ਪਠਾਨਕੋਟ ਹਮਲਾ: ਪਾਕਿ ਨੇ ਕੀਤਾ ਮਸੂਦ ਦੀ ਗ੍ਰਿਫਤਾਰੀ ਬਾਰੇ ਜਾਣਕਾਰੀ ਤੋਂ ਇਨਕਾਰ, ਟਲੀ NSA ਵਾਰਤਾ

Thursday, Jan 14, 2016 - 01:47 PM (IST)

ਪਠਾਨਕੋਟ ਹਮਲਾ: ਪਾਕਿ ਨੇ ਕੀਤਾ ਮਸੂਦ ਦੀ ਗ੍ਰਿਫਤਾਰੀ ਬਾਰੇ ਜਾਣਕਾਰੀ ਤੋਂ ਇਨਕਾਰ, ਟਲੀ NSA ਵਾਰਤਾ


ਇਸਲਾਮਾਬਾਦ— ਭਾਰਤ ਅਤੇ ਪਾਕਿਸਤਾਨ ਦਰਮਿਆਨ 15 ਜਨਵਰੀ ਨੂੰ ਹੋਣ ਵਾਲੀ ਪ੍ਰਸਤਾਵਤ ਵਿਦੇਸ਼ ਸਕੱਤਰ ਪੱਧਰ (ਐੱਨ. ਐੱਸ. ਏ.) ਪੱਧਰ ਦੀ ਵਾਰਤਾ ਟਾਲ ਦਿੱਤੀ ਗਈ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਛੇਤੀ ਹੀ ਐੱਨ. ਐੱਸ. ਏ. ਸਲਾਹਕਾਰ ਅਜੀਤ ਡੋਭਾਲ ਅਤੇ ਵਿਦੇਸ਼ ਮੰਤਰਾਲੇ ਦੀ ਇਸ ਸੰਬੰਧ ਵਿਚ ਪ੍ਰੈੱਸ ਕਾਨਫਰੰਸ ਹੋ ਸਕਦੀ ਹੈ। 
ੁਇਹ ਤੋਂ ਪਹਿਲਾਂ ਪਾਕਿਸਤਾਨ ਵੱਲੋਂ ਪਠਾਨਕੋਟ ਏਅਰਬੇਸ ''ਤੇ ਹੋਏ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਮੌਲਾਨਾ ਮਸੂਦ ਅਜਹਰ ਦੀ ਗ੍ਰਿਫਤਾਰੀ ਬਾਰੇ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਖਲੀਲਉੱਲਾ ਕਾਜ਼ੀ ਨੇ ਕਿਹਾ ਕਿ ਮਸੂਦ ਦੀ ਗ੍ਰਿਫਤਾਰੀ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਇਸ ਤੋਂ ਪਹਿਲਾਂ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਿਕਾਸ ਸਵਰੂਪ ਨੇ ਵੀ ਵੀਰਵਾਰ ਨੂੰ ਕਿਹਾ ਸੀ ਕਿ ਭਾਰਤ ਵੱਲੋਂ ਅਜੇ ਵੀ ਪਾਕਿਸਤਾਨ ਵੱਲੋਂ ਮਸੂਦ ਦੀ ਗ੍ਰਿਫਤਾਰੀ ਨੂੰ ਲੈ ਕੇ ਕੋਈ ਅਧਿਕਾਰਤ ਸੂਚਨਾ ਨਹੀਂ ਦਿੱਤੀ ਗਈ ਹੈ। 
ਦੂਜੇ ਪਾਸੇ ਭਾਰਤ ਪਠਾਨਕੋਟ ਹਮਲੇ ਦੇ ਦੋਸ਼ੀਆਂ ''ਤੇ ਕਾਰਵਾਈ ਤੋਂ ਪਹਿਲਾਂ ਪਾਕਿਸਤਾਨ ਨਾਲ ਵਿਦੇਸ਼ ਸਕੱਤਰ ਪੱਧਰ ਦੀ ਵਾਰਤਾ ਨਹੀਂ ਚਾਹੁੰਦਾ। ਇਸ ਬਾਰੇ ਆਪਣਾ ਰੁਖ ਸਾਫ ਕਰਦੇ ਹੋਏ ਭਾਰਤ ਨੇ ਕਿਹਾ ਕਿ ਜਦੋਂ ਤੱਕ ਦੋਸ਼ੀਆਂ ''ਤੇ ਕਾਰਵਾਈ ਨਹੀਂ ਹੁੰਦੀ, ਪਾਕਿਸਤਾਨ ਨਾਲ ਵਾਰਤਾ ਨਹੀਂ ਹੋਵੇਗੀ। ਕਿਹਾ ਜਾ ਰਿਹਾ ਹੈ ਕਿ ਭਾਰਤ ਤੇ ਪਾਕਿਸਤਾਨ ਨੇ ਆਪਸੀ ਸਹਿਮਤੀ ਨਾਲ ਇਹ ਵਾਰਤਾ ਟਾਲ ਦਿੱਤੀ ਹੈ ਅਤੇ ਇਸ ਦੀ ਅਗਲੀ ਤਰੀਕ ਬਾਅਦ ਵਿਚ ਤੈਅ ਕੀਤੀ ਜਾਵੇਗੀ। ਇਹ ਵਾਰਤਾ ਜਨਵਰੀ ਦੇ ਆਖਰੀ ਹਫਤੇ ਜਾਂ ਫਿਰ ਫਰਵਰੀ ਵਿਚ ਹੋ ਸਕਦੀ ਹੈ।


author

Kulvinder Mahi

News Editor

Related News