ਅਫਰੀਕਾ ’ਚ ਭਾਰਤੀ ਮੂਲ ਦੇ ਸਾਬਕਾ ਮੰਤਰੀ ਪ੍ਰਵੀਨ ਗੋਰਧਨ ਦਾ ਹੋਇਆ ਦਿਹਾਂਤ

Friday, Sep 13, 2024 - 04:06 PM (IST)

ਅਫਰੀਕਾ ’ਚ ਭਾਰਤੀ ਮੂਲ ਦੇ ਸਾਬਕਾ ਮੰਤਰੀ ਪ੍ਰਵੀਨ ਗੋਰਧਨ ਦਾ ਹੋਇਆ ਦਿਹਾਂਤ

ਜੋਹਾਨਸਬਰਗ - ਭਾਰਤੀ ਮੂਲ ਦੇ ਦੱਖਣੀ ਅਫਰੀਕੀ ਨੇਤਾ ਅਤੇ ਨਸਲੀ ਵਿਤਕਰੇ ਵਿਰੋਧੀ ਕਾਰਕੁੰਨ ਪ੍ਰਵੀਨ ਗੋਰਧਨ ਦੀ ਸ਼ੁੱਕਰਵਾਰ ਨੂੰ ਇੱਥੇ ਇਕ ਹਸਪਤਾਲ 'ਚ ਮੌਤ ਹੋ ਗਈ। ਗੋਰਧਨ (75) ਪਿਛਲੇ ਕਈ ਸਮੇਂ ਤੋਂ ਕੈਂਸਰ ਤੋਂ ਪੀੜਤ ਸਨ, ਇਹ ਜਾਣਕਾਰੀ ਉਸ ਦੇ ਪਰਿਵਾਰ ਨੇ ਦਿੱਤੀ। ਗੋਰਧਨ 1994 ’ਚ ਦੱਖਣੀ ਅਫਰੀਕਾ ’ਚ ਲੋਕਤੰਤਰ ਵੱਲ ਵਧਣ ਤੋਂ ਬਾਅਦ ਸਿਆਸਤ ’ਚ ਸਨ। ਉਨ੍ਹਾਂ ਨੇ ਆਪਣੇ ਪਰਿਵਾਰ ਨਾਲ ਜ਼ਿਆਦਾ ਸਮਾਂ ਬਿਤਾਉਣ ਲਈ 4 ਮਹੀਨੇ ਪਹਿਲਾਂ ਸਰਗਰਮ ਸਿਆਸਤ ਤੋਂ ਸੇਵਾਮੁਕਤ ਹੋਣ ਦਾ ਐਲਾਨ ਕੀਤਾ ਸੀ।

ਪੜ੍ਹੋ ਇਹ ਖ਼ਬਰ-ਵਿਸ਼ਵ ਦੇ ਸਭ ਤੋਂ ਤਾਕਤਵਰ ਬਾਡੀ ਬਿਲਡਰ ਦੀ 36 ਸਾਲ ਦੀ ਉਮਰ ’ਚ ਮੌਤ

ਉਨ੍ਹਾਂ ਦੇ ਪਰਿਵਾਰ ਨੇ ਇਕ ਬਿਆਨ ’ਚ ਕਿਹਾ ਕਿ ਸਾਬਕਾ ਕੈਬਨਿਟ ਮੰਤਰੀ ਦੀ ਕੈਂਸਰ ਨਾਲ ਜੂਝਦੇ ਹੋਏ ਸ਼ੁੱਕਰਵਾਰ ਨੂੰ ਹਸਪਤਾਲ ’ਚ ਮੌਤ ਹੋ ਗਈ। ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਨੇ ਅਫ਼ਰੀਕਨ ਨੈਸ਼ਨਲ ਕਾਂਗਰਸ ਦੇ ਲੰਬੇ ਸਮੇਂ ਤੋਂ ਮੈਂਬਰ ਰਹੇ ਗੋਰਧਨ ਨੂੰ ਇਕ ਸ਼ਾਨਦਾਰ ਸਿਆਸਤਦਾਨ ਅਤੇ ਭ੍ਰਿਸ਼ਟਾਚਾਰ ਵਿਰੁੱਧ ਲੜਾਈ ’ਚ ਇਕ ਨੇਤਾ ਵਜੋਂ ਸ਼ਲਾਘਾ ਕੀਤੀ। 2010 ’ਚ, ਤਤਕਾਲੀ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਗੋਰਧਨ ਨੂੰ ਪ੍ਰਵਾਸੀ ਭਾਰਤੀ ਪੁਰਸਕਾਰ, ਵਿਦੇਸ਼ਾਂ ’ਚ ਰਹਿਣ ਵਾਲੇ ਭਾਰਤੀਆਂ ਲਈ 'ਭਾਰਤ ਦਾ ਸਰਵਉੱਚ ਸਨਮਾਨ' ਨਾਲ ਸਨਮਾਨਿਤ ਕੀਤਾ।

ਪੜ੍ਹੋ ਇਹ ਖ਼ਬਰ-ਵਲਾਦੀਮੀਰ ਪੁਤਿਨ ਦੀ ਯੂਕ੍ਰੇਨ ਸੰਘਰਸ਼ ’ਚ ਸ਼ਾਮਲ ਹੋਣ ਵਾਲਿਆਂ ਨੂੰ ਸਿੱਧੀ ਚਿਤਾਵਨੀ

ਗੋਰਧਨ 'ਪਰਿਵਰਤਨਸ਼ੀਲ ਕਾਰਜਕਾਰੀ ਕੌਂਸਲ' ਦੇ ਸਹਿ-ਚੇਅਰਮੈਨ ਸਨ, ਜੋ ਨੈਲਸਨ ਮੰਡੇਲਾ ਦੀ ਰਿਹਾਈ ਤੋਂ ਬਾਅਦ ਬਣਾਈ ਗਈ ਸੀ, ਜਿਸ ਨੂੰ ਨਸਲੀ ਵਿਤਕਰੇ ਵਿਰੁੱਧ ਆਪਣੇ ਸੰਘਰਸ਼ ਲਈ ਕੈਦ ਕੀਤਾ ਗਿਆ ਸੀ। ਨਤੀਜੇ ਵਜੋਂ, 1994 ’ਚ, ਮੰਡੇਲਾ ਦੇਸ਼ ਦੇ ਪਹਿਲੇ ਲੋਕਤੰਤਰੀ ਤੌਰ 'ਤੇ ਚੁਣੇ ਗਏ ਰਾਸ਼ਟਰਪਤੀ ਬਣੇ। ਗੋਰਧਨ ਨੇ 2009 ਤੋਂ 2014 ਤੱਕ ਅਤੇ ਫਿਰ 2015 ਤੋਂ 2017 ਤੱਕ ਦੋ ਵਾਰ ਵਿੱਤ ਮੰਤਰੀ ਵਜੋਂ ਸੇਵਾ ਨਿਭਾਈ। ਉਸਨੇ 2014 ਤੋਂ 2015 ਤੱਕ ਸਹਿਕਾਰੀ ਪ੍ਰਸ਼ਾਸਨ ਅਤੇ ਪਰੰਪਰਾਗਤ ਮਾਮਲਿਆਂ ਦੇ ਮੰਤਰੀ ਵਜੋਂ ਵੀ ਕੰਮ ਕੀਤਾ। ਉਨ੍ਹਾਂ ਦਾ ਆਖਰੀ ਅਹੁਦਾ ਜਨਤਕ ਉੱਦਮ ਮੰਤਰੀ ਵਜੋਂ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Sunaina

Content Editor

Related News