PoK ’ਚ ਇਮਰਾਨ ਸਰਕਾਰ ਵਿਰੁੱਧ ਭੜਕੇ ਲੋਕ, ਪ੍ਰਦਰਸ਼ਨ ਦੌਰਾਨ ਪੁਲਸ ਥਾਣੇ ’ਚ ਲੱਗਾ ਦਿੱਤੀ ਅੱਗ

01/17/2021 11:01:39 PM

ਪੇਸ਼ਾਵਰ-ਪਾਕਿਸਤਾਨ ’ਚ ਇਮਰਾਨ ਸਰਕਾਰ ਵਿਰੁੱਧ ਲੋਕਾਂ ਦਾ ਗੁੱਸਾ ਵਧਦਾ ਜਾ ਰਿਹਾ ਹੈ। ਪਾਕਿਸਾਤਨੀ ਮਹਿੰਗਾਈ ਅਤੇ ਰਾਜਨੀਤਿਕ ਅਸਥਿਰਤਾ ਦਾ ਜ਼ਿੰਮੇਵਾਰ ਸਰਕਾਰ ਦੀ ਘਟੀਆ ਨੀਤੀਆਂ ਨੂੰ ਸਵੀਕਾਰ ਕਰ ਰਹੇ ਹਨ। ਵਿਰੋਧੀ ਪਾਰਟੀਆਂ ਸ਼ਕਤੀ ਪ੍ਰਦਰਸ਼ਨ ਕਰ ਸਰਕਾਰ ਨੂੰ ਲਾਂਬੇ ਕਰਨ ’ਤੇ ਜ਼ੋਰ ਲੱਗਾ ਰਹੀਆਂ ਹਨ ਪਰ ਇਮਰਾਨ ਖਾਨ ‘ਨਵਾਂ ਪਾਕਿਸਤਾਨ’ ਦਾ ਰਾਗ ਅਲਾਪ ਰਹੇ ਹਨ। ਨਵੇਂ ਪਾਕਿਸਤਾਨ ’ਚ ਲੋਕਾਂ ਨੂੰ ਖਾਣ ਦੇ ਵੀ ਲਾਲੇ ਪਏ ਹੋਏ ਹਨ।

ਇਹ ਵੀ ਪੜ੍ਹੋ -ਨਾਮਜ਼ਦ ਉਪ ਰਾਸ਼ਟਰਪਤੀ ਕਮਲਾ ਹੈਰਿਸ ਸੋਮਵਾਰ ਨੂੰ ਸੈਨੇਟ ਤੋਂ ਦੇਵੇਗੀ ਅਸਤੀਫਾ

ਮਹਿੰਗਾਈ ਕਾਰਣ ਖਾਣ ਪੀਣ ਦੀਆਂ ਵਸਤਾਂ ’ਚ ਵੀ ਭਾਰੀ ਕਿੱਲਤ ਹੈ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵੀ ਅਸਮਾਨ ਛੂਹ ਰਹੀਆਂ ਹਨ। ਪਾਕਿਸਤਾਨ ਦੇ ਬਾਕੀ ਸ਼ਹਿਰਾਂ ਤੋਂ ਬਾਅਦ ਹੁਣ ਮਕਬੂਜ਼ ਕਸ਼ਮੀਰ (PoK) ’ਚ ਇਮਰਾਨ ਖਾਨ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਸ਼ੁਰੂ ਹੋ ਗਿਆ ਹੈ। ਰਾਵਲਾਕੋਟ ’ਚ ਐਕਸ਼ਨ ਕਮੇਟੀ ਨੇ ਇਮਰਾਨ ਖਾਨ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਦੇ ਆਟੇ ’ਤੇ ਦਿੱਤੀ ਜਾਣ ਵਾਲੀ ਸਬਸਿਡੀ ਨੂੰ ਖਤਮ ਕਰਨ ਦੇ ਫੈਸਲੇ ਦਾ ਵਿਰੋਧ ਕੀਤਾ।

ਇਹ ਵੀ ਪੜ੍ਹੋ -ਬ੍ਰਿਟੇਨ ’ਚ ਵੱਡੇ ਪੱਧਰ ’ਤੇ ਕੋਰੋਨਾ-19 ਟੀਕਾਕਰਣ ਲਈ ਖੋਲ੍ਹੇ ਜਾਣਗੇ 10 ਨਵੇਂ ਕੇਂਦਰ

ਲੋਕਾਂ ਦਾ ਕਹਿਣਾ ਹੈ ਕਿ ਸਬਸਿਡੀ ਖਤਮ ਕਰਨ ਤੋਂ ਬਾਅਦ ਆਮ ਜਨਤਾ ਕੋਲ ਆਟਾ ਤੱਕ ਨਹੀਂ ਹੈ। PoK ’ਚ ਹਾਲਾਤ ਇੰਨੇਂ ਖਰਾਬ ਹਨ ਕਿ ਜਨਤਾ ਦਾ ਢਿੱਡ ਭਰਨ ਲਈ ਆਟਾ ਤੱਕ ਨਹੀਂ ਹੈ। ਜਿਸ ਤੋਂ ਬਾਅਦ ਗੁੱਸੇ ’ਚ ਆਏ ਲੋਕਾਂ ਨੇ ਸਿਰਫ ਸੜਕਾਂ ’ਤੇ ਵਿਰੋਧ ਪ੍ਰਦਰਸ਼ਨ ਕੀਤਾ ਸਗੋਂ ਪੁਲਸ ਥਾਣੇ ’ਚ ਵੀ ਅੱਗ ਲੱਗਾ ਦਿੱਤੀ। ਅੱਗ ਦੀਆਂ ਲਪੇਟ ’ਚ ਆਈਆਂ ਪੁਲਸ ਦੀਆਂ ਕਈ ਗੱਡੀਆਂ ਵੀ ਸੜ੍ਹ ਗਈਆਂ। ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪੁਲਸ ਨੇ ਨਾ ਸਿਰਫ ਲਾਠੀਚਾਰਜ ਕੀਤਾ ਸਗੋਂ ਉਸ ਨੇ ਪ੍ਰਦਰਸ਼ਨਕਾਰੀਆਂ ’ਤੇ ਗੋਲੀਆਂ ਚੱਲਾ ਦਿੱਤੀਆਂ। 

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News