CIA ਦੇ ਸਾਬਕਾ ਅਧਿਕਾਰੀ 'ਤੇ ਚੀਨ ਲਈ ਜਾਸੂਸੀ ਕਰਨ ਦਾ ਮਾਮਲਾ ਦਰਜ

Thursday, Aug 20, 2020 - 03:10 AM (IST)

CIA ਦੇ ਸਾਬਕਾ ਅਧਿਕਾਰੀ 'ਤੇ ਚੀਨ ਲਈ ਜਾਸੂਸੀ ਕਰਨ ਦਾ ਮਾਮਲਾ ਦਰਜ

ਵਾਸ਼ਿੰਗਟਨ - ਅਮਰੀਕਾ ਦੀ ਖੁਫੀਆ ਏਜੰਸੀ ਸੀ.ਆਈ.ਏ. ਦੇ ਇੱਕ ਸਾਬਕਾ ਅਧਿਕਾਰੀ ਅਤੇ ਸੰਘੀ ਜਾਂਚ ਏਜੰਸੀ (ਐੱਫ.ਬੀ.ਆਈ.) ਲਈ ਇੱਕ ਫਿਲੋਜਿਸਟ 'ਤੇ ਚੀਨ ਲਈ ਜਾਸੂਸੀ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਸੋਮਵਾਰ ਨੂੰ ਸਾਹਮਣੇ ਆਏ ਦਸਤਾਵੇਜਾਂ ਦੇ ਅਨੁਸਾਰ ਅਲੈਕਜ਼ੈਂਡਰ ਯੁਕ ਚਿੰਗ ਮਾ (67) 'ਤੇ ਚੀਨੀ ਖੁਫੀਆ ਅਧਿਕਾਰੀਆਂ ਦੇ ਸੂਤਰਾਂ ਨੂੰ ਜਾਣਕਾਰੀ ਦੇਣ ਦਾ ਦੋਸ਼ ਲਗਾਇਆ ਗਿਆ ਹੈ। ਮਾ ਨੂੰ ਪਿਛਲੇ ਹਫ਼ਤੇ ਗ੍ਰਿਫਤਾਰ ਕੀਤਾ ਗਿਆ ਸੀ। ਇਸਤਗਾਸਾ ਪੱਖ ਦੇ ਅਨੁਸਾਰ ਉਨ੍ਹਾਂ ਨੇ ਇੱਕ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਨੂੰ ਦੱਸਿਆ ਕਿ ਉਹ ‘‘ਮਾਤ ਭੂਮੀ’’ ਨੂੰ ਸਫਲ ਹੁੰਦੇ ਦੇਖਣਾ ਚਾਹੁੰਦਾ ਹੈ ਅਤੇ ਉਹ ਕੋਰੋਨਾ ਵਾਇਰਸ ਮਹਾਮਾਰੀ ਦੇ ਰੁੱਕ ਜਾਣ ਤੋਂ ਬਾਅਦ ਚੀਨ ਦੀ ਮਦਦ ਦੋਬਾਰਾ ਕਰਨ ਲਈ ਉਤਾਵਲਾ ਹੈ।

ਨਿਆਂ ਵਿਭਾਗ ਦੇ ਚੋਟੀ ਦੇ ਰਾਸ਼ਟਰੀ ਸੁਰੱਖਿਆ ਅਧਿਕਾਰੀ ਸਹਾਇਕ ਸਰਕਾਰੀ ਵਕੀਲ ਜਾਨ ਡੇਮਰਸ ਨੇ ਇੱਕ ਬਿਆਨ 'ਚ ਕਿਹਾ, ‘‘ਚੀਨੀ ਜਾਸੂਸੀ ਦੀ ਸੂਚੀ ਲੰਬੀ ਹੈ ਅਤੇ ਦੁੱਖ ਦੀ ਗੱਲ ਹੈ ਕਿ ਸਾਬਕਾ ਅਮਰੀਕੀ ਖੁਫੀਆ ਅਧਿਕਾਰੀਆਂ ਜੋ ਆਪਣੇ ਸਾਥੀਆਂ, ਆਪਣੇ ਦੇਸ਼ ਅਤੇ ਆਪਣੇ ਉਦਾਰਵਾਦੀ ਲੋਕੰਤਰਿਕ ਮੁੱਲਾਂ ਦੇ ਨਾਲ ਇੱਕ ਤਾਨਾਸ਼ਾਹੀ ਕਮਿਊਨਿਸਟ ਸ਼ਾਸਨ ਦਾ ਸਮਰਥਨ ਕਰਨ ਲਈ ਵਿਸ਼ਵਾਸਘਾਤ ਕਰਦੇ ਹਨ।’’

ਐੱਫ.ਬੀ.ਆਈ. ਦੇ ਇੱਕ ਹਲਫਨਾਮੇ 'ਚ ਮਾ 'ਤੇ ਦੋਸ਼ ਲਗਾਇਆ ਗਿਆ ਹੈ ਕਿ ਉਸਨੇ ਮਾਰਚ 2001 'ਚ ਤਿੰਨ ਦਿਨ ਤੱਕ ਹਾਂਗਕਾਂਗ 'ਚ ਹੋਟਲ ਦੇ ਕਮਰੇ 'ਚ ਘੱਟ ਤੋਂ ਘੱਟ ਪੰਜ ਚੀਨੀ ਖੁਫੀਆ ਅਧਿਕਾਰੀਆਂ ਨੂੰ ਸਰਕਾਰੀ ਖੁਫੀਆ ਸੂਚਨਾਵਾਂ ਦਿੱਤੀਆਂ। ਇਸ ਬੈਠਕ ਦੀ ਵੀਡੀਓ ਰਿਕਾਰਡਿੰਗ 'ਚ ਚਿੰਗ ਮਾ ਨੂੰ ਗੁਪਤ ਸੂਚਨਾਵਾਂ ਦੇਣ ਦੇ ਬਦਲੇ 50,000 ਡਾਲਰ (ਕਰੀਬ 37 ਲੱਖ ਰੁਪਏ) ਲੈਂਦੇ ਦੇਖਿਆ ਗਿਆ। 2004 'ਚ ਐੱਫ.ਬੀ.ਆਈ. 'ਚ ਨੌਕਰੀ ਸ਼ੁਰੂ ਕਰਨ ਤੋਂ ਬਾਅਦ ਵੀ ਉਸਨੇ ਚੀਨੀ ਖੁਫੀਆ ਅਧਿਕਾਰੀਆਂ ਨਾਲ ਸੰਪਰਕ ਬਣਾਏ ਰੱਖਿਆ ਸੀ। ਮਾ ਨੇ 1982 ਤੋਂ 1989 ਤੱਕ ਸੀ.ਆਈ.ਏ. ਲਈ ਕੰਮ ਕੀਤਾ ਸੀ। 
 


author

Inder Prajapati

Content Editor

Related News