ਕੈਲਗਰੀ ਦੇ ਸਾਬਕਾ ਵਿਧਾਇਕ ਪ੍ਰਭ ਗਿੱਲ ਦੇ ਪੁੱਤ ਦੀ ਸੜਕ ਹਾਦਸੇ ’ਚ ਮੌਤ
Wednesday, Aug 27, 2025 - 03:49 AM (IST)

ਕੈਲਗਰੀ (ਦਲਵੀਰ ਜੱਲੋਵਾਲੀਆ) - ਕੈਲਗਰੀ ਵਿਖੇ ਵਾਪਰੇ ਇਕ ਸੜਕ ਹਾਦਸੇ ’ਚ ਇਕ ਨੌਜਵਾਨ ਦੀ ਮੌਤ ਹੋਣ ਦੀ ਖਬਰ ਹੈ। ਮ੍ਰਿਤਕ ਦੀ ਪਛਾਣ ਇਥੋਂ ਦੇ ਸਾਬਕਾ ਵਿਧਾਇਕ ਪ੍ਰਭ ਗਿੱਲ ਦੇ ਪੁੱਤਰ ਅਰਜਨ ਗਿੱਲ (20) ਵਜੋਂ ਹੋਈ ਹੈ। ਪ੍ਰਭ ਗਿੱਲ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਨਾਲ ਸਬੰਧਤ ਹਨ।
ਇਹ ਹਾਦਸਾ ਐਤਵਾਰ ਰਾਤ ਨਾਰਥ ਵੈਸਟ ਕੈਲਗਰੀ ’ਚ ਵਾਪਰਿਆ। ਕੈਲਗਰੀ ਟ੍ਰੈਫਿਕ ਪੁਲਸ ਦੇ ਸਾਰਜੰਟ ਸ਼ੀਨ ਸ਼ਰਮਨ ਨੇ ਦੱਸਿਆ ਕਿ ਅਰਜਨ ਗਿੱਲ ਆਪਣੇ ਮੋਟਰਸਾਈਕਲ ’ਤੇ 16 ਐਵੇਨਿਊ ਤੋਂ ਪੱਛਮ ਵੱਲ ਜਾ ਰਿਹਾ ਸੀ, ਜਦੋਂ ਕਿ ਦੱਖਣ ਵੱਲੋਂ ਆ ਰਹੀ ਸੀ ਇਕ ਐੱਸ. ਯੂ. ਵੀ. ਨੇ ਇਕ ਚੌਕ ’ਚ ਉਸ ਨੂੰ ਟੱਕਰ ਮਾਰ ਦਿੱਤੀ। ਹਾਦਸੇ ’ਚ ਅਰਜਨ ਗਿੱਲ ਦੀ ਮੌਕੇ ’ਤੇ ਹੀ ਮੌਤ ਹੋ ਗਈ। ਐੱਸ. ਯੂ. ਵੀ. ਦਾ ਡਰਾਈਵਰ ਹਾਦਸੇ ਤੋਂ ਬਾਅਦ ਮੌਕੇ ’ਤੇ ਹੀ ਰਿਹਾ ਅਤੇ ਪੁਲਸ ਵਲੋਂ ਕੀਤੀ ਪੁੱਛਗਿੱਛ ਵਿਚ ਉਸ ਨੇ ਸਹਿਯੋਗ ਦਿੱਤਾ।