ਰੂਸ ਨੇ ਮੁੜ ਕੀਤਾ ਯੂਕ੍ਰੇਨ ''ਤੇ ਹਮਲਾ ! 2 ਦੀ ਮੌਤ, 44 ਜ਼ਖ਼ਮੀ

Wednesday, Nov 25, 2026 - 10:15 AM (IST)

ਰੂਸ ਨੇ ਮੁੜ ਕੀਤਾ ਯੂਕ੍ਰੇਨ ''ਤੇ ਹਮਲਾ ! 2 ਦੀ ਮੌਤ, 44 ਜ਼ਖ਼ਮੀ

ਇੰਟਰਨੈਸ਼ਨਲ ਡੈਸਕ- ਯੂਕ੍ਰੇਨ ਦੇ ਜ਼ਾਪੋਰਿਜ਼ੀਆ ਵਿਚ ਰਾਤ ਸਮੇਂ ਹੋਏ ਰੂਸੀ ਹਮਲੇ ਦੌਰਾਨ 2 ਨਾਗਰਿਕਾਂ ਦੀ ਮੌਤ ਹੋ ਗਈ ਅਤੇ 4 ਬੱਚਿਆਂ ਸਣੇ 44 ਲੋਕ ਜ਼ਖ਼ਮੀ ਹੋ ਗਏ। ਖੇਤਰੀ ਫ਼ੌਜੀ ਪ੍ਰਸ਼ਾਸਨ ਦੇ ਮੁਖੀ ਮਿਖਾਇਲੋ ਸੈਮੀਕਿਨ ਅਨੁਸਾਰ ਹਮਲੇ ਵਿਚ ਇਕ ਨਿੱਜੀ ਘਰ ਤਬਾਹ ਹੋਇਆ ਅਤੇ 5 ਮੰਜ਼ਿਲਾ ਅਪਾਰਟਮੈਂਟ ਅੰਸ਼ਕ ਤੌਰ ’ਤੇ ਨੁਕਸਾਨਿਆ ਗਿਆ। 

ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਦੱਸਿਆ ਕਿ ਲਗਭਗ 1250 ਕਿਲੋਮੀਟਰ ਲੰਬੀ ਮੋਰਚਾਬੰਦੀ ’ਤੇ ਸਥਿਤ ਜ਼ਾਪੋਰਿਜ਼ੀਆ ਖੇਤਰ ’ਚ ਵਾਧੂ ਫ਼ੌਜੀ ਬਲ ਭੇਜੇ ਜਾ ਰਹੇ ਹਨ। ਇਸ ਦੌਰਾਨ ਬੇਨਗਾਜ਼ੀ ਵਿਚ ਰੂਸੀ ਜੰਗੀ ਬੇੜੇ ’ਤੇ ਯੂਕ੍ਰੇਨੀ ਹਮਲੇ ਦੀ ਜਾਇਜ਼ਤਾ ਨੂੰ ਲੈ ਕੇ ਯੂਕ੍ਰੇਨ ਅਤੇ ਲੀਬੀਆ ਦੇ ਅਧਿਕਾਰੀਆਂ ਵਿਚਾਲੇ ਬਹਿਸ ਛਿੜ ਗਈ ਹੈ। 

ਅਮਰੀਕਾ ਦੀ ਵਿਚੋਲਗੀ ਵਾਲੀ ਸ਼ਾਂਤੀ ਗੱਲਬਾਤ ਦੇ ਬਾਵਜੂਦ ਦੋਵਾਂ ਧਿਰਾਂ ਦੇ ਹਵਾਈ ਹਮਲੇ ਜਾਰੀ ਹਨ, ਜਿਥੇ ਰੂਸ ਸਰਦੀਆਂ ਤੋਂ ਪਹਿਲਾਂ ਬਿਜਲੀ ਸਪਲਾਈ ਠੱਪ ਕਰਨਾ ਚਾਹੁੰਦਾ ਹੈ, ਉਥੇ ਹੀ ਯੂਕ੍ਰੇਨ ਦਲੇਰਾਨਾ ਹਮਲਿਆਂ ਨਾਲ ਮਾਸਕੋ ਨੂੰ ਚੁਣੌਤੀ ਦੇ ਰਿਹਾ ਹੈ।


author

Harpreet SIngh

Content Editor

Related News