'ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ 13 ਜੂਨ ਨੂੰ ਫਰਿਜ਼ਨੋ 'ਚ ਇਕ ਮੀਟਿੰਗ ਨੂੰ ਕਰਨਗੇ ਸੰਬੋਧਿਤ'
Tuesday, Jun 12, 2018 - 08:50 AM (IST)

ਫਰਿਜ਼ਨੋ (ਰਾਜ ਗੋਗਨਾ)— ਆਪਣੀ ਅਮਰੀਕਾ-ਕੈਨੇਡਾ ਦੀ ਫੇਰੀ 'ਤੇ ਆਏ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਸਾਬਕਾ ਕੈਬਨਿਟ ਮੰਤਰੀ ਸ: ਸੁਰਜੀਤ ਸਿੰਘ ਰੱਖੜਾ ਟੋਰਾਂਟੋ, ਇੰਡੀਆਨਾ, ਸ਼ਿਕਾਗੋ ਅਤੇ ਮਿਲਵਾਕੀ ਤੋਂ ਬਾਅਦ ਕੈਲੀਫੋਰਨੀਆ ਦੇ ਸ਼ਹਿਰ ਫਰਿਜ਼ਨੋ ਵਿਖੇ ਇਕ ਭਰਵੀਂ ਮੀਟਿੰਗ ਜੋ ਮਿੱਤੀ 13 ਜੂਨ ਦਿਨ ਬੁੱਧਵਾਰ ਨੂੰ ਰੱਖੀ ਗਈ ਹੈ, ਨੂੰ ਸੰਬੋਧਨ ਕਰਨਗੇ। ਜਿਸ ਵਿਚ ਵੈਸਟ ਕੌਸਟ ਜੋਨ ਯੂ.ਐਸ.ਏ ਪਾਰਟੀ ਦੇ ਸਮੂਹ ਆਹੁਦੇਦਾਰ ਵੱਡੀ ਗਿਣਤੀ ਵਿਚ ਪੁੱਜਣਗੇ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਯੂਥ ਅਕਾਲੀ ਦਲ ਵਿੰਗ ਵੈਸਟ ਕੌਸਟ ਅਮਰੀਕਾ ਦੇ ਵਾਈਸ ਪ੍ਰਧਾਨ ਵਿਨੈ ਵੋਹਰਾ ਨੇ ਸਮੂਹ ਪਾਰਟੀ ਵਰਕਰਾਂ ਨੂੰ ਬੇਨਤੀ ਕੀਤੀ ਹੈ ਕਿ ਇਸ ਮੀਟਿੰਗ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ ਤਾਂ ਜੋ ਪਾਰਟੀ ਨੂੰ ਅਮਰੀਕਾ ਵਿਚ ਹੋਰ ਮਜ਼ਬੂਤੀ ਮਿਲ ਸਕੇ। ਇਸ ਮੀਟਿੰਗ ਦੀ ਮੇਜ਼ਬਾਨੀ ਯੂਥ ਵਿੰਗ ਵੈਸਟ ਕੌਸਟ ਅਮਰੀਕਾ ਦੇ ਸੀਨੀਅਰ ਵਾਈਸ ਪ੍ਰਧਾਨ ਵੋਹਰਾ ਬ੍ਰਦਰਜ਼ ਵਿਨੇ ਵੋਹਰਾ ਅਤੇ ਵਿਕਰਮ ਵੋਹਰਾ ਵੱਲੋਂ ਕੀਤੀ ਜਾਵੇਗੀ। ਇਸ ਮੌਕੇ ਸਰਬਜੀਤ ਸਿੰਘ ਥਿਆਰਾ ਉਘੇ ਬਿਜ਼ਨਸਮੈਨ ਯੂਬਾ ਸਿਟੀ (ਕੈਲੀਫੋਰਨੀਆ) ਦਾ ਵੀ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਜਾਵੇਗਾ।