ਬੰਗਲਾਦੇਸ਼ 'ਚ ਪਹਿਲੀ ਵਾਰ ਔਰਤਾਂ ਨੇ ਅਜਿਹੇ ਕੱਪੜੇ ਪਾ ਕੀਤੀ 'ਬਾਡੀ ਬਿਲਡਿੰਗ', ਦੇਖੋ ਤਸਵੀਰਾਂ

Monday, Dec 30, 2019 - 09:25 PM (IST)

ਬੰਗਲਾਦੇਸ਼ 'ਚ ਪਹਿਲੀ ਵਾਰ ਔਰਤਾਂ ਨੇ ਅਜਿਹੇ ਕੱਪੜੇ ਪਾ ਕੀਤੀ 'ਬਾਡੀ ਬਿਲਡਿੰਗ', ਦੇਖੋ ਤਸਵੀਰਾਂ

ਢਾਕਾ - ਬੰਗਲਾਦੇਸ਼ 'ਚ ਔਰਤਾਂ ਦਾ ਪਹਿਲੀ ਬਾਡੀਬਿਲਡਿੰਗ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ। ਇਸ ਪ੍ਰਤੀਯੋਗਤਾ 'ਚ ਜੇਤੂ ਬਣੀ 19 ਸਾਲ ਦੀ ਇਕ ਵਿਦਿਆਰਥਣ ਹੈ, ਜਿਸ ਦਾ ਨਾਂ ਅਵਹੋਨਾ ਰਹਿਮਾਨ ਹੈ। ਦਿਲਚਸਪ ਗੱਲ ਹੈ ਕਿ ਮਹਿਲਾ ਬਾਡੀ ਬਿਲਡਰਾਂ ਵੱਲੋਂ ਪੂਰੇ ਤਰ੍ਹਾਂ ਨਾਲ ਢਕੇ ਹੋਏ ਕੱਪੜੇ ਹੀ ਪਾਏ ਗਏ। ਅਜਿਹਾ ਇਸ ਲਈ ਕੀਤਾ ਗਿਆ ਤਾਂ ਜੋ ਕੱਪੜਿਆਂ ਨੂੰ ਲੈ ਕੇ ਕੋਈ ਵਿਵਾਦ ਖੜ੍ਹਾ ਨਾ ਹੋ ਜਾਵੇ। ਮੁਸਲਿਮ ਬਹੁਤ ਦੇਸ਼ਾਂ 'ਚ ਆਮ ਤੌਰ 'ਤੇ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦਾ ਰਿਵਾਜ਼ ਨਹੀਂ ਹੈ।

ਔਰਤਾਂ ਨੇ ਨਹੀਂ ਪਾਈ ਬਿਕਨੀ
ਅੰਤਰਰਾਸ਼ਟਰੀ ਪੱਧਰ 'ਤੇ ਹੋਣ ਵਾਲੀ ਔਰਤਾਂ ਦੀ ਬਾਡੀ ਬਿਲਡਿੰਗ ਪ੍ਰਤੀਯੋਗਤਾ 'ਚ ਆਮ ਤੌਰ 'ਤੇ ਮੁਕਾਬਲੇਬਾਜ਼ ਬਿਕਨੀ ਜਾਂ ਅਜਿਹੀ ਕੋਈ ਹੋਈ ਪੁਸ਼ਾਕ ਪਾਉਂਦੇ ਹਨ। ਹਾਲਾਂਕਿ, ਬੰਗਲਾਦੇਸ਼ 'ਚ ਆਯੋਜਿਤ ਇਸ ਪ੍ਰਤੀਯੋਗਤਾ 'ਚ ਸਰੀਰ ਦਿਖਾਉਣ ਵਾਲੇ ਕੱਪੜਿਆਂ ਮੁਕਾਬਲੇਬਾਜ਼ਾਂ ਨੇ ਨਹੀਂ ਪਾਏ। 29 ਮਹਿਲਾ ਮੁਕਾਬਲੇਬਾਜ਼ਾਂ ਨੇ ਇਸ 'ਚ ਹਿੱਸਾ ਲਿਆ ਅਤੇ ਉਨ੍ਹਾਂ 'ਚ ਅਵਹੋਨਾ ਰਹਿਮਾਨ ਦੇ ਸਿਰ 'ਤੇ ਲੋਕਾਂ ਦੀ ਭੀੜ ਦੇ ਸਾਹਮਣੇ ਜਿੱਤ ਦਾ ਤਾਜ਼ ਸਜਾਇਆ ਗਿਆ।

PunjabKesari

ਮੁਕਾਬਲੇਬਾਜ਼ਾਂ ਨੇ ਪਾਈਆਂ ਲੈਂਗਿੰਸ ਅਤੇ ਟੀ-ਸ਼ਰਟ
ਜੇਤੂ ਰਹਿਮਾਨ ਸਮੇਤ ਹੋਰ ਮੁਕਾਬਲੇਬਾਜ਼ਾਂ ਨੇ ਸਟੇਜ 'ਤੇ ਚੁਸਤ ਲੈਂਗਿੰਗ ਦੇ ਨਾਲ ਉਪਰ ਪੂਰੀ ਤਰ੍ਹਾਂ ਨਾਲ ਸਰੀਰ ਨੂੰ ਢੱਕਣ ਵਾਲੀ ਟੀ-ਸ਼ਰਟ ਪਾਈ ਰੱਖੀ ਸੀ। ਬਾਡੀ ਬਿਲਡਿੰਗ ਦਾ ਇਹ ਪ੍ਰੋਗਰਾਮ ਐਤਵਾਰ ਨੂੰ ਦੇਸ਼ ਦੀ ਰਾਜਧਾਨੀ ਢਾਕਾ 'ਚ ਆਯੋਜਿਤ ਕੀਤਾ ਗਿਆ। ਜੇਤੂ ਰਹਿਮਾਨ ਨੇ ਆਖਿਆ ਕਿ ਮੈਨੂੰ ਖੁਸ਼ੀ ਹੈ ਕਿ ਮੇਰੀ ਮਿਹਨਤ ਰੰਗ ਲਿਆਈ ਅਤੇ ਮੈਂ ਜੇਤੂ ਬਣੀ। ਇਸ ਪ੍ਰਤੀਯੋਗਤਾ ਨੂੰ ਜਿੱਤਣ ਲਈ ਮੈਂ ਬਹੁਤ ਮਿਹਨਤ ਕੀਤੀ ਸੀ।

PunjabKesari

ਆਲੋਚਨਾ ਤੋਂ ਬੇਪਰਵਾਹ ਜੇਤੂ ਰਹਿਮਾਨ
ਰਹਿਮਾਨ ਨੇ ਪ੍ਰਤੀਯੋਗਤਾ 'ਚ ਹਿੱਸਾ ਲੈਣ 'ਤੇ ਆਲੋਚਨਾ ਦੇ ਸਵਾਲ 'ਤੇ ਆਖਿਆ ਕਿ ਮੇਰੇ ਦਿਮਾਗ 'ਚ ਕਦੇ ਅਜਿਹਾ ਖਿਆਲ ਨਹੀਂ ਆਇਆ। ਉਨ੍ਹਾਂ ਆਖਿਆ ਕਿ ਮੈਨੂੰ ਕਦੇ ਨਹੀਂ ਲੱਗਾ ਕਿ ਇਸ ਪ੍ਰਤੀਯੋਗਤਾ 'ਚ ਹਿੱਸਾ ਲੈਣ 'ਤੇ ਮੇਰੀ ਆਲੋਚਨਾ ਹੋ ਸਕਦੀ ਹੈ। ਮੈਨੂੰ ਇਸ ਪ੍ਰਤੀਯੋਗਤਾ 'ਚ ਹਿੱਸਾ ਲੈਣ ਲਈ ਮੇਰੇ ਭਰਾ ਨੇ ਕਾਫੀ ਉਤਸ਼ਾਹਿਤ ਕੀਤਾ, ਉਹ ਆਪਣਾ ਇਕ ਫਿਟਨੈੱਸ ਸੈਂਟਰ ਚਲਾਉਂਦੇ ਹਨ।

PunjabKesari


author

Khushdeep Jassi

Content Editor

Related News