ਪਾਕਿਸਤਾਨ ''ਚ ਕੁੜੀ ਨੂੰ ਅਗਵਾ ਕਰ ਕੇ ਜ਼ਬਰੀ ਧਰਮ ਪਰਿਵਰਤਨ, ਮੁਸਲਿਮ ਸ਼ਖ਼ਸ ਨਾਲ ਕਰਾ''ਤਾ ਵਿਆਹ
Wednesday, Nov 25, 2026 - 01:52 PM (IST)
ਇੰਟਰਨੈਸ਼ਨਲ ਡੈਸਕ: ਪਾਕਿਸਤਾਨ ਵਿੱਚ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਨਾਬਾਲਗ ਲੜਕੀਆਂ ਦੇ ਅਗਵਾ ਅਤੇ ਜ਼ਬਰਦਸਤੀ ਧਰਮ ਪਰਿਵਰਤਨ ਦੇ ਮਾਮਲੇ ਲਗਾਤਾਰ ਚਿੰਤਾ ਦਾ ਦਾ ਵਿਸ਼ਾ ਬਣੇ ਹੋਏ ਹਨ। 'ਅਲਾਇੰਸ ਡਿਫੈਂਡਿੰਗ ਫ੍ਰੀਡਮ' ਦੀ ਅੰਤਰਰਾਸ਼ਟਰੀ ਐਡਵੋਕੇਸੀ ਦੀ ਉਪ-ਪ੍ਰਧਾਨ ਕੇਲਸੀ ਜ਼ੋਰਜ਼ੀ ਨੇ ਪਾਕਿਸਤਾਨ ਦੀ ਇੱਕ ਨਾਬਾਲਗ ਲੜਕੀ ਮਾਰੀਆ ਦੇ ਦੁਖਦਾਈ ਮਾਮਲੇ ਨੂੰ ਉਜਾਗਰ ਕੀਤਾ ਹੈ, ਜਿਸ ਨੂੰ ਇੱਕ 30 ਸਾਲਾ ਵਿਅਕਤੀ ਦੁਆਰਾ ਅਗਵਾ ਕਰਕੇ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਇਆ ਗਿਆ ਅਤੇ ਸ਼ਰੀਆ ਕਾਨੂੰਨ ਤਹਿਤ ਨਿਕਾਹ ਕਰਵਾ ਲਿਆ ਗਿਆ।
ਮਾਨਵ ਅਧਿਕਾਰ ਵਕੀਲ ਕੇਲਸੀ ਜ਼ੋਰਜ਼ੀ ਅਨੁਸਾਰ ਮਾਰੀਆ ਦੇ ਮਾਪਿਆਂ ਨੂੰ ਉਸ ਦੇ ਗਾਇਬ ਹੋਣ ਤੋਂ ਬਾਅਦ ਪਤਾ ਲੱਗਾ ਕਿ ਉਸ ਦਾ ਅਗਵਾ ਉਸ ਦੇ ਜਾਣਕਾਰ 30 ਸਾਲਾ ਵਿਅਕਤੀ ਦੁਆਰਾ ਕੀਤਾ ਗਿਆ ਹੈ। ਪਰਿਵਾਰ ਵੱਲੋਂ ਤੁਰੰਤ ਪੁਲਸ ਨਾਲ ਸੰਪਰਕ ਕੀਤਾ ਗਿਆ, ਪਰ ਅਜਿਹੇ 99 ਫੀਸਦੀ ਮਾਮਲਿਆਂ ਵਾਂਗ ਲੜਕੀ ਨੂੰ ਧਮਕਾ ਕੇ ਇਹ ਬਿਆਨ ਦਿਵਾਇਆ ਗਿਆ ਕਿ ਉਹ ਆਪਣੀ ਮਰਜ਼ੀ ਨਾਲ ਗਈ ਹੈ। ਉਸ ਸਮੇਂ ਅਧਿਕਾਰੀਆਂ ਨੂੰ ਲੜਕੀ ਦੀ ਉਮਰ 16 ਤੋਂ 18 ਸਾਲ ਦੱਸੀ ਗਈ ਸੀ, ਜਿਸ ਤੋਂ ਬਾਅਦ ਪੁਲਸ ਨੇ ਕੇਸ ਬੰਦ ਕਰ ਦਿੱਤਾ ਸੀ।
ਪੜ੍ਹੋ ਇਹ ਅਹਿਮ ਖ਼ਬਰ- ਇੰਡੋਨੇਸ਼ੀਆ : ਸੋਨੇ ਦੀ ਖਾਨ 'ਚ ਭਰਿਆ ਪਾਣੀ, ਫਸੇ 29 ਮਜ਼ਦੂਰ
ਲੜਕੀ ਦੇ ਪਰਿਵਾਰ ਅਤੇ ਮਾਨਵ ਅਧਿਕਾਰ ਕਰਮਚਾਰੀਆਂ ਵੱਲੋਂ ਲਗਾਤਾਰ ਇਨਸਾਫ਼ ਦੀ ਮੰਗ ਤੋਂ ਬਾਅਦ ਪੁਲਸ ਨੇ 1 ਅਕਤੂਬਰ ਨੂੰ ਇਸ ਕੇਸ ਦੀ ਜਾਂਚ ਮੁੜ ਸ਼ੁਰੂ ਕੀਤੀ। ਜਾਂਚ ਦੌਰਾਨ ਇਹ ਸਪੱਸ਼ਟ ਹੋਇਆ ਕਿ ਵਿਆਹ ਦਾ ਸਰਟੀਫਿਕੇਟ (ਨਿਕਾਹਨਾਮਾ) ਫਰਜ਼ੀ ਤਿਆਰ ਕੀਤਾ ਗਿਆ ਸੀ ਅਤੇ ਵਿਆਹ ਦੇ ਸਮੇਂ ਮਾਰੀਆ ਦੀ ਉਮਰ 16 ਸਾਲ ਤੋਂ ਕਾਫ਼ੀ ਘੱਟ ਸੀ। ਅਧਿਕਾਰੀ ਹੁਣ ਸਬੂਤਾਂ ਦੀ ਮੁੜ ਸਮੀਖਿਆ ਕਰ ਰਹੇ ਹਨ ਤਾਂ ਜੋ ਵਿਆਹ ਨੂੰ ਰੱਦ ਕੀਤਾ ਜਾ ਸਕੇ ਅਤੇ ਅਗਵਾਕਾਰ ਵਿਰੁੱਧ ਅਪਰਾਧਿਕ ਕਾਰਵਾਈ ਕੀਤੀ ਜਾ ਸਕੇ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ ਸੈਂਕੜੇ ਪੰਜਾਬੀ ਪਰਿਵਾਰ ਹੋਏ ਦੀਵਾਲੀਆ
ਕੇਲਸੀ ਜ਼ੋਰਜ਼ੀ ਨੇ ਦੱਸਿਆ ਕਿ ਪਾਕਿਸਤਾਨ ਵਿੱਚ ਹਰ ਸਾਲ 1,000 ਤੋਂ ਵੱਧ ਈਸਾਈ ਅਤੇ ਹਿੰਦੂ ਲੜਕੀਆਂ ਨੂੰ ਅਗਵਾ ਕਰਕੇ ਜ਼ਬਰਦਸਤੀ ਧਰਮ ਪਰਿਵਰਤਨ ਅਤੇ ਵਿਆਹ ਕਰਵਾਇਆ ਜਾਂਦਾ ਹੈ। ਮਾਰੀਆ ਦੇ ਦੀਵਾਨੀ ਮਾਮਲੇ ਦੀ ਸੁਣਵਾਈ 21 ਅਕਤੂਬਰ ਨੂੰ ਹੋਣੀ ਸੀ ਪਰ ਇਹ ਮੁਲਤਵੀ ਹੋ ਗਈ। ਪਰਿਵਾਰ ਨੂੰ ਉਮੀਦ ਹੈ ਕਿ ਜਾਂਚ ਚੱਲਣ ਤੱਕ ਮਾਰੀਆ ਨੂੰ ਘੱਟੋ-ਘੱਟ ਕਿਸੇ ਸ਼ੈਲਟਰ ਹੋਮ (ਬਾਲ ਗ੍ਰਹਿ) ਵਿੱਚ ਭੇਜਿਆ ਜਾਵੇਗਾ, ਤਾਂ ਜੋ ਅੰਤ ਵਿੱਚ ਉਸ ਨੂੰ ਸੁਰੱਖਿਅਤ ਘਰ ਵਾਪਸ ਲਿਆਂਦਾ ਜਾ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
