ਜੀ-20 ਬੈਠਕ ਦੌਰਾਨ ਕਈ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੂੰ ਮਿਲੇ ਐੱਸ. ਜੈਸ਼ੰਕਰ

Sunday, Nov 24, 2019 - 02:19 AM (IST)

ਜੀ-20 ਬੈਠਕ ਦੌਰਾਨ ਕਈ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੂੰ ਮਿਲੇ ਐੱਸ. ਜੈਸ਼ੰਕਰ

ਨਗੋਇਆ – ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਇਥੇ ਜੀ-20 ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ’ਚ ਸ਼ਾਮਲ ਹੋਏ ਕਈ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਬਾਅਦ ਵਿਚ ਇਕ ਟਵੀਟ ਰਾਹੀਂ ਕਿਹਾ ਕਿ ਜਾਪਾਨ ਦੇ ਵਿਦੇਸ਼ ਮੰਤਰੀ ਮੋਤੇਗੀ ਨਾਲ ਵੀ ਮੇਰੀ ਗੱਲਬਾਤ ਹੋਈ। ਉਹ ਜਲਦੀ ਹੀ ਭਾਰਤ ਆਉਣਗੇ। ਜੈਸ਼ੰਕਰ ਨੇ ਕੋਰੀਆ ਗਣਰਾਜ, ਨੀਦਰਲੈਂਡ, ਸਿੰਗਾਪੁਰ ਅਤੇ ਚੀਨ ਦੇ ਵਿਦੇਸ਼ ਮੰਤਰੀਆਂ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਸਪੇਨ ਦੇ ਵਿਦੇਸ਼ ਮੰਤਰੀ ਜੋਸਿਫ ਨਾਲ ਯੂਰਪੀਅਨ ਯੂਨੀਅਨ ਨਾਲ ਭਾਰਤ ਦੇ ਭਵਿੱਖ ਦੇ ਸਬੰਧਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਉਹ ਆਸਟਰੇਲੀਆ ਦੇ ਵਿਦੇਸ਼ ਮੰਤਰੀ ਮੈਰਿਸ ਨੂੰ ਵੀ ਮਿਲੇ। ਫਰਾਂਸ ਦੇ ਵਿਦੇਸ਼ ਰਾਜ ਮੰਤਰੀ ਲੇਮੋਯਨੇ ਨਾਲ ਉਨ੍ਹਾਂ ਹਿੰਦ ਪ੍ਰਸ਼ਾਂਤ ਰਣਨੀਤਕ ਸੰਦਰਭ ਵਿਚ ਚਰਚਾ ਕੀਤੀ।


author

Khushdeep Jassi

Content Editor

Related News