ਚੀਨ ਤੋਂ ਕਿਨਾਰਾ, ਭਾਰਤ ਦਾ ਸਹਾਰਾ ! ਜਾਣੋ ਨੇਪਾਲੀ PM ਨੇ ਆਪਣੇ ਪਹਿਲੇ ਦੌਰੇ ਲਈ ਕਿਉਂ ਚੁਣਿਆ ਭਾਰਤ

Wednesday, Nov 25, 2026 - 12:47 PM (IST)

ਚੀਨ ਤੋਂ ਕਿਨਾਰਾ, ਭਾਰਤ ਦਾ ਸਹਾਰਾ ! ਜਾਣੋ ਨੇਪਾਲੀ PM ਨੇ ਆਪਣੇ ਪਹਿਲੇ ਦੌਰੇ ਲਈ ਕਿਉਂ ਚੁਣਿਆ ਭਾਰਤ

ਨਵੀਂ ਦਿੱਲੀ- ਨੇਪਾਲ ਦੇ ਪ੍ਰਧਾਨ ਮੰਤਰੀ ਬਾਲੇਨ ਸ਼ਾਹ ਆਪਣਾ 2 ਦਿਨਾਂ ਦਾ ਬੇਹੱਦ ਅਹਿਮ ਭਾਰਤ ਦੌਰਾ ਪੂਰਾ ਕਰ ਕੇ ਵਾਪਸ ਪਰਤ ਗਏ ਹਨ। ਇਸੇ ਸਾਲ ਮਾਰਚ ਵਿਚ ਨੇਪਾਲ ਦੀ ਸੱਤਾ ਸੰਭਾਲਣ ਤੋਂ ਬਾਅਦ ਉਨ੍ਹਾਂ ਨੇ 1 ਸਾਲ ਤੱਕ ਕਿਸੇ ਵੀ ਦੇਸ਼ ਦੀ ਯਾਤਰਾ ਨਾ ਕਰਨ ਦਾ ਫ਼ੈਸਲਾ ਲਿਆ ਸੀ, ਜਿਸ ਨਾਲ ਦਹਾਕਿਆਂ ਪੁਰਾਣੀ ਰਵਾਇਤ ਟੁੱਟ ਗਈ ਸੀ।

ਆਮ ਤੌਰ ’ਤੇ ਨੇਪਾਲ ਦਾ ਕੋਈ ਵੀ ਪ੍ਰਧਾਨ ਮੰਤਰੀ ਅਹੁਦਾ ਸੰਭਾਲਣ ਦੇ ਕੁਝ ਹੀ ਹਫ਼ਤਿਆਂ ਵਿਚ ਭਾਰਤ ਜਾਂ ਚੀਨ ਦੀ ਯਾਤਰਾ ’ਤੇ ਜਾਂਦਾ ਹੈ। ਅਜਿਹੇ ਵਿਚ ਕਰੀਬ 7 ਮਹੀਨਿਆਂ ਬਾਅਦ ਬਾਲੇਨ ਸ਼ਾਹ ਨੇ ਆਪਣੀ ਪਹਿਲੀ ਸਰਕਾਰੀ ਯਾਤਰਾ ਲਈ ਭਾਰਤ ਨੂੰ ਚੁਣ ਕੇ ਉਨ੍ਹਾਂ ਸਾਰੀਆਂ ਅਟਕਲਾਂ ’ਤੇ ਰੋਕ ਲਗਾ ਦਿੱਤੀ ਹੈ, ਜਿਨ੍ਹਾਂ ਵਿਚ ਉਨ੍ਹਾਂ ਦੀ ਵਿਦੇਸ਼ ਨੀਤੀ ਨੂੰ ਚੀਨ ਦੇ ਕਰੀਬ ਦੱਸਿਆ ਜਾ ਰਿਹਾ ਸੀ।

ਇਹ ਵੀ ਪੜ੍ਹੋ- ਭਾਰਤ 'ਤੇ ਇਕ ਹੋਰ 'ਟੈਰਿਫ਼ ਬੰਬ' ਸੁੱਟਣ ਦੀ ਤਿਆਰੀ 'ਚ ਟਰੰਪ ! ਚੀਨ ਸਣੇ ਕਈ ਹੋਰ ਦੇਸ਼ ਵੀ ਰਾਡਾਰ 'ਤੇ

ਰੈਪਰ ਤੋਂ ਸਿਆਸਤਦਾਨ ਬਣੇ ਬਾਲੇਨ ਸ਼ਾਹ ਦਾ ਰਾਸ਼ਟਰਪਤੀ ਭਵਨ ਵਿਚ ਸ਼ਾਨਦਾਰ ਸਰਕਾਰੀ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ। ਸਾਲ 2018 ਵਿਚ ਕੇ. ਪੀ. ਸ਼ਰਮਾ ਓਲੀ ਤੋਂ ਬਾਅਦ ਬਾਲੇਨ ਸ਼ਾਹ ਨੇਪਾਲ ਦੇ ਅਜਿਹੇ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਨੂੰ ਰਾਸ਼ਟਰਪਤੀ ਭਵਨ ਵਿਚ ਗਾਰਡ ਆਫ਼ ਆਨਰ ਦਿੱਤਾ ਗਿਆ ਹੈ। ਉਨ੍ਹਾਂ ਦੇ ਵਿਚਕਾਰ ਸ਼ੇਰ ਬਹਾਦੁਰ ਦੇਉਬਾ ਅਤੇ ਪੁਸ਼ਪ ਕਮਲ ਦਹਿਲ ‘ਪ੍ਰਚੰਡ’ ਵੀ ਭਾਰਤ ਦੌਰੇ ’ਤੇ ਆਏ ਸਨ ਪਰ ਉਨ੍ਹਾਂ ਨੂੰ ਇਹ ਸਨਮਾਨ ਨਹੀਂ ਮਿਲਿਆ ਸੀ।

ਭਾਰਤ ਨੇਪਾਲ ਦਾ ਸਭ ਤੋਂ ਵੱਡਾ ਵਪਾਰਕ ਅਤੇ ਨਿਵੇਸ਼ ਕਰਨ ਵਾਲਾ ਭਾਈਵਾਲ ਹੈ। ਭਾਰਤ ਨੇਪਾਲ ਦੇ ਐਕਸਪੋਰਟ ਵਿਚ 80 ਫ਼ੀਸਦੀ ਹਿੱਸਾ ਰੱਖਦਾ ਹੈ। ਉਥੇ ਐੱਫ਼. ਡੀ. ਆਈ. ਵਿਚ ਲਗਭਗ ਇਕ ਤਿਹਾਈ ਦੀ ਹਿੱਸੇਦਾਰੀ ਹੈ। ਨੇਪਾਲ ਦੀ ਈਂਧਨ ਸਪਲਾਈ ਵੀ ਭਾਰਤ ਰਾਹੀਂ ਹੁੰਦੀ ਹੈ। ਉਥੇ ਹੀ ਉਸ ਲਈ ਸਮੁੰਦਰ ਤੱਕ ਪਹੁੰਚਣ ਦਾ ਜ਼ਰੀਆ ਵੀ ਭਾਰਤ ਹੀ ਹੈ। ਅਜਿਹੇ ਵਿਚ ਉਹ ਵੱਡੇ ਪੱਧਰ 'ਤੇ ਆਰਥਿਕ ਤੌਰ ’ਤੇ ਭਾਰਤ ’ਤੇ ਨਿਰਭਰ ਹੈ।

ਨੇਪਾਲੀ ਮੀਡੀਆ ਦੀਆਂ ਖ਼ਬਰਾਂ ਮੁਤਾਬਕ ਬੀਤੇ ਦਿਨੀਂ ਤਾਤੋਪਾਨੀ ਅਤੇ ਰਸੂਵਾਗੜ੍ਹੀ ਸਰਹੱਦੀ ਚੌਕੀਆਂ ਦੇ ਬੰਦ ਹੋਣ ਨਾਲ ਨੇਪਾਲ ਅਤੇ ਚੀਨ ਵਿਚਾਲੇ ਵਪਾਰ ਦੀ ਲਾਗਤ ਵਧ ਗਈ ਹੈ। ਅਜਿਹੇ ਸਮੇਂ ਵਿਚ ਉਸ ਲਈ ਭਾਰਤ ਹੀ ਇਕੋ-ਇਕ ਰਾਹ ਹੈ।

ਇਹ ਵੀ ਪੜ੍ਹੋ- ਪੈਸਿਆਂ ਖ਼ਾਤਰ 'ਬੇਗ਼ਾਨੀ' ਜੰਗ ਲੜਨ ਜਾ ਰਿਹਾ ਜਵਾਨ ਏਅਰਪੋਰਟ ਤੋਂ ਗ੍ਰਿਫ਼ਤਾਰ ! ਅਦਾਲਤ ਨੇ ਸੁਣਾਈ ਸਜ਼ਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News