ਕੈਨੇਡਾ ’ਚ 1,000 ਤੋਂ ਵੱਧ ਥਾਵਾਂ ’ਤੇ ਲੱਗੀ ਜੰਗਲਾਂ ਨੂੰ ਅੱਗ, 600 ਥਾਵਾਂ ’ਤੇ ਬੇਕਾਬੂ

Sunday, Jul 30, 2023 - 11:05 AM (IST)

ਕੈਨੇਡਾ ’ਚ 1,000 ਤੋਂ ਵੱਧ ਥਾਵਾਂ ’ਤੇ ਲੱਗੀ ਜੰਗਲਾਂ ਨੂੰ ਅੱਗ, 600 ਥਾਵਾਂ ’ਤੇ ਬੇਕਾਬੂ

ਓਟਾਵਾ/ਰੋਮ (ਏ. ਐੱਨ. ਆਈ.)– ਕੈਨੇਡਾ ’ਚ 1,000 ਤੋਂ ਜ਼ਿਆਦਾ ਥਾਵਾਂ ’ਤੇ ਜੰਗਲ ਦੀ ਅੱਗ ਅਜੇ ਵੀ 1,00,000 ਵਰਗ ਕਿਲੋਮੀਟਰ ਤੋਂ ਜ਼ਿਆਦਾ ਜ਼ਮੀਨ ਨੂੰ ਸਾੜ ਰਹੀ ਹੈ, ਜਿਨ੍ਹਾਂ ’ਚੋਂ 600 ਸਥਾਨਾਂ ’ਤੇ ਅੱਗ ਕੰਟਰੋਲ ਤੋਂ ਬਾਹਰ ਹੈ ਤੇ ਤੇਜ਼ੀ ਨਾਲ ਵੱਧ ਰਹੀ ਹੈ। ਅੱਗ ਦੀ ਲਪੇਟ ’ਚ ਆਇਆ ਖੇਤਰ ਆਈਸਲੈਂਡ ਜਾਂ ਦੱਖਣੀ ਕੋਰੀਆ ਦੇ ਆਕਾਰ ਦੇ ਬਰਾਬਰ ਹੈ।

ਸਥਾਨਕ ਮੀਡੀਆ ਮੁਤਾਬਕ ਪਿਛਲੇ 4 ਦਹਾਕਿਆਂ ਦੇ ਮੁਕਾਬਲੇ ਇਸ ਸਾਲ ਜ਼ਿਆਦਾ ਕੈਨੇਡਾਈ ਲੋਕ ਪ੍ਰਭਾਵਿਤ ਹੋਏ। ਅੱਗ ਤੇ ਧੂੰਏਂ ਕਾਰਨ 1,55,000 ਤੋਂ ਜ਼ਿਆਦਾ ਲੋਕਾਂ ਨੂੰ ਘਰ ਛੱਡਣ ਲਈ ਮਜਬੂਰ ਹੋਣਾ ਪਿਆ ਹੈ। ਕੈਨੇਡਾ ’ਚ ਹੁਣ 5,500 ਘਰੇਲੂ ਤੇ ਲਗਭਗ 330 ਕੌਮਾਂਤਰੀ ਫਾਇਰ ਬ੍ਰਿਗੇਡ ਮੈਂਬਰ ਅੱਗ ਬੁਝਾਉਣ ਲਈ ਮਿਲ ਕੇ ਕੰਮ ਕਰ ਰਹੇ ਹਨ। ਅੱਗ ਜਿਸ ਪੱਧਰ ’ਤੇ ਫੈਲੀ ਹੈ, ਉਸ ਦੇ ਮੁਕਾਬਲੇ ’ਚ ਫਾਇਰ ਕਰਮੀਆਂ ਦੀ ਗਿਣਤੀ ਬਹੁਤ ਘੱਟ ਹੈ। ਚੀਨੀ ਵਿਗਿਆਨੀਆਂ ਦੇ ਇਕ ਅਧਿਐਨ ਮੁਤਾਬਕ ਕੈਨੇਡਾ ’ਚ ਜੰਗਲ ਦੀ ਭਿਆਨਕ ਅੱਗ ਨਾਲ ਗ੍ਰੀਨ ਹਾਊਸ ਗੈਸ ਨਿਕਾਸੀ ਇਕ ਅਰਬ ਮੀਟ੍ਰਿਕ ਟਨ ਕਾਰਬਨ ਡਾਇਆਕਸਾਈਡ ਦੇ ਬਰਾਬਰ ਹੋ ਗਈ ਹੈ।

ਇਹ ਖ਼ਬਰ ਵੀ ਪੜ੍ਹੋ : 308 ਕੁੜੀਆਂ ਨਾਲ ਇਸ਼ਕ, ਅਸਲ ਜ਼ਿੰਦਗੀ ਦਾ ਖਲਨਾਇਕ, ਅਜਿਹੀ ਰਹੀ ਸੰਜੇ ਦੱਤ ਦੀ ਜ਼ਿੰਦਗੀ

ਉਧਰ ਦੱਖਣੀ ਇਟਲੀ ’ਚ ਲੱਗੀ ਜੰਗਲ ਦੀ ਅੱਗ ਉੱਤਰ ਵੱਲ ਫੈਲਣ ਲੱਗੀ ਹੈ ਕਿਉਂਕਿ ਦੇਸ਼ ਭਿਆਨਕ ਗਰਮੀ ਦੀ ਲਪੇਟ ’ਚ ਹੈ। ਸਿਸਿਲੀ ਦੇ ਦੱਖਣੀ ਆਈਲੈਂਡ ਦਾ ਜ਼ਿਆਦਾਤਰ ਹਿੱਸਾ ਅੱਜ-ਕੱਲ ਵੱਡੇ ਪੱਧਰ ’ਤੇ ਜੰਗਲ ਦੀ ਅੱਗ ਨਾਲ ਝੁਲਸ ਰਿਹਾ ਹੈ ਤੇ ਸ਼ੁੱਕਰਵਾਰ ਨੂੰ ਕੈਲਾਬ੍ਰਿਆ ਤੇ ਅਪੁਲੀਆ ਤੇ ਦੱਖਣੀ ਖੇਤਰਾਂ ’ਚ ਇਤਾਲਵੀ ਮੁੱਖ ਭੂਮੀ ’ਤੇ ਇਸੇ ਤਰ੍ਹਾਂ ਦੀ ਅੱਗ ਫੈਲਣ ਦੀ ਸੂਚਨਾ ਮਿਲੀ। ਸਾਲ ਦੀ ਸ਼ੁਰੂਆਤ ਤੋਂ ਹੁਣ ਤੱਕ 50,000 ਹੈਕਟੇਅਰ ਤੋਂ ਜ਼ਿਆਦਾ ਜ਼ਮੀਨ ਅੱਗ ਦੀ ਲਪੇਟ ’ਚ ਆ ਚੁੱਕੀ ਹੈ।

ਗ੍ਰੀਸ ’ਚ 10 ਦਿਨਾਂ ’ਚ 667 ਜੰਗਲਾਂ ’ਚ ਲੱਗੀ ਅੱਗ, ਹੌਲੀ-ਹੌਲੀ ਪੈ ਰਹੀ ਹੈ ਮੱਠੀ

ਗ੍ਰੀਸ ’ਚ ਪਿਛਲੇ 10 ਦਿਨਾਂ ’ਚ 667 ਜੰਗਲਾਂ ’ਚ ਅੱਗ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। ਦੇਸ਼ ਦੇ ਕੁਝ ਹਿੱਸਿਆਂ ’ਚ ਫਾਇਰ ਬ੍ਰਿਗੇਡ ਅਜੇ ਵੀ ਫਿਰ ਤੋਂ ਭੜਕੀ ਅੱਗ ਨਾਲ ਜੂਝ ਰਿਹਾ ਹੈ ਤੇ ਜਦਕਿ ਦੇਸ਼ ਭਰ ’ਚ 2 ਹਫ਼ਤੇ ਤੋਂ ਲੱਗੀ ਜੰਗਲ ਦੀ ਅੱਗ ਹੁਣ ਹੌਲੀ-ਹੌਲੀ ਮੱਠੀ ਪੈ ਰਹੀ ਹੈ।

ਗ੍ਰੇਟਰ ਵੋਲੋਸ ਖੇਤਰ ’ਚ ਵੀ ਸਥਿਤੀ ’ਚ ਸੁਧਾਰ ਹੋਇਆ ਹੈ, ਜਿਥੇ ਵੀਰਵਾਰ ਨੂੰ ਨਾਯਾ ਐਂਚਿਯਾਲੋਸ ਦੇ ਹਵਾਈ ਫੌਜ ਅੱਡੇ ਦੇ ਗੋਲਾ-ਬਾਰੂਦ ਡੀਪੂ ’ਚ ਅੱਗ ਲੱਗਣ ਨਾਲ ਧਮਾਕੇ ਹੋਏ ਸਨ। ਕੋਰਫੂ ਤੇ ਰੋਡਸ ਆਈਲੈਂਡਾਂ ’ਤੇ ਜਿਥੋਂ ਕੁਝ ਦਿਨ ਪਹਿਲਾਂ 20,000 ਲੋਕਾਂ ਨੂੰ ਕੱਢਿਆ ਗਿਆ ਸੀ, ਨਿਵਾਸੀਆਂ ਨੇ ਉਥੋਂ ਆਪਣੇ ਘਰਾਂ ਨੂੰ ਪਰਤਣਾ ਸ਼ੁਰੂ ਕਰ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News