ੍ਰਸ਼ਾਸਨ ਨਾ ਮੰਨਿਆ ਤਾਂ ਜ਼ਬਰਨ ਮੁੜ ਤੋਂ ਚੋਣਾਂ ਕਰਵਾਈਆਂ ਜਾਣਗੀਆਂ।


author

cherry

Content Editor

Related News