ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਨੇ ਤਾਇਵਾਨ ਨਾਲ ਜਤਾਈ ਇਕਜੁੱਟਤਾ
Friday, Oct 08, 2021 - 12:01 PM (IST)

ਤਾਇਪੇ/ਸਿਡਨੀ (ਏਪੀ): ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਐਬੋਟ ਨੇ ਤਾਇਵਾਨ ਦੀ ਯਾਤਰਾ ਦੌਰਾਨ ਚੀਨ 'ਤੇ ਦੋਸ਼ ਲਾਇਆ ਕਿ ਉਹ ਦੂਜਿਆਂ ਨੂੰ ਪਰੇਸ਼ਾਨ ਕਰ ਰਿਹਾ ਹੈ ਅਤੇ ਨਾਲ ਹੀ ਟਾਪੂ ਦੇਸ਼ ਨਾਲ ਇਕਜੁੱਟਤਾ ਪ੍ਰਗਟਾਈ। ਐਬੋਟ ਨੇ ਸ਼ੁੱਕਰਵਾਰ ਨੂੰ ਤਾਇਵਾਨ ਵਿੱਚ ਆਯੋਜਿਤ ਇੱਕ ਕਾਨਫਰੰਸ ਵਿੱਚ ਕਿਹਾ,“ਦਬਾਅ ਬਣਾਉਣ ਲਈ ਫਿਲਹਾਲ ਤਾਇਵਾਨ ਨਾਲ ਇਕਜੁੱਟਤਾ ਦਿਖਾਉਣ ਤੋਂ ਇਲਾਵਾ ਹੋਰ ਕੁਝ ਲਾਭਦਾਇਕ ਨਹੀਂ ਹੋਵੇਗਾ।''
ਚੀਨ ਸਵੈ-ਸ਼ਾਸਿਤ ਤਾਇਵਾਨ ਨੂੰ ਆਪਣਾ ਖੇਤਰ ਦੱਸਦਾ ਹੈ ਅਤੇ ਇਸ ਲਈ ਟਾਪੂ ਨਾਲ ਕਿਸੇ ਵੀ ਅੰਤਰਾਸ਼ਟਰੀ ਸੰਬੰਧ ਦਾ ਵਿਰੋਧ ਕਰਦਾ ਹੈ ਜਿਵੇਂ ਕਿ ਵਿਦੇਸ਼ੀ ਸਰਕਾਰੀ ਅਧਿਕਾਰੀਆਂ ਦੀ ਯਾਤਰਾ। ਤਾਇਵਾਨ ਦੀ ਫ਼ੌਜ ਨੂੰ ਪਰੇਸ਼ਾਨ ਕਰਦਿਆਂ ਸ਼ੁੱਕਰਵਾਰ ਤੋਂ ਸੋਮਵਾਰ ਦੇ ਵਿਚਕਾਰ ਚੀਨ ਨੇ ਕਈ ਵਾਰ ਲੜਾਕੂ ਜਹਾਜ਼ਾਂ ਨੂੰ ਤਾਇਪੇ ਵੱਲ ਉਡਾਇਆ। ਐਬੋਟ ਨੇ ਇਹ ਟਿੱਪਣੀ ਤਾਇਵਾਨੀ ਸਰਕਾਰ ਦੁਆਰਾ ਸਮਰਥਿਤ ਇੱਕ ਥਿੰਕ-ਟੈਂਕ ਦੀ ਕਾਨਫਰੰਸ ਵਿੱਚ ਕੀਤੀ। ਉੱਧਰ ਆਸਟ੍ਰੇਲੀਆ ਸਰਕਾਰ ਨੇ ਕਿਹਾ ਹੈ ਕਿ ਐਬੋਟ ਦੀ ਤਾਇਵਾਨ ਫੇਰੀ ਅਣਅਧਿਕਾਰਤ ਹੈ।
ਪੜ੍ਹੋ ਇਹ ਅਹਿਮ ਖਬਰ - ਕੈਨੇਡਾ-ਯੂਕੇ ਪੁੱਜਾ ਲਖੀਮਪੁਰ ਘਟਨਾ ਦਾ ਸੇਕ, ਪੰਜਾਬੀ ਮੂਲ ਦੇ ਸਾਂਸਦਾਂ ਨੇ ਪ੍ਰਗਟਾਇਆ ਦੁੱਖ
ਤਾਇਵਾਨ ਦੇ ਰਾਸ਼ਟਰਪਤੀ ਤਸਾਈ ਇੰਗ-ਵੇਨ ਨੇ ਸੰਮੇਲਨ ਦੀ ਸ਼ੁਰੂਆਤ ਸੰਜਮ ਵਾਲੇ ਭਾਸ਼ਣ ਨਾਲ ਕੀਤੀ, ਜਿਸ ਵਿੱਚ ਚੀਨ ਦਾ ਕੋਈ ਸਿੱਧਾ ਜ਼ਿਕਰ ਨਹੀਂ ਕੀਤਾ ਗਿਆ। ਉਹਨਾਂ ਨੇ ਚੀਨ ਦਾ ਜ਼ਿਕਰ ਨਹੀਂ ਕੀਤਾ ਪਰ ਕਿਹਾ ਕਿ "ਤਾਇਵਾਨ ਦੱਖਣੀ ਚੀਨ ਸਾਗਰ ਅਤੇ ਜਲਡਮਰੂਮੱਧ ਵਿੱਚ ਹਥਿਆਰਬੰਦ ਸੰਘਰਸ਼ ਨੂੰ ਰੋਕਣ ਲਈ ਖੇਤਰੀ ਤਾਕਤਾਂ ਨਾਲ ਸਹਿਯੋਗ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।"
ਨੋਟ- ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਵੱਲੋਂ ਤਾਇਵਾਨ ਨੂੰ ਇਕਜੁੱਟਤਾ ਦਿਖਾਉਣਾ ਕਿੰਨਾ ਸਹੀ ਹੈ, ਕੁਮੈਂਟ ਕਰ ਦਿਓ ਰਾਏ।