ਯੂਨਾਨ ਦੇ ਸਾਬਕਾ ਪ੍ਰਧਾਨ ਮੰਤਰੀ ਕੌਨਸਟੇਨਟਾਈਨ ਮਿਤਸੋਤਾਕਿਸ ਦਾ ਹੋਇਆ ਦੇਹਾਂਤ

05/29/2017 4:28:58 PM

ਏਥਨਜ਼— ਯੂਨਾਨ ਦੇ ਸਾਬਕਾ ਪ੍ਰਧਾਨਮੰਤਰੀ ਅਤੇ ਮੁੱਖ ਨੇਤਾਵਾਂ 'ਚੋਂ ਇਕ ਕੌਨਸਟੇਨਟਾਈਨ ਮਿਤਸੋਤਾਕਿਸ ਦੀ ਮੌਤ ਗਈ ਹੈ। ਉਹ 98 ਸਾਲ ਦੇ ਸਨ। ਯੂਨਾਨ ਦੀ ਅਰਧ-ਸਰਕਾਰੀ ਨਿਊਜ਼ ਏਜੰਸੀ ਨੇ ਮਿਤਸੋਤਾਕਿਸ ਦੇ ਪਰਿਵਾਰ ਦੇ ਹਵਾਲੇ ਨਾਲ ਇਕ ਬਿਆਨ ਜਾਰੀ ਕਰ ਕੇ ਦੱਸਿਆ ਹੈ ਕਿ ਉਨ੍ਹਾਂ ਦੀ ਮੌਤ ਸਮੇਂ ਉਨ੍ਹਾਂ ਨੂੰ ਪਿਆਰ ਕਰਨ ਵਾਲੇ ਅਤੇ ਉਨ੍ਹਾਂ ਦੇ ਨੇੜਲੇ ਲੋਕ ਉਨ੍ਹਾਂ ਕੋਲ ਸਨ। ਮਿਤਸੋਤਾਕਿਸ ਦਾ ਰਾਜਨੀਤਿਕ ਜੀਵਨ 50 ਸਾਲਾਂ ਤੋਂ ਵੀ ਵੱਧ ਰਿਹਾ। ਉਹ 1990 ਤੋਂ 1993 ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਰਹੇ। ਯੂਨਾਨ ਦੇ ਕ੍ਰੇਟੇ 'ਚ ਅਕਤੂਬਰ 1918 'ਚ ਜੰਮੇ ਮਿਤਸੋਤਾਕਿਸ ਲਿਬਰਲ ਪਾਰਟੀ ਵੱਲੋਂ 28 ਸਾਲ ਦੀ ਉਮਰ 'ਚ ਪਹਿਲੀ ਵਾਰ ਸੰਸਦ ਮੈਂਬਰ ਚੁਣੇ ਗਏ ਸਨ। ਮਿਤਸੋਤਾਕਿਸ ਨੇ ਯੂਨੀਵਰਸਿਟੀ ਤੋਂ ਕਾਨੂੰਨ ਅਤੇ ਅਰਥ-ਸ਼ਾਸ਼ਤਰ ਦੀ ਪੜਾਈ ਕੀਤੀ। 1984 'ਚ ਨਿਊ ਡੈਮੋਕ੍ਰੇਸੀ ਪਾਰਟੀ ਦਾ ਨੇਤਾ ਬਣਨ ਤੋਂ ਪਹਿਲਾਂ ਮਿਤਸੋਤਾਕਿਸ ਵੱਖ-ਵੱਖ ਮੰਤਰੀ ਅਹੁਦਿਆਂ 'ਤੇ ਵੀ ਰਹੇ। ਮਿਤਸੋਤਾਕਿਸ ਦੇ 4 ਬੱਚੇ ਹਨ। ਉਹ ਜਨਵਰੀ 2004 'ਚ ਸੰਸਦ ਤੋਂ ਰਿਟਾਇਰ ਹੋ ਗਏ ਪਰ ਨਿਊ ਡੈਮੋਕ੍ਰੇਸੀ ਪਾਰਟੀ ਦੇ ਸਨਮਾਨਜ਼ਨਕ ਮੈਂਬਰ ਬਣੇ ਰਹੇ। ਮਿਤਸੋਤਾਕਿਸ ਦੇ ਪੁੱਤਰ ਕਾਆਰੀਆਕੋਸਾ ਮੌਜੂਦਾ ਸਮੇਂ 'ਚ ਪਾਰਟੀ ਦੇ ਮੁਖੀ ਹਨ।


Related News