ਮੇਅਰ ਮਮਦਾਨੀ ਨੇ ਸਿੱਖ ਭਾਈਚਾਰੇ ਦੇ ਲੋਕਾਂ ਨਾਲ ਮਨਾਇਆ ਗੁਰਪੁਰਬ, ਜ਼ਖ਼ਮੀ ਹੋਣ ਦੇ ਬਾਵਜੂਦ ਕੀਤੀ ਸ਼ਿਰਕਤ
Wednesday, Nov 25, 2026 - 10:30 AM (IST)
ਇੰਟਰਨੈਸ਼ਨਲ ਡੈਸਕ- ਨਿਊਯਾਰਕ ਸਿਟੀ ਦੇ ਮੇਅਰ ਮਮਦਾਨੀ ਨੇ ਹਾਲ ਹੀ ਵਿਚ ਲੱਗੀ ਸੱਟ ਦੇ ਬਾਵਜੂਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖ ਭਾਈਚਾਰੇ ਦੇ ਸਮਾਗਮ ਵਿਚ ਸ਼ਿਰਕਤ ਕੀਤੀ। ਮੇਅਰ ਬਣਨ ਮਗਰੋਂ ਅਜਿਹੇ ਸਮਾਗਮ ਵਿਚ ਇਹ ਉਨ੍ਹਾਂ ਦੀ ਪਹਿਲੀ ਹਾਜ਼ਰੀ ਸੀ।
19 ਨਵੰਬਰ ਨੂੰ ਫੁੱਟਬਾਲ ਮੈਚ ਦੌਰਾਨ ਉਨ੍ਹਾਂ ਦੇ ਪੈਰ ਦੀ ਨਾੜ ਫਟ ਗਈ ਸੀ, ਜਿਸ ਕਾਰਨ ਉਹ ਮੈਡੀਕਲ ਬੂਟ ਅਤੇ ਵੈਸਾਖੀਆਂ ਦੇ ਸਹਾਰੇ ਕਵੀਂਸ ਦੇ ਰਿਚਮੰਡ ਹਿੱਲ ਸਥਿਤ ‘ਗੁਰਦੁਆਰਾ ਸਾਹਿਬ ਬਾਬਾ ਮੱਖਣ ਸ਼ਾਹ ਲੁਬਾਣਾ ਸੈਂਟਰ’ ਪਹੁੰਚੇ। ਉਥੇ ਉਨ੍ਹਾਂ ਨੂੰ ‘ਸਿੱਖ ਕਲਚਰਲ ਸੋਸਾਇਟੀ’ ਵਲੋਂ ‘ਐਵਾਰਡ ਆਫ਼ ਆਨਰ’ ਨਾਲ ਸਨਮਾਨਿਤ ਕੀਤਾ ਗਿਆ। ਦੀਵਾਲੀ ਅਤੇ ਗੁਰਪੁਰਬ ਵਿਚ ਉਨ੍ਹਾਂ ਦੀ ਸ਼ਮੂਲੀਅਤ ਨਿਊਯਾਰਕ ਦੀ ਦੱਖਣੀ ਏਸ਼ਿਆਈ ਆਬਾਦੀ ਨਾਲ ਉਨ੍ਹਾਂ ਦੇ ਜੁੜਾਅ ਨੂੰ ਦਰਸਾਉਂਦੀ ਹੈ।
