ਉੱਤਰਾਖੰਡ ’ਚ ਜੰਗਲ ਦੀ ਅੱਗ ਨਾਲ 4 ਜੰਗਲਾਤ ਮੁਲਾਜ਼ਮ ਜ਼ਿੰਦਾ ਸੜੇ

Thursday, Jun 13, 2024 - 09:34 PM (IST)

ਉੱਤਰਾਖੰਡ ’ਚ ਜੰਗਲ ਦੀ ਅੱਗ ਨਾਲ 4 ਜੰਗਲਾਤ ਮੁਲਾਜ਼ਮ ਜ਼ਿੰਦਾ ਸੜੇ

ਅਲਮੋੜਾ, (ਇੰਟ.)- ਉੱਤਰਾਖੰਡ ’ਚ ਜੰਗਲ ਦੀ ਅੱਗ ਜਾਨਲੇਵਾ ਸਾਬਤ ਹੋ ਰਹੀ ਹੈ। ਵੀਰਵਾਰ ਦੁਪਹਿਰ ਨੂੰ ਅਲਮੋੜਾ ਜ਼ਿਲੇ ਦੇ ਬਿਨਸਰ ਦੇ ਜੰਗਲ ’ਚ ਲੱਗੀ ਅੱਗ ਨੂੰ ਬੁਝਾਉਣ ਲਈ ਗਏ ਜੰਗਲਾਤ ਵਿਭਾਗ ਦੇ 4 ਮੁਲਾਜ਼ਮ ਅੱਗ ਦੀ ਲਪੇਟ ’ਚ ਆ ਕੇ ਜ਼ਿੰਦਾ ਸੜ ਗਏ।

ਜਾਣਕਾਰੀ ਅਨੁਸਾਰ ਬਿਨਸਰ ਦੇ ਜੰਗਲ ’ਚ ਵੀਰਵਾਰ ਦੁਪਹਿਰ ਅੱਗ ਲੱਗ ਗਈ। ਸੂਚਨਾ ’ਤੇ ਲੱਗਭਗ ਦੁਪਹਿਰ 2:30 ਵਜੇ ਜੰਗਲਾਤ ਵਿਭਾਗ ਦੇ 8 ਮੁਲਾਜ਼ਮ ਅੱਗ ਬੁਝਾਉਣ ਗਏ ਸਨ। ਟੀਮ ਨੂੰ ਅੱਗ ਬੁਝਾਉਣ ਲਈ ਢਲਾਨ ਤੋਂ ਹੇਠਾਂ ਜਾਣਾ ਪਿਆ।

ਇਸ ਦੌਰਾਨ ਅੱਗ ਨੇ ਵਿਕਰਾਲ ਰੂਪ ਲੈ ਲਿਆ ਸੀ ਪਰ ਪਹਾੜ ਉੱਤੇ ਤਿੱਖੀ ਚੜ੍ਹਾਈ ਹੋਣ ਕਾਰਨ ਮੁਲਾਜ਼ਮ ਉੱਪਰ ਨਹੀਂ ਪਹੁੰਚ ਸਕੇ ਅਤੇ ਉਹ ਅੱਗ ਦੀ ਲਪੇਟ ’ਚ ਆ ਗਏ। ਅੱਗ ਦੀ ਲਪੇਟ ’ਚ ਆਉਣ ਕਾਰਨ 4 ਮੁਲਾਜ਼ਮਾਂ ਦੀ ਮੌਤ ਹੋ ਗਈ ਅਤੇ 4 ਹੋਰ ਝੁਲਸ ਗਏ।


author

Rakesh

Content Editor

Related News