ਭਾਰੀ ਤਬਾਹੀ ਮਚਾਉਣ ਤੋਂ ਬਾਅਦ ਸਿਡਨੀ ਵੱਲ ਵਧ ਰਹੀ ਹੈ ਜੰਗਲ ਦੀ ਅੱਗ

11/10/2019 5:26:26 PM

ਸਿਡਨੀ— ਆਸਟ੍ਰੇਲੀਆ ਦੇ ਜੰਗਲਾਂ 'ਚ ਭਾਰੀ ਅੱਗ ਦੀ ਤਬਾਹੀ ਜਾਰੀ ਹੈ। ਅੱਗ ਦੀ ਲਪੇਟ 'ਚ ਆਉਣ ਕਾਰਨ 3 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਹੋਰ 30 ਲੋਕ ਇਸ ਦੌਰਾਨ ਜ਼ਖਮੀ ਹੋਏ ਹਨ। ਇਹ ਅੱਗ ਨਿਊਜ਼ ਸਾਊਥ ਵੇਲਸ ਤੇ ਕਵੀਨਸਲੈਂਡ 'ਚ ਤਬਾਹੀ ਮਚਾਉਣ ਤੋਂ ਬਾਅਦ ਹੁਣ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਸਿਡਨੀ ਵੱਲ ਵਧ ਰਹੀ ਹੈ।

PunjabKesari

ਜਾਣਕਾਰੀ ਮੁਤਾਬਕ ਹੁਣ ਤੱਕ 150 ਤੋਂ ਜ਼ਿਆਦਾ ਘਰਾਂ ਨੂੰ ਅੱਗ ਤਬਾਹ ਕਰ ਚੁੱਕੀ ਹੈ। ਨਿਊ ਸਾਊਥ ਵੇਲਸ ਦੇ ਫਾਇਰ ਬ੍ਰਿਗੇਡ ਵਿਭਾਗ ਨੇ ਚਿਤਾਵਨੀ ਜਾਰੀ ਕਰਕੇ ਕਿਹਾ ਕਿ ਹਾਲਾਤ ਅਜੇ ਹੋਰ ਖਤਰਨਾਕ ਹੋ ਸਕਦੇ ਹਨ। ਬਿਆਨ 'ਚ ਇਹ ਵੀ ਕਿਹਾ ਗਿਆ ਹੈ ਕਿ ਇਹ ਭਿਆਨਕ ਅੱਗ ਤੇਜ਼ੀ ਨਾਲ ਸਿਡਨੀ ਵੱਲ ਵਧ ਰਹੀ ਹੈ।

PunjabKesari

ਬਿਆਨ ਦੇ ਮੁਤਾਬਕ ਵਧਦੇ ਤਾਪਮਾਨ, ਤੇਜ਼ ਹਵਾਵਾਂ ਤੇ ਨਮੀ ਦੀ ਕਮੀ ਕਰਕੇ ਹਾਲਾਤ ਜ਼ਿਆਦਾ ਚਿੰਤਾਜਨਕ ਹੋ ਗਏ ਹਨ। ਨਿਊ ਸਾਊਥ ਵੇਲਸ 'ਚ 72 ਥਾਵਾਂ 'ਤੇ ਅੱਗ ਲੱਗੀ ਹੋਈ ਹੈ, ਜਿਨ੍ਹਾਂ 'ਚੋਂ 36 ਥਾਵਾਂ 'ਤੇ ਇਹ ਕੰਟਰੋਲ ਤੋਂ ਬਾਹਰ ਹੋਣ ਦੀ ਸਥਿਤੀ 'ਚ ਹੈ। ਇਸ ਤੋਂ ਇਲਾਵਾ ਕਵੀਨਸਲੈਂਡ 'ਚ 51 ਥਾਵਾਂ 'ਤੇ ਅੱਗ ਲੱਗੀ ਹੋਈ ਹੈ। ਸੂਬੇ ਦੇ 42 ਖੇਤਰਾਂ 'ਚ ਐਮਰਜੰਸੀ ਐਲਾਨੀ ਜਾ ਚੁੱਕੀ ਹੈ।

PunjabKesari


Baljit Singh

Content Editor

Related News