ਅਮਰੀਕੀ ਔਰਤ ਦੇ ਕਤਲ ਕੇਸ 'ਚੋਂ ਭਾਰਤੀ ਮੂਲ ਦਾ ਸਾਬਕਾ ਪੁਲਸ ਅਧਿਕਾਰੀ ਬਰੀ

Tuesday, Aug 30, 2022 - 06:37 PM (IST)

ਅਮਰੀਕੀ ਔਰਤ ਦੇ ਕਤਲ ਕੇਸ 'ਚੋਂ ਭਾਰਤੀ ਮੂਲ ਦਾ ਸਾਬਕਾ ਪੁਲਸ ਅਧਿਕਾਰੀ ਬਰੀ

ਹਿਊਸਟਨ (ਏਜੰਸੀ)- ਭਾਰਤੀ ਮੂਲ ਦੇ ਸਾਬਕਾ ਅਮਰੀਕੀ ਪੁਲਸ ਅਧਿਕਾਰੀ ਨੂੰ ਦੋਸ਼ ਮੁਕਤ ਕਰ ਦਿੱਤਾ ਗਿਆ ਹੈ, ਜਿਸ ਦੀ ਗੋਲੀ ਨਾਲ 2019 ਵਿੱਚ ਇੱਕ ਔਰਤ ਦੀ ਮੌਤ ਹੋ ਗਈ ਸੀ। ਟੈਕਸਾਸ ਦੀ ਇਕ ਅਦਾਲਤ ਨੇ ਰਵਿੰਦਰ ਸਿੰਘ ਨੂੰ ਬਰੀ ਕਰ ਦਿੱਤਾ ਹੈ। ਸਿੰਘ ਖ਼ਿਲਾਫ਼ ਮੈਗੀ ਬਰੂਕਸ (30) ਦੀ ਗੋਲੀ ਮਾਰ ਕੇ ਹੋਈ ਮੌਤ ਦੇ ਮਾਮਲੇ 'ਚ ਮੁਕੱਦਮਾ ਚੱਲ ਰਿਹਾ ਸੀ। ਟੈਰੈਂਟ ਦੇ ਜ਼ਿਲ੍ਹਾ ਫੌਜਦਾਰੀ ਵਕੀਲ ਦੇ ਦਫ਼ਤਰ ਨੇ ਸੋਮਵਾਰ ਨੂੰ ਅਦਾਲਤ ਦੇ ਫੈਸਲੇ ਤੋਂ ਬਾਅਦ ਇੱਕ ਬਿਆਨ ਜਾਰੀ ਕੀਤਾ। ਇਸ ਵਿਚ ਕਿਹਾ ਗਿਆ ਹੈ ਕਿ ਜਦੋਂ ਵੀ ਤਾਕਤ ਦੀ ਵਰਤੋਂ ਨਾਲ ਕਿਸੇ ਨਾਗਰਿਕ ਦੀ ਮੌਤ ਹੋ ਜਾਂਦੀ ਹੈ, ਤਾਂ ਉਹ ਮਾਮਲੇ ਨੂੰ ਅਦਾਲਤ ਵਿਚ ਲੈ ਜਾਂਦੇ ਹਨ ਅਤੇ ਜੇਕਰ ਅਦਾਲਤ ਦੋਸ਼ ਤੈਅ ਕਰਦੀ ਹੈ ਤਾਂ ਉਹ ਮੁਕੱਦਮਾ ਚਲਾਉਂਦੇ ਹਨ। ਜ਼ਿਲ੍ਹਾ ਵਕੀਲ ਦੇ ਦਫ਼ਤਰ ਨੇ ਕਿਹਾ ਕਿ ਅਦਾਲਤ ਨੇ 2019 ਵਿੱਚ ਬਰੂਕਸ ਦੀ ਮੌਤ ਨਾਲ ਸਬੰਧਤ ਤੱਥਾਂ ਨੂੰ ਸੁਣਿਆ ਅਤੇ ਗਵਾਹੀਆਂ ਅਤੇ ਸਬੂਤਾਂ ਦਾ ਮੁਲਾਂਕਣ ਕੀਤਾ ਅਤੇ ਫੈਸਲਾ ਕੀਤਾ ਕਿ ਰਵਿੰਦਰ ਸਿੰਘ ਦੋਸ਼ੀ ਨਹੀਂ ਹੈ।

ਇਹ ਵੀ ਪੜ੍ਹੋ: ਕੈਨੇਡਾ 'ਚ ਪੰਜਾਬੀ ਦਾ ਲੱਗਾ ਜੈਕਪਾਟ, ਜਿੱਤੀ 17 ਮਿਲੀਅਨ ਡਾਲਰ ਦੀ ਲਾਟਰੀ

ਪੁਲਸ ਨੇ ਇਸ ਘਟਨਾ ਦੀ ਅਗਸਤ 2019 ਵਿੱਚ ਵੀਡੀਓ ਜਾਰੀ ਕੀਤੀ ਸੀ। ਵੀਡੀਓ 'ਚ ਦਿਸਦਾ ਹੈ ਕਿ ਇਕ ਕੁੱਤਾ ਮਹਿਲਾ ਵੱਲ ਦੌੜਦਾ ਹੈ ਅਤੇ ਅਧਿਕਾਰੀ ਔਰਤ ਨੂੰ ਬਚਾਉਣ ਲਈ ਕੁੱਤੇ 'ਤੇ ਗੋਲੀ ਚਲਾ ਦਿੰਦਾ ਹੈ ਤਾਂ ਉਸ ਔਰਤ ਨੂੰ ਹੀ ਲੱਗ ਜਾਂਦੀ ਹੈ। ਤਿੰਨ ਬੱਚਿਆਂ ਦੀ ਮਾਂ ਬਰੂਕਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਅਤੇ ਬਾਅਦ ਵਿੱਚ ਉਸਦੀ ਮੌਤ ਹੋ ਗਈ। ਉਸ ਦੀ ਮੌਤ ਦਾ ਕਾਰਨ ਕਤਲ ਦੱਸਿਆ ਗਿਆ ਸੀ। ਸਿੰਘ ਨੇ ਪ੍ਰਸ਼ਾਸਨਿਕ ਜਾਂਚ ਦੇ ਦੌਰਾਨ ਨਵੰਬਰ 2019 ਵਿੱਚ ਅਸਤੀਫਾ ਦੇ ਦਿੱਤਾ ਸੀ ਅਤੇ ਸਤੰਬਰ 2020 ਵਿੱਚ ਉਨ੍ਹਾਂ 'ਤੇ ਕਤਲ ਦਾ ਦੋਸ਼ ਲਗਾਇਆ ਗਿਆ ਸੀ। ਜੇਕਰ ਸਿੰਘ ਨੂੰ ਇਸ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਜਾਂਦਾ, ਤਾਂ ਉਨ੍ਹਾਂ ਨੂੰ ਵੱਧ ਤੋਂ ਵੱਧ 2 ਸਾਲ ਦੀ ਜੇਲ੍ਹ ਅਤੇ 10,000 ਅਮਰੀਕੀ ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਸੀ। ਫ਼ੈਸਲੇ ਤੋਂ ਬਾਅਦ ਸਿੰਘ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਦਾ ਧੰਨਵਾਦ ਕਰਨਾ ਚਾਹੁੰਦੇ ਹਨ। ਉਹ ਬਰੂਕਸ ਦੇ ਪਰਿਵਾਰ ਨਾਲ ਵੀ ਹਮਦਰਦੀ ਪ੍ਰਗਟ ਕਰਦੇ ਹਨ।

ਇਹ ਵੀ ਪੜ੍ਹੋ: ਪਾਕਿ 'ਚ ਹੜ੍ਹ ਕਾਰਨ ਹੋਏ ਬੁਰੇ ਹਾਲਾਤ, 1136 ਲੋਕਾਂ ਦੀ ਮੌਤ, 10 ਲੱਖ ਤੋਂ ਵਧੇਰੇ ਘਰਾਂ ਨੂੰ ਪੁੱਜਾ ਨੁਕਸਾਨ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News