ਦੱਖਣੀ ਕੋਰੀਆ ''ਚ ਲੱਗੀ ਭਿਆਨਕ ਅੱਗ ''ਚ ਮਰਨ ਵਾਲਿਆਂ ਦੀ ਗਿਣਤੀ 28 ਹੋਈ, 37 ਹੋਰ ਜ਼ਖ਼ਮੀ
Saturday, Mar 29, 2025 - 10:31 AM (IST)

ਇੰਟਰਨੈਸ਼ਨਲ ਡੈਸਕ- ਦੱਖਣੀ ਕੋਰੀਆ ਦੇ ਜੰਗਲ ’ਚ ਲੱਗੀ ਹੋਈ ਭਿਆਨਕ ਅੱਗ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 28 ਹੋ ਗਈ ਹੈ, ਜਦਕਿ 37 ਹੋਰ ਜ਼ਖਮੀ ਹੋਏ ਹਨ।
ਸੈਂਟ੍ਰਲ ਡਿਜ਼ਾਸਟਰ ਐਂਡ ਸੇਫਟੀ ਕਾਊਂਟਰਮੇਜ਼ਰਜ਼ ਹੈੱਡਕੁਆਰਟਰ ਅਨੁਸਾਰ ਦੇਸ਼ ਦੇ 11 ਖੇਤਰਾਂ ’ਚ 21 ਮਾਰਚ ਤੋਂ ਅੱਗ ਲੱਗੀ ਹੈ, ਜਿਨ੍ਹਾਂ ’ਚੋਂ ਜ਼ਿਆਦਾਤਰ ਦੱਖਣ-ਪੂਰਬੀ ਗਯੋਂਗਸਾਂਗ ਸੂਬੇ ’ਚ ਹਨ ਅਤੇ ਉਨ੍ਹਾਂ ’ਚੋਂ 5 ਖੇਤਰਾਂ ’ਚ ਅੱਗ ਨੂੰ ਪੂਰੀ ਤਰ੍ਹਾਂ ਬੁਝਾ ਦਿੱਤਾ ਗਿਆ ਹੈ। ਬਾਕੀ 6 ਖੇਤਰਾਂ ’ਚ ਸਥਾਨਕ ਸਮੇਂ ਅਨੁਸਾਰ ਸਵੇਰੇ 5 ਵਜੇ ਔਸਤਨ 83 ਫੀਸਦੀ ਅੱਗ ਬੁਝਾ ਦਿੱਤੀ ਗਈ।
ਜ਼ਿਕਰਯੋਗ ਹੈ ਕਿ ਅੱਗ ਨੇ ਘੱਟੋ-ਘੱਟ 48,150.61 ਹੈਕਟੇਅਰ ਜੰਗਲੀ ਰਕਬੇ ਨੂੰ ਪ੍ਰਭਾਵਿਤ ਕੀਤਾ, ਜੋ ਕਿ ਦੇਸ਼ ’ਚ ਜੰਗਲ ਦੀ ਅੱਗ ਨਾਲ ਹੋਣ ਵਾਲਾ ਸਭ ਤੋਂ ਵੱਧ ਨੁਕਸਾਨ ਹੈ।
ਇਹ ਵੀ ਪੜ੍ਹੋ- ਜਿਸ ਦੋਸਤ ਨੂੰ ਭਰਾ ਮੰਨਿਆ, ਉਸੇ ਨਾਲ ਭੱਜ ਗਈ ਘਰਵਾਲੀ, ਕਿਹਾ- 'ਚੰਗਾ ਹੋਇਆ, ਨਹੀਂ ਤਾਂ ਮੇਰੀ ਵੀ....'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e