ਚੀਨ ਨੂੰ ਘੱਟ ਨਾ ਸਮਝਿਆ ਜਾਵੇ : ਵਿਦੇਸ਼ ਮੰਤਰਾਲਾ

Thursday, Oct 21, 2021 - 09:58 PM (IST)

ਚੀਨ ਨੂੰ ਘੱਟ ਨਾ ਸਮਝਿਆ ਜਾਵੇ : ਵਿਦੇਸ਼ ਮੰਤਰਾਲਾ

ਬੀਜਿੰਗ-ਚੀਨ ਦੇ ਵਿਦੇਸ਼ ਮੰਤਰਾਲਾ ਨੇ ਬੀਜਿੰਗ 'ਚ ਅਗਲੇ ਅਮਰੀਕੀ ਰਾਜਦੂਤ ਦੇ ਰੂਪ 'ਚ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਵੱਲੋਂ ਨਾਮਜ਼ਦ ਨਿਕੋਲਸ ਬਰਨਜ਼ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਆਪਣੇ ਅਧਿਕਾਰੀਆਂ ਦੀ ਰੱਖਿਆ ਲਈ ਚੀਨ ਦੇ ਦ੍ਰਿੜ ਸੰਕਲਪ ਨੂੰ ਘੱਟ ਨਹੀਂ ਸਮਝਣਾ ਚਾਹੀਦਾ। ਬਰਨਜ਼ ਨੇ ਸ਼ਿਨਜਿਆਂਗ, ਤਿੱਬਤ, ਹਾਂਗਕਾਂਗ ਅਤੇ ਤਾਈਵਾਨ ਨੂੰ ਲੈ ਕੇ ਚੀਨ ਦੀ ਕੱਟੜਪੰਥੀ ਨੀਤੀਆਂ ਦੀ ਆਲੋਚਨਾ ਕੀਤੀ ਸੀ ਜਿਸ ਤੋਂ ਬਾਅਦ ਚੀਨੀ ਵਿਦੇਸ਼ ਮੰਤਰਾਲਾ ਨੇ ਇਹ ਬਿਆਨ ਦਿੱਤਾ ਹੈ।

ਇਹ ਵੀ ਪੜ੍ਹੋ : ਚੀਨ 'ਚ ਫਿਰ ਤੋਂ ਕੋਰੋਨਾ ਦੀ ਦਹਿਸ਼ਤ, ਸੈਂਕੜੇ ਫਲਾਈਟਾਂ ਰੱਦ ਤੇ ਸਕੂਲ ਹੋਏ ਬੰਦ

ਬਰਨਜ਼ ਨੇ ਚੀਨ 'ਚ ਅਮਰੀਕੀ ਰਾਜਦੂਤ ਦੇ ਰੂਪ 'ਚ ਆਪਣੇ ਨਾਂ ਦੀ ਪੁਸ਼ਟੀ ਸਬੰਧੀ ਸੁਣਵਾਈ ਦੌਰਾਨ ਸੈਨੇਟ ਦੇ ਵਿਦੇਸ਼ ਸੰਬੰਧਾਂ ਨਾਲ ਜੁੜੀ ਕਮੇਟੀ ਦੇ ਮੈਂਬਰਾਂ ਨੂੰ ਬੁੱਧਵਾਰ ਨੂੰ ਕਿਹਾ ਕਿ ਚੀਨ ਨੂੰ ਜਿਥੇ ਚੁਣੌਤੀ ਦੇਣ ਦੀ ਲੋੜ ਹੈ, ਅਮਰੀਕਾ ਉਸ ਨੂੰ ਉਥੇ ਚੁਣੌਤੀ ਦੇਵੇਗਾ। ਉਨ੍ਹਾਂ ਨੇ ਕਿਹਾ ਕਿ ਜਦ ਵੀ ਚੀਨ ਅਮਰੀਕੀ ਮੁੱਲਾਂ ਅਤੇ ਹਿੱਤਾਂ ਵਿਰੁੱਧ ਕਦਮ ਚੁੱਕੇਗਾ, ਅਮਰੀਕਾ ਜਾਂ ਉਸ ਦੇ ਸਹਿਯੋਗੀਆਂ ਦੀ ਸੁਰੱਖਿਆ ਨੂੰ ਖਤਰਾ ਪੈਦਾ ਕਰੇਗਾ ਜਾਂ ਨਿਯਮ ਆਧਾਰਿਤ ਅੰਤਰਰਾਸ਼ਟਰੀ ਵਿਵਸਥਾ ਨੂੰ ਕਮਜ਼ੋਰ ਕਰੇਗਾ, ਅਮਰੀਕਾ ਉਸ ਦੇ ਵਿਰੁੱਧ ਕਦਮ ਚੁੱਕੇਗਾ।

ਇਹ ਵੀ ਪੜ੍ਹੋ : ਆਸਟ੍ਰੇਲੀਆਈ ਸ਼ਹਿਰ 'ਚ ਮੁਫ਼ਤ ਜ਼ਮੀਨ ਦੇਣ ਦੀ ਪੇਸ਼ਕਸ਼ ਨੂੰ ਮਿਲੀ ਜ਼ਬਰਦਸਤ ਪ੍ਰਤੀਕਿਰਿਆ

ਉਨ੍ਹਾਂ ਦੀਆਂ ਇਨ੍ਹਾਂ ਟਿੱਪਣੀਆਂ 'ਤੇ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ, ਚੀਨੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਵਾਂਗ ਵੈਨਬਿਨ ਨੇ ਕਿਹਾ ਕਿ ਅਸੀਂ ਬਰਨਜ਼ ਨੂੰ ਵਿਸ਼ਵ ਦੇ ਘਟਨਾਕ੍ਰਮ ਅਤੇ ਲੋਕਾਂ ਦੀਆਂ ਇੱਛਾਵਾਂ ਦੇ ਸਮੁੱਚੇ ਰੁਝਾਨ ਦੇ ਬਾਰੇ 'ਚ ਜਾਗਰੂਕ ਹੋਣ ਦੀ ਸਲਾਹ ਦਿੰਦੇ ਹਾਂ, ਚੀਨ ਦੀਆਂ ਅਸਲ ਸਥਿਤੀਆਂ ਨੂੰ ਨਿਰਪੱਖ ਰੂਪ ਨਾਲ ਜਾਣਨ ਅਤੇ ਚੀਨ-ਅਮਰੀਕਾ ਸੰਬੰਧਾਂ ਨੂੰ ਤਰਕਸੰਗਤ ਰੂਪ 'ਚ ਦੇਖਣ। ਚੀਨੀ ਜਨਤਾ ਦੇ ਆਪਣੇ ਅਧਿਕਾਰਾਂ ਦੀ ਰੱਖਿਆ ਲਈ ਦ੍ਰਿੜ ਸੰਕਲਪ ਅਤੇ ਸਮਰੱਥਾ ਨੂੰ ਘੱਟ ਸਮਝਣ ਤੋਂ ਬਚੋ। ਵਾਂਗ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਉਹ ਜ਼ਿਆਦਾ ਰਚਨਾਤਮਕ ਤਰੀਕੇ ਨਾਲ ਬੋਲਣਗੇ, ਕੰਮ ਕਰਨਗੇ ਅਤੇ ਚੀਨ-ਅਮਰੀਕਾ ਸੰਬੰਧਾਂ ਅਤੇ ਦੋ ਲੋਕਾਂ ਦਰਮਿਆਨ ਦੋਸਤੀ ਨੂੰ ਉਤਸ਼ਾਹ ਦੇਣ 'ਚ ਰਚਨਾਤਮਕ ਭੂਮਿਕਾ ਨਿਭਾਉਣਗੇ। 

ਇਹ ਵੀ ਪੜ੍ਹੋ : FDA ਨੇ ਮਾਡਰਨਾ ਤੇ J&J ਦੇ ਮਿਕਸ ਐਂਡ ਮੈਚ ਟੀਕਾਕਰਨ ਨੂੰ ਦਿੱਤੀ ਮਨਜ਼ੂਰੀ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News